100 ਦੀ ਰਫ਼ਤਾਰ ਨਾਲ 6 ਵਾਰ ਪਲਟੀ ਇਨੋਵਾ ਕਾਰ, ਗੁਟਖਾ ਥੁੱਕਣ ਲਈ ਚਲਦੀ ਕਾਰ ਦਾ ਖੋਲ੍ਹਿਆ ਸੀ ਦਰਵਾਜ਼ਾ

04/06/2025 | Public Times Bureau | Canada

ਛੱਤੀਸਗੜ੍ਹ ਦੇ ਬਿਲਾਸਪੁਰ ਚ ਵਾਪਰਿਆ ਭਿਆਨਕ ਸੜਕ ਹਾਦਸਾ। ਬਿਲਾਸਪੁਰ ਦੇ ਗੁਰੂਨਾਨਕ ਢਾਬੇ ਨੇੜੇ ਕਾਰ ਚਲਾ ਰਹੇ ਇੱਕ ਵਪਾਰੀ ਨੇ ਚੱਲਦੀ ਕਾਰ ਦਾ ਦਰਵਾਜ਼ਾ ਖੋਲ੍ਹਿਆ। ਇਸ ਦੌਰਾਨ 100 ਦੀ ਰਫ਼ਤਾਰ ਨਾਲ ਚੱਲ ਰਹੀ ਇਨੋਵਾ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਕੇ ਲਗਪਗ ਛੇ ਵਾਰ ਗੱਡੀ ਪਲਟੀ। ਇਸ ਹਾਦਸੇ ਵਿੱਚ ਕਾਰੋਬਾਰੀ ਅਤੇ ਕਾਰ ਵਿੱਚ ਸਵਾਰ ਡਰਾਈਵਰ ਸੜਕ 'ਤੇ ਡਿੱਗ ਪਏ। ਹਾਦਸੇ ਵਿੱਚ ਵਪਾਰੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਗੰਭੀਰ ਜ਼ਖ਼ਮੀ ਹੋ ਗਏ ਹਨ। ਦਸਿਆ ਜਾ ਰਿਹਾ ਹੈ ਕਿ ਵਪਾਰੀ ਨੇ ਆਪਣਾ ਗੁਟਕਾ ਥੁੱਕਣ ਦੇ ਲਈ ਖਿੜਕੀ ਦੀ ਬਜਾਏ ਦਰਵਾਜੇ ਨੂੰ ਖੋਲ ਕੇ ਮੌਤ ਨੂੰ ਆਪਣੇ ਕੋਲ ਬੁਲਾਇਆ।

ਪੁਲਿਸ ਨੇ ਦੱਸਿਆ ਕਿ ਮ੍ਰਿਤਕ 31 ਸਾਲਾ ਜੈਕੀ ਗੇਹੀ, ਬਿਲਾਸਪੁਰ ਦੇ ਬਾਹਰਵਾਰ ਚੱਕਰਭੱਠਾ ਦਾ ਰਹਿਣ ਵਾਲਾ ਤੇ ਇੱਕ ਕੱਪੜਾ ਵਪਾਰੀ ਸੀ। ਉਹ ਐਤਵਾਰ ਦੇਰ ਰਾਤ ਰਾਏਪੁਰ ਤੋਂ 100 ਕਿਲੋਮੀਟਰ ਦੂਰ ਇੱਕ ਪਾਰਟੀ ਵਿੱਚ ਗਿਆ ਸੀ ਅਤੇ ਆਪਣੇ ਇੱਕ ਦੋਸਤ ਆਕਾਸ਼ ਚਾਂਦਨੀ ਨੂੰ ਕਰੀਬ 1.30 ਵਜੇ ਲੈਣ ਲਈ ਬੁਲਾਇਆ।ਆਕਾਸ਼ ਆਪਣੇ ਇੱਕ ਹੋਰ ਦੋਸਤ ਪੰਕਜ ਛਾਬੜਾ ਨਾਲ ਇਨੋਵਾ ਵਿੱਚ ਪਹੁੰਚਿਆ। ਆਕਾਸ਼ ਗੱਡੀ ਚਲਾ ਰਿਹਾ ਸੀ, ਪੰਕਜ ਅਗਲੀ ਯਾਤਰੀ ਸੀਟ 'ਤੇ ਬੈਠਾ ਸੀ ਅਤੇ ਜੈਕੀ ਪਿਛਲੀ ਸੀਟ 'ਤੇ ਸੀ। ਬਿਲਾਸਪੁਰ-ਰਾਏਪੁਰ ਹਾਈਵੇਅ 'ਤੇ ਆਕਾਸ਼ ਨੇ ਗੁਟਖਾ ਥੁੱਕਣ ਲਈ ਗੱਡੀ ਚਲਾਉਂਦੇ ਸਮੇਂ ਅਚਾਨਕ ਦਰਵਾਜ਼ਾ ਖੋਲ੍ਹ ਦਿੱਤਾ। ਉਸ ਨੇ ਤੁਰੰਤ ਗੱਡੀ ਦਾ ਕੰਟਰੋਲ ਗੁਆ ਦਿੱਤਾ, ਜੋ ਡਿਵਾਈਡਰ ਨਾਲ ਟਕਰਾ ਗਈ ਅਤੇ ਕਈ ਵਾਰ ਪਲਟੀ।

Innova Car Overturned 6 Times At A Speed Of 100 Door Of Moving Car Was Opened To Spit Gutkha


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App