ਗਾਜ਼ਾ 'ਚ ਹਜ਼ਾਰਾਂ ਫਲਸਤੀਨੀਆਂ ਨੇ ਹਮਾਸ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਫਲਸਤੀਨੀਆਂ ਨੇ ਗਾਜ਼ਾ ਤੋਂ ਹਮਾਸ ਨੂੰ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ। ਗਾਜ਼ਾ ਦੇ ਯੁੱਧ ਪ੍ਰਭਾਵਿਤ ਨਿਵਾਸੀਆਂ ਨੇ ਹਮਾਸ ਵਿਰੁੱਧ ਇੱਕ ਰੈਲੀ ਕੀਤੀ। ਇਸ ਦੇ ਨਾਲ ਹੀ ਲੋਕਾਂ ਨੇ ਹਮਾਸ ਨੂੰ ਗਾਜ਼ਾ ਛੱਡਣ ਦਾ ਅਲਟੀਮੇਟਮ ਵੀ ਦਿੱਤਾ। ਹਜ਼ਾਰਾਂ ਗਾਜ਼ਾ ਵਾਸੀਆਂ ਨੇ ਹਮਾਸ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਇੱਕ ਆਵਾਜ਼ 'ਚ ਕਿਹਾ, ''ਨਾ ਤਾਂ ਅਸੀਂ ਜੰਗ ਚਾਹੁੰਦੇ ਹਾਂ ਅਤੇ ਨਾ ਹੀ ਹਮਾਸ।' ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ। ਚਿੱਟੇ ਝੰਡੇ ਲਹਿਰਾਉਂਦੇ ਹੋਏ ਇਨ੍ਹਾਂ ਲੋਕਾਂ ਨੇ ਸ਼ਾਂਤੀ ਦੀ ਮੰਗ ਕੀਤੀ।ਇਸ ਪ੍ਰਦਰਸ਼ਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਲੋਕ ਆਖ ਰਹੇ ਹਨ ਕਿ ਬਾਹਰ ਨਿਕਲੋ, ਹਮਾਸ ਬਾਹਰ ਨਿਕਲ ਜਾਓ। ਅਸੀਂ ਜਿਊਣਾ ਚਾਹੁੰਦੇ ਹਾਂ।
ਦੱਸ ਦੇਈਏ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ 467 ਦਿਨ ਚੱਲੀ ਅਤੇ ਇਹ ਜੰਗਬੰਦੀ 19 ਜਨਵਰੀ 2025 ਨੂੰ ਲਾਗੂ ਹੋਈ। ਇਸ ਜੰਗਬੰਦੀ ਸਮਝੌਤੇ ਨੂੰ ਲੈ ਕੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਕਈ ਦੌਰ ਦੀ ਗੱਲਬਾਤ ਕਤਰ ਦੀ ਰਾਜਧਾਨੀ ਦੋਹਾ 'ਚ ਹੋਈ। ਇਹ ਗੱਲਬਾਤ ਅਮਰੀਕਾ, ਮਿਸਰ ਅਤੇ ਕਤਰ ਦੁਆਰਾ ਵਿਚੋਲਗੀ ਕੀਤੀ ਗਈ ਸੀ। 7 ਅਕਤੂਬਰ 2023 ਨੂੰ, ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ, ਜਿਸ 'ਚ 1200 ਤੋਂ ਵੱਧ ਇਜ਼ਰਾਈਲੀ ਨਾਗਰਿਕ ਮਾਰੇ ਗਏ। ਉਸੇ ਸਮੇਂ, ਹਮਾਸ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ। ਹਮਾਸ ਦੇ ਹਮਲੇ ਤੋਂ ਬਾਅਦ, ਇਜ਼ਰਾਈਲ ਨੇ ਗਾਜ਼ਾ 'ਚ ਜੰਗ ਦਾ ਐਲਾਨ ਕਰ ਦਿੱਤਾ। ਇਸ ਯੁੱਧ 'ਚ 50 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ।
Gazans Took To The Streets Against Hamas Saying We Neither Want War Nor Hamas
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)