ਬਰਤਾਨੀਆ ’ਚ ਲੇਬਰ ਪਾਰਟੀ ਤੋਂ ਜਿੱਤੇ ਸੰਸਦ ਮੈਂਬਰ, ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਲਗਾਤਾਰ ਤੀਜੀ ਵਾਰ ਪੁੱਜੇ ਸੰਸਦ

06/07/2024 | Public Times Bureau | England

ਬਰਤਾਨੀਆ ਦੀਆਂ ਸੰਸਦੀ ਚੋਣਾਂ ’ਚ ਸ਼ੁੱਕਰਵਾਰ ਨੂੰ ਲੇਬਰ ਪਾਰਟੀ ਦੀ ਜ਼ਬਰਦਸਤ ਜਿੱਤ ਦੇ ਨਾਲ ਉੱਥੇ ਵਸੇ ਸਿੱਖ ਭਾਈਚਾਰੇ ਦੇ 10 ਮੈਂਬਰ ਸੰਸਦ ਲਈ ਚੁਣੇ ਗਏ। ਸੰਸਦ ’ਚ ਪੁੱਜਣ ਵਾਲੇ ਸਿੱਖਾਂ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ 10 ਨਵੇਂ ਚੁਣੇ ਗਏ ਸਿੱਖ ਸੰਸਦ ਮੈਂਬਰਾਂ ’ਚ ਪੰਜ ਔਰਤਾਂ ਹਨ। ਇਹ ਸਾਰੇ ਲੇਬਰ ਪਾਰਟੀ ਤੋਂ ਹਨ। ਚੁਣੇ ਗਏ ਸੰਸਦ ਮੈਂਬਰਾਂ ’ਚ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਬਾਕੀ ਅੱਠ ਸਿੱਖ ਸੰਸਦ ਮੈਂਬਰਾਂ ’ਚ ਕਿਰਿਥ ਐਂਟਵਿਸਟਲ (ਕਿਰਿਥ ਆਹਲੂਵਾਲੀਆ), ਸੋਨੀਆ ਕੁਮਾਰ, ਹਰਪ੍ਰੀਤ ਕੌਰ ਉੱਪਲ, ਸਤਵੀਰ ਕੌਰ, ਵਰਿੰਦਰ ਜੱਸ, ਡਾ. ਜੀਵਨ ਸੰਧੇਰ, ਜੱਸ ਅਠਵਾਲ ਤੇ ਗੁਰਿੰਦਰ ਸਿੰਘ ਜੋਸਨ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ।

ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਸਿੱਖਾਂ ਅਤੇ ਹੋਰ ਮੁੱਦਿਆਂ ਬਾਰੇ ਬਰਤਾਨੀਆ ਦੀ ਸੰਸਦ ’ਚ ਆਵਾਜ਼ ਚੁੱਕਦੇ ਰਹੇ ਹਨ। ਕਿਰਿਥ ਆਹੂਲਵਾਲੀਆ 16 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਬੋਲਟਨ ਨਾਰਥ ਈਸਟ ਦੀ ਪਹਿਲੀ ਔਰਤ ਸੰਸਦ ਮੈਂਬਰ ਬਣੀ। ਸੋਨੀਆ ਕੁਮਾਰ ਡਡਲੀ ਸੰਸਦੀ ਸੀਟ ਤੋਂ ਪਹਿਲੀ ਔਰਤ ਸੰਸਦ ਮੈਂਬਰ ਚੁਣੀ ਗਈ ਹੈ। ਹਰਪ੍ਰੀਤ ਕੌਰ ਉੱਪਲ ਹਡਰਸਫੀਲਡ ਸੰਸਦੀ ਸੀਟ ਜਿੱਤ ਕੇ ਪਹਿਲੀ ਵਾਰ ਸੰਸਦ ’ਚ ਪੁੱਜੇ ਹਨ। ਸਤਵੀਰ ਕੌਰ ਨੇ ਸਾਊਥੈਂਪਟਨ ਟੈਸਟ ਸੀਟ 15,945 ਵੋਟਾਂ ਨਾਲ ਜਿੱਤੀ। ਵਰਿੰਦਰ ਜੱਸ ਨੇ ਵਾਲਵਰਹੈਂਪਟਨ ਵੈਸਟ ਸੰਸਦੀ ਸੀਟ ਤੋਂ ਅੱਠ ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ। ਡਾ. ਜੀਵਨ ਸੰਧੇਰ ਤੇ ਜੱਸ ਅਠਵਾਲ ਨੇ ਕ੍ਰਮਵਾਰ ਲਾਫਬੋਰੋ ਤੇ ਇਲਫੋਰਡ ਸਾਊਥ ਸੰਸਦੀ ਸੀਟਾਂ ਤੋਂ ਜਿੱਤ ਹਾਸਲ ਕੀਤੀ। ਗੁਰਿੰਦਰ ਸਿੰਘ ਜੋਸਨ ਸਮੈਥਵਿਕ ਤੋਂ ਜਿੱਤ ਹਾਸਲ ਕਰ ਕੇ ਪਹਿਲੀ ਵਾਰ ਸੰਸਦ ਮੈਂਬਰ ਬਣੇ।

ਆਪਣੀ ਜਿੱਤ ’ਤੇ ਢੇਸੀ ਨੇ ‘ਐਕਸ’ ’ਤੇ ਲਿਖਿਆ, ਚੰਗੇ ਲੋਕਾਂ ਵੱਲੋਂ ਉਨ੍ਹਾਂ ਦੇ ਸੰਸਦ ਮੈਂਬਰ ਵਜੋਂ ਮੁੜ ਚੁਣੇ ਜਾਣ ’ਤੇ ਬਹੁਤ ਸਨਮਾਨ ਮਿਲਿਆ। ਜਨਤਾ ਨੇ ਲੇਬਰ ਪਾਰਟੀ ਨੂੰ ਜਿਤਾ ਕੇ ਬਦਲਾਅ, ਏਕਤਾ ਤੇ ਤਰੱਕੀ ਲਈ ਵੋਟ ਪਾਈ। ਜਨਤਾ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਸਖ਼ਤ ਮਿਹਨਤ ਕਰਾਂਗਾ। ਮੈਂ ਉਨ੍ਹਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਤੇ ਟੀਮ ਵਰਕ ਨੇ ਇਸ ਨੂੰ ਸੰਭਵ ਬਣਾਇਆ। ਪ੍ਰੀਤ ਕੌਰ ਗਿੱਲ ਨੇ ਵੀ ‘ਐਕਸ’ ’ਤੇ ਧੰਨਵਾਦ ਪ੍ਰਗਟ ਕਰਦਿਆਂ ਲਿਖਿਆ, ਬਰਮਿੰਘਮ ਐਜ਼ਬੈਸਟਨ ਲਈ ਮੁੜ ਸੰਸਦ ਮੈਂਬਰ ਵਜੋਂ ਚੁਣੇ ਜਾਣ ’ਤੇ ਮੈਨੂੰ ਬਹੁਤ ਸਨਮਾਨ ਮਿਲਿਆ। ਮੇਰੇ ’ਤੇ ਭਰੋਸਾ ਕਰਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ। ਮੈਂ ਉਨ੍ਹਾਂ ਲੋਕਾਂ ਤੇ ਜਗ੍ਹਾ ਦੀ ਸੇਵਾ ਕਰਨੀ ਜਾਰੀ ਰੱਖਾਂਗੀ ਜਿਨ੍ਹਾਂ ਨੂੰ ਮੈਂ ਪਿਆਰ ਕਰਦੀ ਹਾਂ।


The Mps Who Won From The Labor Party In Britain Tanmanjit Singh Dhesi And Preet Kaur Gill Reached The Parliament For The Third Time In A Row


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App