ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਸ਼ੁਰੂ, ਮੈਡੀਕਲ ਸਰਟੀਫਿਕੇਟ ਸਮੇਤ ਇਹ ਦਸਤਾਵੇਜ਼ ਹੋਣੇ ਜ਼ਰੂਰੀ

15/04/2024 | Public Times Bureau | National

ਅਮਰਨਾਥ ਜਾਣ ਦੇ ਚਾਹਵਾਨ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਯਾਤਰਾ ਲਈ ਅਗਾਊਂ ਰਜਿਸਟ੍ਰੇਸ਼ਨ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ। ਸ਼ਰਧਾਲੂ ਦੇਸ਼ ਭਰ ਦੇ ਚਾਰ ਬੈਂਕਾਂ ਦੀਆਂ 540 ਸ਼ਾਖਾਵਾਂ ਤੇ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੀ ਵੈੱਬਸਾਈਟ 'ਤੇ ਵੀ ਰਜਿਸਟ੍ਰੇਸ਼ਨ ਕਰਵਾ ਸਕਣਗੇ। 13 ਸਾਲ ਤੋਂ ਘੱਟ ਤੇ 70 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਸ਼ਰਧਾਲੂ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਛੇ ਹਫ਼ਤਿਆਂ ਤੋਂ ਵੱਧ ਗਰਭਵਤੀ ਔਰਤਾਂ ਨੂੰ ਵੀ ਯਾਤਰਾ ਲਈ ਰਜਿਸਟਰ ਨਹੀਂ ਕੀਤਾ ਜਾਵੇਗਾ। ਯਾਤਰਾ ਰਜਿਸਟ੍ਰੇਸ਼ਨ ਲਈ ਮੈਡੀਕਲ ਸਰਟੀਫਿਕੇਟ ਜ਼ਰੂਰੀ ਹੈ। ਸਾਰੀਆਂ ਸੂਬਾ ਤੇ ਪ੍ਰਦੇਸ਼ ਸਰਕਾਰਾਂ ਵੱਲੋਂ ਅਧਿਕਾਰਤ ਡਾਕਟਰਾਂ ਤੇ ਮੈਡੀਕਲ ਕੇਂਦਰਾਂ ਦੁਆਰਾ ਬਣਾਏ ਗਏ ਸਿਹਤ ਸਰਟੀਫਿਕੇਟ ਵੈਲਿਡ ਹੋਣਗੇ। ਸ਼ਰਾਈਨ ਬੋਰਡ ਨੇ ਆਪਣੀ ਵੈੱਬਸਾਈਟ 'ਤੇ ਵੇਰਵੇ ਉਪਲਬਧ ਕਰਵਾ ਦਿੱਤੇ ਹਨ।

 ਤੁਹਾਨੂੰ ਦੱਸ ਦੇਈਏ ਕਿ 29 ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ 19 ਅਗਸਤ ਯਾਨੀ ਕਿ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿਚ ਜੰਮੂ-ਕਸ਼ਮੀਰ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ ਤੇ ਯੈੱਸ ਬੈਂਕ ਦੀਆਂ 540 ਸ਼ਾਖਾਵਾਂ 'ਚ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਸ਼ਰਧਾਲੂਆਂ ਨੂੰ ਹਰੇਕ ਬਿਨੈਕਾਰ ਦੀ ਫੋਟੋ, 250 ਰੁਪਏ ਪ੍ਰਤੀ ਸ਼ਰਧਾਲੂ ਯਾਤਰਾ ਰਜਿਸਟ੍ਰੇਸ਼ਨ ਫੀਸ, ਸਮੂਹ ਆਗੂ ਦਾ ਨਾਮ, ਮੋਬਾਈਲ ਫੋਨ ਨੰਬਰ ਅਤੇ ਈਮੇਲ ਸਮੇਤ ਪਤਾ ਦੀ ਲੋੜ ਹੁੰਦੀ ਹੈ। 1 ਤੋਂ 5 ਸ਼ਰਧਾਲੂਆਂ ਲਈ ਡਾਕ ਖਰਚ 50 ਰੁਪਏ, 6 ਤੋਂ 10 ਲਈ 100 ਰੁਪਏ, 11 ਤੋਂ 15 ਲਈ 150 ਰੁਪਏ, 16 ਤੋਂ 20 ਲਈ 200 ਰੁਪਏ, 21 ਤੋਂ 25 ਲਈ 250 ਰੁਪਏ ਅਤੇ 26 ਤੋਂ 30 ਲਈ 300 ਰੁਪਏ ਹੋਣਗੇ।

Registration For Amarnath Yatra Must Be Started Including Medical Certificate


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App