ਕੈਨੇਡਾ ਦੇ ਸੂਬੇ ਓਨਟਾਰੀਓ ਵੱਲੋਂ ਕਾਲਜਾਂ ‘ਚੋਂ 10 ਹਜ਼ਾਰ ਅਧਿਆਪਕਾਂ ਦੀ ਛਾਂਟੀ! 600 ਦੇ ਕਰੀਬ ਸਿੱਖਿਆ ਪ੍ਰੋਗਰਾਮ ਕੀਤੇ ਬੰਦ

09/07/2025 | Public Times Bureau | Canada

 ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਉੱਚ ਸਿੱਖਿਆ ਖੇਤਰ ‘ਚ ਯੂਨੀਵਰਸਿਟੀਆਂ ਅਤੇ ਕਾਲਜਾਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਬੇਹੱਦ ਘੱਟ ਜਾਣ ਕਾਰਨ ਹੁਣ ਵਿੱਤੀ ਸੰਕਟ ਨਾਲ ਨਜਿੱਠਣ ਲਈ ਕਈ ਢੰਗ ਤਰੀਕੇ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ ।  ਓਨਟਾਰੀਓ ਦੇ ਕਾਲਜਾਂ ਨੂੰ ਹੁਣ ਖ਼ਰਚਿਆਂ ਨਾਲ ਦੋ-ਚਾਰ ਹੋਣ ਲਈ ਜਿੱਥੇ 10 ਹਜ਼ਾਰ ਦੇ ਕਰੀਬ ਅਧਿਆਪਕਾਂ ਦੀ ਛਾਂਟੀ ਕਰਨੀ ਪੈ ਰਹੀ ਹੈ ਉੱਥੇ ਵੱਖ-ਵੱਖ ਕਾਲਜਾਂ ਵਿੱਚ 600 ਕਰੀਬ ਸਿੱਖਿਆ ਪ੍ਰੋਗਰਾਮ ਬੰਦ ਕੀਤੇ ਜਾ ਰਹੇ ਹਨ । ਕਈ ਕਾਲਜਾਂ ਵਿੱਚ ਬੰਦ ਕੀਤੇ ਜਾਣ ਵਾਲੇ ਅਹਿਮ ਵਿਸ਼ਿਆਂ ‘ਚ ਨਰਸਿੰਗ, ਇੰਜੀਨੀਅਰਿੰਗ ਅਤੇ ਹਾਸਪਟਿਲਟੀ ਵਰਗੇ ਅਹਿਮ ਵਿਸ਼ੇ ਵੀ ਸ਼ਾਮਿਲ ਹਨ । ਦੱਸਣਯੋਗ ਹੈ ਕਿ ਇਸ ਵਕਤ ਫੈਡਰਲ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਲਗਪਗ ਬ੍ਰੇਕਾਂ ਲਗਾ ਦਿੱਤੀਆਂ ਹਨ ਜਿਸ ਕਾਰਨ ਕਾਲਜਾਂ ‘ਚ ਆਪ ਮੁਹਾਰੇ ਪੈਦਾ ਹੋਇਆ ਸਿੱਖਿਆ ਵਰਕ ਲੋਡ ਵੀ ਹੁਣ ਆਪਣੇ ਆਪ ਘੱਟ ਗਿਆ ਹੈ। ਜਿਸ ਕਾਰਨ 10 ਹਜ਼ਾਰ ਅਧਿਆਪਕਾਂ ਦੀ ਨੌਕਰੀ ਹੁਣ ਖ਼ਤਰੇ ‘ਚ ਪੈ ਗਈ ਹੈ । ਇਸ ਤੋਂ ਇਲਾਵਾ 600 ਦੇ ਕਰੀਬ ਸਿੱਖਿਆ ਪ੍ਰੋਗਰਾਮਾਂ ਨੂੰ ਵੀ ਵੱਖ-ਵੱਖ ਕਾਲਜਾਂ ‘ਚੋਂ ਮਨਫੀ ਕੀਤਾ ਜਾ ਰਿਹਾ ਹੈ ।


The canadian province of ontario has laid off 10 000 teachers from colleges nearly 600 education programs have been closed


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App