ਕੈਲੀਫੋਰਨੀਆ ਟਰੇਸੀ ਵਿੱਚ ਕਲਾਨੌਰ ਚ ਭਾਈ ਅਵਤਾਰ ਸਿੰਘ ਨੂੰ ਅਗਵਾ ਕਰ ਕੇ ਕੀਤਾ ਕਤਲ, ਇਲਾਕੇ ‘ਚ ਸੋਗ ਦੀ ਲਹਿਰ

22/02/2026 | Public Times Bureau | America

ਕੈਲੀਫੋਰਨੀਆ ਦੇ ਟਰੇਸੀ ਸਥਿਤ ਗੁਰਦੁਆਰਾ ਨਾਨਕ ਪ੍ਰਕਾਸ਼ ਤੋਂ ਕਲਾਨੌਰ ਦੇ ਭਾਈ ਅਵਤਾਰ ਸਿੰਘ (55) ਨੂੰ ਅਗਵਾ ਕਰਕੇ ਕਤਲ ਕਰਨ ਦੀ ਘਟਨਾ ਨੇ ਉਨ੍ਹਾਂ ਦੇ ਜੱਦੀ ਪਿੰਡ ਕਲਾਨੌਰ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਬਾਬਾ ਬਲਕਾਰ ਸਿੰਘ ਦੇ ਛੋਟੇ ਭਰਾ ਅਵਤਾਰ ਸਿੰਘ ਲੰਮੇ ਸਮੇਂ ਤੋਂ ਦਮਦਮੀ ਟਕਸਾਲ ਦੇ ਗੁਰਦੁਆਰਾ ਨਾਨਕ ਪ੍ਰਕਾਸ਼ ਵਿੱਚ ਸੇਵਾ ਕਰ ਰਹੇ ਸਨ।
ਜਾਣਕਾਰੀ ਅਨੁਸਾਰ, 18 ਫਰਵਰੀ ਨੂੰ ਗੁਰਦਿਆਲ ਸਿੰਘ ਆਪਣੇ ਪੁੱਤਰ ਅਵਤਾਰ ਸਿੰਘ ਕੋਲ ਕਲਾਨੌਰ ਪਹੁੰਚੇ। ਸ਼ੁੱਕਰਵਾਰ ਨੂੰ ਗੱਡੀ ‘ਤੇ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਅਵਤਾਰ ਸਿੰਘ ਨੂੰ ਮਿਲਿਆ ਅਤੇ ਜਗਜੀਤ ਸਿੰਘ ਨਾਲ ਸਬੰਧਿਤ ਪੁੱਛਗਿੱਛ ਕੀਤੀ। ਉਸਦੇ ਬਾਅਦ ਤਕਰਾਰ ਹੋਈ ਅਤੇ ਅਵਤਾਰ ਸਿੰਘ ਨੂੰ ਗੁਰਦੁਆਰਾ ਨਾਨਕ ਪ੍ਰਕਾਸ਼ ਤੋਂ ਅਗਵਾ ਕਰ ਲਿਆ ਗਿਆ।
ਬਾਬਾ ਬਲਕਾਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਬਚਪਨ ਤੋਂ ਹੀ ਦਮਦਮੀ ਟਕਸਾਲ ਦੇ ਮੁਖੀ ਤੇ ਸੱਚਖੰਡ ਨਿਵਾਸੀ ਬਾਬਾ ਠਾਕਰ ਸਿੰਘ ਦੀ ਸੰਗਤ ਵਿੱਚ ਸਨ ਅਤੇ ਪਿਛਲੇ ਸਾਲ ਉਨ੍ਹਾਂ ਦੇ ਪਰਿਵਾਰ ਵਿੱਚ ਤਿੰਨ ਬੱਚਿਆਂ ਦਾ ਜਨਮ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਅਗਵਾ ਕਤਲ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਕੈਲੀਫੋਰਨੀਆ ਦੀ ਨਾਟਾ ਕਾਉਂਟੀ ਅਧਿਕਾਰੀਆਂ ਦੇ ਅਨੁਸਾਰ, ਅਵਤਾਰ ਸਿੰਘ ਦੀ ਮ੍ਰਿਤਕ ਦੇਹ ਬੇਰੀਸ ਝੀਲ ਤੋਂ ਬਰਾਮਦ ਹੋਈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਤਿੰਨ ਸ਼ੱਕੀ ਵਿਅਕਤੀਆਂ ਵੱਲੋਂ ਚਿੱਟੀ ਐਸਯੂਵੀ ਕਾਰ ਵਿੱਚ ਉਸਨੂੰ ਅਗਵਾ ਕੀਤਾ ਗਿਆ ਸੀ। ਇਸ ਘਟਨਾ ਨੇ ਕਲਾਨੌਰ ਅਤੇ ਦਮਦਮੀ ਟਕਸਾਲ ਦੇ ਸੰਗਤ ਵਿੱਚ ਗਹਿਰਾ ਦੁੱਖ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ।

Bhai Avtar Singh Kidnapped And Murdered In Kalanaur Tracy California A Wave Of Mourning In The Area


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App