ਮੱਧ ਪੂਰਬ ਵਿੱਚ ਇਜ਼ਰਾਈਲ-ਈਰਾਨ ਜੰਗ ਅਤੇ ਹਾਲਾਤਾਂ ਦੇ ਬੇਕਾਬੂ ਹੋਣ ਕਾਰਨ ਹਵਾਈ ਯਾਤਰਾ ਪ੍ਰਭਾਵਿਤ ਹੋਈ ਹੈ। 1 ਮਾਰਚ, 2026 ਨੂੰ ਈਰਾਨੀ ਸਰਕਾਰੀ ਮੀਡੀਆ ਨੇ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਦੀ ਪੁਸ਼ਟੀ ਕੀਤੀ।
ਇਸ ਹੰਗਾਮੇ ਦੇ ਸਿੱਧੇ ਪ੍ਰਭਾਵ ਦੇ ਤੌਰ ‘ਤੇ, ਏਅਰ ਇੰਡੀਆ ਨੇ ਸੁਰੱਖਿਆ ਕਾਰਨਾਂ ਕਰਕੇ 1 ਮਾਰਚ ਨੂੰ ਲੰਡਨ, ਸ਼ਿਕਾਗੋ, ਪੈਰਿਸ ਅਤੇ ਟੋਰੰਟੋ ਵਰਗੀਆਂ ਲੰਬੀ ਦੂਰੀ ਦੀਆਂ ਸਾਰੀਆਂ ਮਹੱਤਵਪੂਰਨ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਨੇ ਕਿਹਾ ਕਿ ਇਹ ਕਦਮ ਸਾਵਧਾਨੀ ਵਜੋਂ ਚੁੱਕਿਆ ਗਿਆ ਹੈ, ਕਿਉਂਕਿ ਹਵਾਈ ਖੇਤਰ ‘ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਰੂਟ ਬਦਲਣੇ ਪੈ ਰਹੇ ਹਨ।
ਇਸ ਦੇ ਨਾਲ ਹੀ, ਦੁਬਈ ਇੰਟਰਨੈਸ਼ਨਲ ਏਅਰਪੋਰਟ ਅਤੇ ਅਲ ਮਕਤੂਮ ਏਅਰਪੋਰਟ ‘ਤੇ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ, ਜੋ ਕਿ ਬੁਰਜ ਖਲੀਫਾ ਕੋਲ ਹੋਏ ਡਰੋਨ ਹਮਲੇ ਤੋਂ ਬਾਅਦ ਲਾਗੂ ਕੀਤੀਆਂ ਗਈਆਂ।
ਭਾਰਤੀ ਹਵਾਈ ਰੈਗੂਲੇਟਰ DGCA ਨੇ ਏਅਰਲਾਈਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ 11 ਦੇਸ਼ਾਂ ਦੇ ਹਵਾਈ ਖੇਤਰ ਤੋਂ ਬਚਣ ਅਤੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਫਿਲਹਾਲ ਏਅਰਪੋਰਟ ਨਾ ਜਾਣ ਅਤੇ ਆਪਣੀ ਫਲਾਈਟ ਦੇ ਤਾਜ਼ਾ ਸ਼ਡਿਊਲ ਲਈ ਸਿੱਧਾ ਸਬੰਧਤ ਏਅਰਲਾਈਨ ਨਾਲ ਸੰਪਰਕ ਕਰੋ।





