ਐਡਮਿੰਟਨ ਪੁਲਿਸ ਨੇ ਵਸੂਲੀ ਤੇ ਗੋਲ਼ੀਬਾਰੀ ਦੇ ਦੋਸ਼ਾਂ ਹੇਠਾਂ 21 ਸਾਲਾ, ਨੌਜਵਾਨ ਨੂੰ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

04/10/2025 | Public Times Bureau | Edmonton

ਕੈਨੇਡਾ ਦੀ ਐਡਮਿੰਟਨ ਪੁਲਿਸ ਨੇ ਜਬਰੀ ਵਸੂਲੀ ਤੇ ਗੋਲ਼ੀਬਾਰੀ ਦੇ ਦੋਸ਼ਾਂ ਹੇਠ 21 ਸਾਲਾ ਪੰਜਾਬੀ ਨੌਜਵਾਨ ਨੂੰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਨੌਜਵਾਨ ਦੀ ਪਛਾਣ ਅਰਜੁਨ ਵਜੋਂ ਕੀਤੀ ਗਈ ਹੈ, ਜੋ ਕਿ ਦਸੰਬਰ 2023 ਵਿਚ ਐਡਮਿੰਟਨ ’ਚ ਗੋਲ਼ੀਬਾਰੀ ਕਰਨ ਉਪਰੰਤ ਦੇਸ਼ ਛੱਡ ਕੇ ਭਾਰਤ ਭੱਜ ਗਿਆ ਸੀ ਪਰ ਉਸ ਨੂੰ ਦੁਬਾਰਾ ਕੈਨੇਡਾ ਪੁੱਜਣ ’ਤੇ ਐਡਮਿੰਟਨ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਅਧਿਕਾਰੀ ਡੈਰਨ ਗੋਰਡਨ ਮੁਤਾਬਕ, ਪੁਲਿਸ ਨੇ ਉਸ ਖ਼ਿਲਾਫ਼ ਗੋਲ਼ੀਬਾਰੀ ਕਰਨ ਤੇ ਹਥਿਆਰ ਰੱਖਣ ਦੇ ਦੋਸ਼ ਲਗਾਏ ਸਨ ਤੇ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਹੋਏ ਸਨ। ਪੁਲਿਸ ਦਾ ਦੋਸ਼ ਹੈ ਕਿ ਉਸ ਨੇ ਦਸੰਬਰ 2023 ਦੇ ਅਖ਼ੀਰ ਵਿਚ ਐਡਮਿੰਟਨ, ਸ਼ੇਰਵੁੱਡ ਪਾਰਕ ਤੇ ਵਿਨੀਪੈਗ ’ਚ ਤਿੰਨ ਗੋਲ਼ੀਬਾਰੀ ਦੀਆਂ ਕਾਰਵਾਈਆਂ ਕੀਤੀਆਂ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਇਸ ਗ੍ਰਿਫ਼ਤਾਰੀ ਦੇ ਨਾਲ ਹੀ ਪੁਲਿਸ ਨੇ ਗੋਲ਼ੀਬਾਰੀ ਤੇ ਫਿਰੌਤੀਆਂ ਦੀਆਂ ਵਾਰਦਾਤਾਂ ਨਾਲ ਸਬੰਧਤ ਹੁਣ ਤੱਕ ਅੱਠ ਸ਼ੱਕੀਆਂ ’ਚੋਂ ਸੱਤ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Edmonton Police Arrest 21 year old Man At Airport On Extortion And Shooting Charges


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App