ਡੈਲਟਾ ਏਅਰਲਾਈਨ ਵਲੋਂ ਹਾਦਸਾਗ੍ਰਸਤ ਜਹਾਜ਼ ਦੇ ਹਰੇਕ ਯਾਤਰੀ ਨੂੰ 26 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ

22/02/2025 | Public Times Bureau | Canada

ਸੋਮਵਾਰ ਨੂੰ ਟੋਰਾਂਟੋ ਦੇ ਪੀ-ਅਰਸਨ ਕੌਮਾਂਤਰੀ ਹਵਾਈ ਅੱਡੇ 'ਤੇ ਲੈਂਡ ਕਰਦਿਆਂ ਹਵਾਈ ਪਟੜੀ ਤੋਂ ਤਿਲਕਣ ਕਰਕੇ ਪਲਟੇ ਡੈਲਟਾ ਏਅਰਲਾਈਨ ਜਹਾਜ਼ ਦੇ ਜ਼ਖ਼ਮੀ ਯਾਤਰੀਆਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਗਈ ਹੈ। ਏਅਰਲਾਈਨ ਨੇ ਜਹਾਜ਼ ਦੇ ਹਰੇਕ ਯਾਤਰੀ ਨੂੰ 30 ਹਜ਼ਾਰ ਅਮਰੀਕਨ ਡਾਲਰ (ਸਵਾ 26 ਲੱਖ ਰੁਪਏ) ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮਿਨੀਐਪਲਸ ਤੋਂ ਆਏ ਜਹਾਜ਼ ਵਿੱਚ 76 ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ 3 ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਂਝ ਇਸ ਹਾਦਸੇ ਵਿਚ ਕੁੱਲ 17 ਜਣੇ ਜ਼ਖ਼ਮੀ ਹੋਏ ਸਨ। ਏਅਰਲਾਈਨ ਦੇ ਬੁਲਾਰੇ ਮੌਰਗਨ ਡਰੈਂਟ ਨੇ ਕਿਹਾ ਕਿ ਹਰੇਕ ਯਾਤਰੀ ਨੂੰ ਉੱਕਤ ਰਕਮ ਬਿਨਾਂ ਕਿਸੇ ਸ਼ਰਤ ਦੇ ਦਿੱਤੀ ਜਾਏਗੀ, ਜਿਸ ਦੀ ਅਦਾਇਗੀ ਲਈ ਯਾਤਰੀਆਂ ਤੋਂ ਸਹਿਮਤੀ ਪ੍ਰਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਪਸ਼ਟ ਕੀਤਾ ਕਿ ਮੁਆਵਜ਼ਾ ਦੇ ਕੇ ਯਾਤਰੀਆਂ ਤੋਂ ਹੋਰ ਚਾਰਾਜੋਈ ਹੱਕ ਨਹੀਂ ਖੋਹੇ ਜਾ ਰਹੇ। ਬੇਸ਼ੱਕ ਕੈਨੇਡਾ ਤੇ ਅਮਰੀਕਾ ਦੇ ਸੇਫਟੀ ਬੋਰਡ ਹਾਦਸੇ ਦੇ ਕਾਰਣ ਲੱਭਣ ਵਿੱਚ ਜੁਟੇ ਹੋਏ ਹਨ, ਪਰ ਅਜੇ ਕਿਸੇ ਠੋਸ ਨਤੀਜੇ 'ਤੇ ਨਹੀਂ ਪਹੁੰਚਿਆ ਗਿਆ। ਡਰੈਂਟ ਨੇ ਦੱਸਿਆ ਕਿ ਏਅਰਲਾਈਨ ਵਲੋਂ 50 ਤੋਂ ਵੱਧ ਲੋਕਾਂ ਦੀਆਂ ਸੇਵਾਵਾਂ ਲੈ ਕੇ ਜਹਾਜ਼ ਦਾ ਮਲਬਾ ਘਟਨਾ ਸਥਾਨ ਤੋਂ ਹਟਾ ਕੇ ਸਫਾਈ ਕਰਵਾ ਦਿੱਤੀ ਗਈ ਹੈ ਤੇ ਹਵਾਈ ਆਵਾਜਾਈ ਵਿੱਚ ਪੈਂਦੇ ਅੜਿੱਕੇ ਖਤਮ ਕਰ ਦਿੱਤੇ ਗਏ ਹਨ।

ਉਧਰ ਮੌਸਮੀ ਖਰਾਬੀ ਕਰਕੇ ਸਨਵਿੰਗ ਸਮੇਤ ਕੁਝ ਹਵਾਈ ਕੰਪਨੀਆਂ ਨੇ ਟੋਰਾਂਟੋ ਹਵਾਈ ਅੱਡੇ ਤੋਂ ਆਪਣੀਆਂ ਉਡਾਣਾਂ ਸੀਮਤ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਡਰ ਹੈ ਕਿ ਹਵਾਈ ਪੱਟੜੀਆਂ ਨੇੜਲੇ ਸਥਾਨਾਂ ਤੇ ਬਰਫ ਦੀ ਤਿੰਨ ਫੁੱਟ ਤੋਂ ਉੱਚੀ ਤਹਿ ਕਾਰਣ ਸੰਚਾਲਣ ਸਧਾਰਨ ਗੱਲ ਨਹੀਂ ਰਹੀ, ਪਰ ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਿਟੀ ਨੇ ਖਤਰੇ ਨੂੰ ਨਕਾਰਿਆ ਹੈ। ਏਟੀਸੀ ਦੇ ਇੱਕ ਸੂਤਰ ਨੇ ਗੈਰ-ਰਸਮੀ ਗੱਲਬਾਤ ਦੌਰਾਨ ਮੰਨਿਆ ਕਿ ਅਜਿਹੇ ਹਾਲਾਤ ਵਿੱਚ ਪਾਇਲਟਾਂ ਨੂੰ ਉਡਾਣ ਭਰਨ ਜਾਂ ਉਤਾਰਨ ਲਈ ਵਧੇਰੇ ਚੌਕਸੀ ਵਰਤਣ ਦੀ ਲੋੜ ਪੈਂਦੀ ਹੈ ਤੇ ਥੋੜ੍ਹੀ ਜਿਹੀ ਵੀ ਅਣਗਹਿਲੀ ਯਾਤਰੀਆਂ ਦੀ ਜਾਨ ਖਤਰੇ ਵਿੱਚ ਪਾ ਸਕਦੀ ਹੈ।

Delta Airline Announced To Give Compensation Of 26 Lakh Rupees To Each Passenger Of The Crashed Plane


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App