ਕੈਨੇਡਾ-ਅਮਰੀਕਾ ਨੇ ਨਸ਼ਾ ਤਸਕਰ ਗਰੋਹਾਂ ਨੂੰ ਅੱਤਵਾਦੀ ਸੂਚੀ 'ਚ ਪਾਇਆ

22/02/2025 | Public Times Bureau | Canada

ਉੱਤਰੀ ਅਮਰੀਕਾ 'ਚ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਨੂੰ ਨੱਥ ਪਾਉਣ ਲਈ ਹੁਣ ਆਖਿਰਕਾਰ ਕੈਨੇਡਾ -ਅਮਰੀਕਾ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਇਸ ਅਪਰਾਧਿਕ ਦੁਨੀਆਂ ਨਾਲ ਜੁੜੇ ਵੱਡੇ ਗਰੋਹਾਂ ਨੂੰ ਅੱਤਵਾਦੀ ਸੂਚੀ 'ਚ ਪਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਇਨ੍ਹਾਂ ਗਰੋਹਾਂ ਦੇ ਨੈੱਟਵਰਕ ਨੂੰ ਤੋੜਨ ਲਈ ਜਿਥੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਇਨ੍ਹਾਂ ਗਰੋਹਾਂ 'ਤੇ ਲਗਾਈਆਂ ਜਾ ਸਕਣਗੀਆਂ ਉਥੇ ਸੁਰੱਖਿਆ ਏਜੰਸੀਆਂ ਅਜਿਹੇ ਅਨਸਰਾਂ ਨਾਲ ਨਿਪਟਣ ਲਈ ਵਧੇਰੇ ਸ਼ਕਤੀਆਂ ਹਾਸਲ ਹੋ ਜਾਣਗੀਆਂ। ਇਸਦੇ ਨਾਲ ਹੀ ਅਪਰਾਧ ਦੀ ਦੁਨੀਆਂ (ਨਸ਼ੇ ਅਤੇ ਹਥਿਆਰਾਂ ਦੀ ਤਸਕਰੀ)  ਦਾ ਵਿਤੀ ਨੈੱਟਵਰਕ ਤੋੜਨ ਲਈ ਸੰਸਥਾਵਾਂ (ਬੈਕਾਂ, ਫਾਇਨਾਂਸ ਕੰਪਨੀਆਂ) ਨੂੰ ਅਜਿਹੇ ਗਰੋਹਾਂ ਜਾਂ ਉਨ੍ਹਾਂ ਦੇ ਸਹਿਯੋਗੀਆਂ ਦੇ ਖਾਤੇ ਬੰਦ ਕਰਨ ਅਤੇ ਕੋਈ ਵੀ ਵਿਤੀ ਕਰਜੇ ਨਾ ਦੇਣ ਲਈ ਆਦੇਸ਼ ਦਿੱਤੇ ਜਾ ਸਕਣਗੇ । 

 ਮਨੀ ਲਾਂਡਰਿੰਗ ਦੇ ਨੈੱਟਵਰਕ ਨੂੰ ਤੋੜਨ ਲਈ ਵੀ ਅਜਿਹੇ ਗਰੋਹਾਂ ਨਾਲ ਲੈਣ-ਦੇਣ ਆਮ ਵਿੱਤੀ ਸੰਸਥਾਵਾਂ 'ਚ ਕਰਨ 'ਤੇ ਪਾਬੰਦੀ ਹੋਵੇਗੀ ਅਤੇ ਅਪਰਾਧਿਕ ਧਾਰਾਵਾਂ 'ਤੇ ਜਮਾਨਤ ਦੀ ਵਿਵਸਥਾ ਬਹੁਤ ਸੀਮਤ ਰੱਖੀ ਜਾਵੇਗੀ ।  ਇਸ ਸੰਬੰਧੀ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੇ ਪਬਲਿਕ ਸੇਫਟੀ ਮਨਿਸਟਰ ਡੇਵਿਡ ਮਗੰਟੀ ਨੇ ਕਿਹਾ ਹੈ ਕਿ ਪਾਬੰਦੀਸ਼ੁਦਾ ਗਰੋਹਾਂ 'ਚ ਕੁੱਲ ਸੱਤ ਗਰੋਹ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ 'ਚ ਪੰਜ ਮੈਕਸੀਕੋ ਮੂਲ ਦੇ ਅਤੇ ਦੋ ਵੈਂਜੂਲਾ ਮੂਲ ਦੇ ਦੱਸੇ ਗਏ ਹਨ।  ਇਸਤਰਾਂ ਅਮਰੀਕਾ ਨੇ ਵੀ ਲੇਟਿਨ ਸਿੰਘ ਮੁਲਾਬ ਅਮਰੀਕਾ ਦੇ ਬਹੁਤ ਸਾਰੇ ਗਰੋਹਾਂ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਹੈ ! 

Canada usa put drug trafficking gangs on the terrorist list


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App