"ਇਸ ਨੂੰ ਗੁੱਸੇ ਦੀ ਹੱਦ ਕਹੋ ਜਾਂ ਬੇਵਫ਼ਾਈ ਦ ਦਰਦ। ਜਿਸ ਪ੍ਰੇਮੀ ਦਾ ਨਾਂ ਦਾ ਟੈਟੂ ਪ੍ਰੇਮਿਕਾ ਨੇ ਆਪਣੇ ਗੁੱਟ ਤੇ ਬਣਾਇਆ ਹੋਇਆ ਸੀ, ਉਸੇ ਪ੍ਰੇਮੀ ਨੂੰ ਮਾਰਨ ਦੀ ਪੂਰੀ ਸਾਜ਼ਿਸ਼ ਵੀ ਰਚੀ। ਉੱਤਰਾਖੰਡ ਦੇ ਮਸੂਰੀ ਚ ਹੋਮ ਸਟੇਅ ਚ ਇਕ ਨੌਜਵਾਨ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਨਾਲ ਇਲਾਕੇ ਚ ਸਨਸਨੀ ਫੈਲ ਗਈ। ਨੌਜਵਾਨ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਇਸ ਕਤਲ ਪਿੱਛੇ ਬਹੁਤ ਖ਼ਾਸ ਦਾ ਹੱਥ ਸੀ। ਮਸੂਰੀ ਪੁਲਿਸ ਨੂੰ ਐਤਵਾਰ ਨੂੰ ਸੂਚਨਾ ਮਿਲੀ ਸੀ ਕਿ ਭੱਟਾ ਪਿੰਡ ਚ ਸਥਿਤ ਹੋਮ ਸਟੇਅ ਰੂਮ ਚ ਖੂਨ ਨਾਲ ਲੱਥਪੱਥ ਨੌਜਵਾਨ ਦੀ ਲਾਸ਼ ਪਈ ਹੈ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਉਸ ਦੀ ਪਛਾਣ ਕਪਿਲ ਚੌਧਰੀ ਵਜੋਂ ਹੋਈ। ਪੁਲਿਸ ਨੇ ਖੁਲਾਸਾ ਕੀਤਾ ਕਿ ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਕਤਲ ਕੀਤਾ ਗਿਆ ਅਤੇ ਇਸ ਪਿੱਛੇ ਉਸ ਦੀ ਪ੍ਰੇਮਿਕਾ ਕੁਦਰਤ ਦਾ ਹੱਥ ਹੈ। ਦਰਅਸਲ ਕੁਦਰਤ ਨੇ ਭਰਾ ਅਬਦੁੱਲਾ ਨਾਲ ਮਿਲ ਕੇ ਜਿਸ ਪ੍ਰੇਮੀ ਦਾ ਕਤਲ ਕੀਤਾ ਸੀ, ਉਸ ਦਾ ਕਹਿਣਾ ਹੈ ਕਿ ਉਹ ਉਸ ਨੂੰ ਆਪਣਾ ਪਤੀ ਸਮਝਦੀ ਸੀ। ਕੁਦਰਤ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਕਪਿਲ ਵੀ ਉਸ ਨੂੰ ਚਾਹੁੰਦਾ ਸੀ, ਇਸ ਲਈ ਉਹ ਉਸ ਨੂੰ ਕਈ ਵਾਰ ਰੁੜਕੀ ਸਥਿਤ ਆਪਣੇ ਘਰ ਲੈ ਗਿਆ। ਜਦੋਂ ਕਪਿਲ ਦੇ ਘਰ ਕੁਦਰਤ ਕਰਕੇ ਕਲੇਸ਼ ਹੋਣ ਲੱਗਿਆ ਤਾਂ ਉਸ ਨੇ ਦੂਰੀ ਬਣਾਉਣੀਸ਼ੁਰੂ ਕਰ ਦਿੱਤੀ। ਪਹਿਲਾਂ ਦੋਵੇਂ ਘੰਟਿਆਂਬੱਧੀ ਫੋਨ ਤੇ ਗੱਲ ਕਰਦੇ ਸਨ ਪਰ ਹੁਣ ਕੁਝ ਸਮੇਂ ਤੋਂ ਕਪਿਲ ਨੇ ਫੋਨ ਕਰਨਾ ਲਗਭਗ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਉਸ ਨੇ ਕੁਦਰਤ ਨੂੰ ਕਿਹਾ ਕਿ ਉਹ ਕਿਤੇ ਹੋਰ ਵਿਆਹ ਕਰਨ ਜਾ ਰਿਹਾ ਹੈ ਤਾਂ ਉਹ ਗੁੱਸੇ ਵਿਚ ਆ ਗਈ।"
The Lover Whose Name Was Tattooed Along With His Brother He Was Murdered
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)