San Joaquin County ਦੇ ਟਰੇਸੀ ਇਲਾਕੇ ਵਿੱਚ 57 ਸਾਲਾ ਸਿੱਖ ਵਿਅਕਤੀ ਦੇ ਕਥਿਤ ਅਗਵਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਵੱਲੋਂ ਉਸ ਦੀ ਪਛਾਣ ਅਵਤਾਰ ਸਿੰਘ ਵਜੋਂ ਕੀਤੀ ਗਈ ਹੈ।
ਅਧਿਕਾਰੀਆਂ ਮੁਤਾਬਕ, ਘਟਨਾ ਦੁਪਹਿਰ ਕਰੀਬ 2:30 ਵਜੇ (ਸਥਾਨਕ ਸਮੇਂ) ਵਾਪਰੀ। ਸੀਸੀਟੀਵੀ ਫੁੱਟੇਜ ਦੇ ਆਧਾਰ ’ਤੇ ਦੱਸਿਆ ਗਿਆ ਹੈ ਕਿ ਤਿੰਨ ਅਣਪਛਾਤੇ ਵਿਅਕਤੀ ਚਿੱਟੇ ਰੰਗ ਦੀ ਐੱਸਯੂਵੀ ਵਿੱਚ ਆਏ ਅਤੇ ਅਵਤਾਰ ਸਿੰਘ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਲੈ ਗਏ। ਘਟਨਾ ਸਮੇਂ ਉਨ੍ਹਾਂ ਨੇ ਹਲਕੇ ਰੰਗ ਦੇ ਰਵਾਇਤੀ ਸਿੱਖ ਕੱਪੜੇ ਪਹਿਨੇ ਹੋਏ ਸਨ।
ਪੁਲਿਸ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਅਨੁਸਾਰ ਇਸ ਮਾਮਲੇ ਵਿੱਚ ਨਸਲੀ ਅਪਰਾਧ ਦੇ ਕੋਈ ਸਪੱਸ਼ਟ ਸੰਕੇਤ ਨਹੀਂ ਮਿਲੇ। ਫਿਰ ਵੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਗਾਲੀ ਜਾ ਰਹੀ ਹੈ।
ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਸਥਾਨਕ ਕਾਨੂੰਨ-ਵਿਵਸਥਾ ਏਜੰਸੀਆਂ ਨਾਲ ਸੰਪਰਕ ਕੀਤਾ ਜਾਵੇ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਏਜੰਸੀਆਂ ਵੱਲੋਂ ਵਿਆਪਕ ਤਲਾਸ਼ ਅਭਿਆਨ ਜਾਰੀ ਹੈ।
57 year old Sikh Man Kidnapped In California Police Launch Intensive Search
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)