ਐਤਵਾਰ ਨੂੰ ਖ਼ਰਾਬ ਮੌਸਮ ਹੋਣ ਦੇ ਬਾਵਜੂਦ ਬਰੈਂਪਟਨ ਲਿਬਰਲ ਪਾਰਟੀ ਦੇ ਰੂਬੀ ਸਹੋਤਾ ਅਤੇ ਕਮਲ ਖੈਰਾ ਦੇ ਚੋਣ ਪ੍ਰਚਾਰ ਦਫ਼ਤਰ ਦੇ ਉਦਘਾਟਨ 'ਚ ਬਹੁਤ ਜ਼ਿਆਦਾ ਇਕੱਠ ਸੀ। ਇਸ ਮੌਕੇ ਉਨ੍ਹਾਂ ਨਾਲ ਜੁੜਨ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡਾ ਸਮਰਥਨ ਬਹੁਤ ਮਾਇਨੇ ਰੱਖਦਾ ਹੈ। ਆਓ ਇਸ ਗਤੀ ਨੂੰ ਜਾਰੀ ਰੱਖੀਏ।ਦੱਸ ਦਈਏ ਕਿ ਬਰੈਂਪਟਨ ਨੌਰਥ-ਕੈਲੇਡਨ ਤੋਂ ਰੂਬੀ ਸਹੋਤਾ ਤੇ ਬਰੈਂਪਟਨ ਵੈਸਟ ਤੋਂ ਕਮਲ ਖੈਰਾ ਲਿਬਰਲ ਪਾਰਟੀ ਦੀਆਂ ਉਮੀਦਵਾਰ ਹਨ। ਪ੍ਰਮੁੱਖ ਤੌਰ 'ਤੇ ਦੋਵੇਂ ਉਮੀਦਵਾਰਾਂ ਨੇ ਵੋਟਰਾਂ ਨੂੰ ਬੇਨਤੀ ਕੀਤੀ ਆਪਾਂ ਸਾਰੇ ਮਿਲ ਕੇ ਕੈਨੇਡਾ ਲਈ ਇਕੱਠੇ ਕੰਮ ਕਰੀਏ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਨ੍ਹਾਂ ਦੇ ਸਾਰੇ ਉਮੀਦਵਾਰਾਂ ਨੂੰ ਪੂਰਾ ਸਮਰਥਨ ਦੇ ਕੇ ਨਵੇਂ ਸਿਰੇ ਤੋਂ ਕੈਨੇਡਾ ਨੂੰ ਅੱਗੇ ਲੈ ਕੇ ਜਾਈਏ। ਦੋਵਾਂ ਦਫ਼ਤਰਾਂ 'ਚ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਿਲ ਹੋਏ ਸਨ।
Ruby Sahota And Kamal Khaira s Election Offices Inaugurated In Brampton
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)