ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹੋਇਆ ਜਾਨਲੇਵਾ ਹਮਲਾ, ਵੱਜੀ ਗੋਲੀ

14/07/2024 | Public Times Bureau | America

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਰੈਲੀ 'ਚ ਗੋਲੀਬਾਰੀ ਹੋਈ ਹੈ, ਜਿਸ 'ਚ ਉਹ ਜ਼ਖਮੀ ਹੋ ਗਏ ਹਨ। ਸਥਾਨਕ ਸਮੇਂ ਮੁਤਾਬਕ ਉਹ ਸ਼ਨੀਵਾਰ (13 ਜੁਲਾਈ) ਨੂੰ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ, ਜਿਸ ਵੇਲੇ ਉੱਥੇ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ਕਾਰਨ ਸਾਬਕਾ ਰਾਸ਼ਟਰਪਤੀ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਉਨ੍ਹਾਂ ਦੇ ਚਿਹਰੇ 'ਤੇ ਖੂਨ ਲੱਗਿਆ ਹੋਇਆ ਹੈ। ਸਿਕਿਊਰਿਟੀ ਨ ਉਨ੍ਹਾਂ ਨੂੰ ਤੁਰੰਤ ਸਟੇਜ ਤੋਂ ਉਤਾਰਿਆ।


ਡੋਨਾਲਡ ਟਰੰਪ ਦੀ ਚੋਣ ਰੈਲੀ 'ਚ ਗੋਲੀਬਾਰੀ ਤੋਂ ਬਾਅਦ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਟਰੰਪ ਦੇ ਕੰਨ ਦੇ ਨੇੜੇ ਤੋਂ ਖੂਨ ਨਿਕਲਦਾ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਸੀਕਰੇਟ ਸਰਵਿਸ ਦੇ ਕਰਮਚਾਰੀ ਉਨ੍ਹਾਂ ਨੂੰ ਸਟੇਜ ਤੋਂ ਸੁਰੱਖਿਅਤ ਹੇਠਾਂ ਉਤਾਰ ਰਹੇ ਹਨ। ਟਰੰਪ ਦੇ ਬੁਲਾਰੇ ਨੇ ਕਿਹਾ, "ਡੋਨਾਲਡ ਟਰੰਪ ਨੇ ਇਸ ਘਿਨਾਉਣੇ ਹਮਲੇ ਦੌਰਾਨ ਤੁਰੰਤ ਕਾਰਵਾਈ ਕਰਨ ਲਈ ਲਾਅ ਇਨਫੋਰਸਮੈਂਟ ਅਤੇ ਸਭ ਤੋਂ ਪਹਿਲਾਂ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਹ ਠੀਕ ਹਨ ਅਤੇ ਸਥਾਨਕ ਮੈਡੀਕਲ ਫੈਸੀਲਿਟੀ ਵਿੱਚ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।"

Deadly Attack On Former Us President Donald Trump Shot Fired


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App