ਮੱਲਪੁਰ ਅੜਕਾਂ ਤੋਂ ਇਟਲੀ ਵਿਦੇਸ਼ ਗਏ ਨੌਜਵਾਨ ਉਂਕਾਰ ਸਿੰਘ ਕਾਰੀ 30 ਸਾਲ ਦੀ ਪਿਛਲੇ ਦਿਨੀਂ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਉਹ ਆਪਣੇ ਕੰਮ ਤੋਂ ਘਰ ਜਾ ਰਿਹਾ ਸੀ ਤਾਂ ਇਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਗੱਡੀ ਇਟਲੀ ਦੀ ਰਹਿਣ ਵਾਲੀ ਇਕ ਇਟਾਲੀਅਨ ਮਹਿਲਾ ਚਲਾ ਰਹੀ ਸੀ। ਉਧਰ ਮੌਕੇ 'ਤੇ ਪੁੱਜੀ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਉਂਕਾਰ ਸਿੰਘ ਕਾਰੀ ਦੀ ਲਾਸ਼ ਪੰਜਾਬ (ਭਾਰਤ) ਘਰ ਲਿਆਉਣ ਲਈ ਉਪਰਲਾ ਕਰ ਰਹੇ ਹਨ। ਇਹ ਹਾਦਸਾ 18 ਦਸੰਬਰ 2025 ਨੂੰ ਵਾਪਰਿਆ ਹੈ। ਉਂਕਾਰ ਸਿੰਘ ਕਾਰੀ ਕਰੀਬ 1 ਸਾਲ ਪਹਿਲਾ ਪੰਜਾਬ ਭਾਰਤ ਤੋਂ ਇਟਲੀ ਗਿਆ ਸੀ। ਜਿਥੇ ਹਾਦਸੇ ਵਿਚ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮੱਲਪੁਰ ਅੱੜਕਾਂ ਦੇ ਕਾਫੀ ਨੌਜਵਾਨ ਇਟਲੀ ਵਿਚ ਰਹਿੰਦੇ ਹਨ। ਉਨ੍ਹਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪਿੰਡ ਪਹੁੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਧਰ ਉਂਕਾਰ ਸਿੰਘ ਕਾਰੀ ਦੀ ਮੌਤ ਕਾਰਨ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਿਚ ਸੋਗ ਦੀ ਲਹਿਰ ਹੈ।