ਬੰਗਲਾਦੇਸ਼ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹਾਦੀ ਦੇ ਕਤਲ ਵਿੱਚ ਸ਼ਾਮਲ ਦੋ ਮੁੱਖ ਮੁਲਜ਼ਮ—ਫੈਸਲ ਕਰੀਮ ਮਸੂਦ ਅਤੇ ਆਲਮਗੀਰ ਸ਼ੇਖ—ਮੇਘਾਲਿਆ ਸਰਹੱਦ ਰਾਹੀਂ ਭਾਰਤ ਚਲੇ ਗਏ ਹਨ। ਦੋਹਾਂ ਦੀ ਮਦਦ ਕਰਨ ਵਾਲੇ ਦੋ ਵਿਅਕਤੀਆਂ ਨੂੰ ਭਾਰਤ ਵਿੱਚ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਅਨੁਸਾਰ, ਮੁਲਜ਼ਮਾਂ ਨੂੰ ਸਥਾਨਕ ਸਾਥੀਆਂ ਦੀ ਮਦਦ ਨਾਲ ਹਲੂਆਘਾਟ ਸਰਹੱਦ ਪਾਰ ਕਰਵਾਇਆ ਗਿਆ ਅਤੇ ਉਹ ਟੈਕਸੀ ਰਾਹੀਂ ਮੇਘਾਲਿਆ ਸ਼ਹਿਰ ਵੱਲ ਚਲੇ ਗਏ।
ਇਹ ਘਟਨਾ ਪਿਛਲੇ ਹਫ਼ਤੇ ਹੋਈ, ਜਦੋਂ ਦੋ ਵਿਦਿਆਰਥੀ ਆਗੂਆਂ ਦੀ ਗੋਲੀਆਂ ਨਾਲ ਹੱਤਿਆ ਹੋਈ ਸੀ। ਬੰਗਲਾਦੇਸ਼ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗੈਰ-ਰਸਮੀ ਜਾਣਕਾਰੀਆਂ ਮਿਲ ਰਹੀਆਂ ਹਨ। ਭਾਰਤ ਵੱਲੋਂ ਇਸ ਮਾਮਲੇ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਹੋਇਆ।





