ਬਰੈਂਪਟਨ 'ਚ ਲੁਧਿਆਣਾ ਦੇ ਪਰਿਵਾਰ 'ਤੇ ਕਹਿਰ: ਘਰ ਨੂੰ ਲੱਗੀ ਅੱਗ, 4 ਮੌਤਾਂ, ਗਰਭਵਤੀ ਔਰਤ ਨੇ ਛੱਤ ਤੋਂ ਮਾਰੀ ਛਾਲ

27/11/2025 | Public Times Bureau | Canada

ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਪੰਜਾਬੀ ਭਾਈਚਾਰੇ ਲਈ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਰਮ ਨਾਲ ਸਬੰਧਤ ਇੱਕ ਪਰਿਵਾਰ ਦੇ ਘਰ ਭਿਆਨਕ ਅੱਗ ਲੱਗਣ ਕਾਰਨ ਚਾਰ ਜੀਅ ਸੜ ਕੇ ਮਰ ਗਏ ਬਚਣ ਲਈ ਛਾਲ, ਪਰ ਬੱਚਾ ਨਹੀਂ ਬਚਿਆ ਦਿਲ ਕੰਬਾਊ ਘਟਨਾ ਵਿੱਚ, ਜੁਗਰਾਜ ਸਿੰਘ ਦੀ ਪਤਨੀ ਅਰਸ਼ਵੀਰ ਕੌਰ, ਜੋ ਕਿ ਗਰਭਵਤੀ ਸੀ, ਨੇ ਆਪਣੀ ਜਾਨ ਬਚਾਉਣ ਲਈ ਮਜਬੂਰੀ ਵਿੱਚ ਘਰ ਦੀ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ। ਇਸ ਦਰਦਨਾਕ ਛਾਲ ਦੇ ਸਿੱਟੇ ਵਜੋਂ, ਅਰਸ਼ਵੀਰ ਕੌਰ ਤਾਂ ਬਚ ਗਈ ਪਰ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ। ਪਤੀ ਜੁਗਰਾਜ ਸਿੰਘ ਵੀ ਅੱਗ ਲੱਗਣ ਕਾਰਨ ਮੁਸ਼ਕਿਲ ਨਾਲ ਘਰੋਂ ਬਾਹਰ ਨਿਕਲ ਸਕਿਆ। ਦੋਵੇਂ ਇਸ ਸਮੇਂ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਅੰਦਰ ਫਸੇ 4 ਮੈਂਬਰਾਂ ਦੀ ਮੌਤ ਹੈਪੀ ਸ਼ੰਕਰ, ਜੋ ਕਿ ਪਰਿਵਾਰ ਦੇ ਨਜ਼ਦੀਕੀ ਮੈਂਬਰ ਹਨ, ਨੇ ਪੁਸ਼ਟੀ ਕੀਤੀ ਹੈ ਕਿ ਅੱਗ ਦੀ ਲਪੇਟ ਵਿੱਚ ਆਉਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਹਰਿੰਦਰ, ਅਨੂ, ਗੁਰਜੀਤ ਕੌਰ, ਅਤੇ ਉਸਦੇ ਦੋ ਸਾਲ ਦੇ ਛੋਟੇ ਬੱਚੇ ਸ਼ਾਮਲ ਹਨ | ਇਸ ਹਾਦਸੇ ਨੇ ਪੰਜਾਬ ਵਿੱਚ ਪਿੰਡ ਗੁਰਮ ਦੇ ਵਾਸੀਆਂ ਨੂੰ ਡੂੰਘਾ ਸਦਮਾ ਦਿੱਤਾ ਹੈ, ਕਿਉਂਕਿ ਇਹ ਪਰਿਵਾਰ ਇੱਕ ਬਿਹਤਰ ਭਵਿੱਖ ਦੀ ਉਮੀਦ ਵਿੱਚ ਕੈਨੇਡਾ ਗਿਆ ਸੀ। ਜਾਂਚ ਏਜੰਸੀਆਂ ਕਰ ਰਹੀਆਂ ਹਨ ਪੜਤਾਲ ਫ਼ਿਲਹਾਲ, ਅੱਗ ਲੱਗਣ ਦੇ ਸਹੀ ਕਾਰਨਾਂ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਇਹ ਹਾਦਸਾ ਸੀ ਜਾਂ ਕੋਈ ਸਾਜ਼ਿਸ਼, ਇਸਦੀ ਜਾਂਚ ਕੈਨੇਡੀਅਨ ਜਾਂਚ ਏਜੰਸੀਆਂ ਵੱਲੋਂ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਪੰਜਾਬ ਤੋਂ ਰਿਸ਼ਤੇਦਾਰ ਬਰੈਂਪਟਨ ਲਈ ਰਵਾਨਾ ਹੋ ਗਏ ਹਨ ਤਾਂ ਜੋ ਘਟਨਾ ਦੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਅਤੇ ਅੰਤਿਮ ਸੰਸਕਾਰ ਸਬੰਧੀ ਫੈਸਲੇ ਲਏ ਜਾ ਸਕਣ।

Ludhiana Family In Brampton Suffers Devastation House Fire 4 Dead Pregnant Woman Jumps From Roof


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App