ਕਰੀਨਾ ਕਪੂਰ ਖਾਨ ਤੇ ਦਰਜ ਹੋਇਆ ਕੇਸ, ਪ੍ਰੈਗਨੈਂਸੀ ਬਾਈਬਲ' ਕਿਤਾਬ ਚ ਈਸਾਈ ਲੋਕਾਂ ਦੀ ਭਾਵਨਾਵਾਂ ਨੂੰ ਪਹੁੰਚਾਇਆ ਠੇਸ

13/05/2024 | Public Times Bureau | National

ਬਾਲੀਵੁੱਡ ਦੀ 'ਬੇਬੋ' ਕਰੀਨਾ ਕਪੂਰ ਖ਼ਾਨ ਮੁਸ਼ਕਿਲਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਦਰਅਸਲ, ਮੱਧ ਪ੍ਰਦੇਸ਼ ਹਾਈ ਕੋਰਟ ਦੀ ਜਬਲਪੁਰ ਬੈਂਚ ਨੇ ਕਰੀਨਾ ਕਪੂਰ ਨੂੰ ਨੋਟਿਸ ਜਾਰੀ ਕੀਤਾ ਹੈ, ਜੋ 'ਕਰੀਨਾ ਕਪੂਰ ਪ੍ਰੈਗਨੈਂਸੀ ਬਾਈਬਲ' ਨਾਂ ਦੀ ਵਿਵਾਦਤ ਕਿਤਾਬ ਨੂੰ ਲੈ ਕੇ ਦਿੱਤਾ ਗਿਆ ਹੈ। ਕਰੀਨਾ ਕਪੂਰ ਤੋਂ ਇਲਾਵਾ ਜਸਟਿਸ ਜੀ. ਐੱਸ. ਆਹਲੂਵਾਲੀਆ ਦੀ ਸਿੰਗਲ ਬੈਂਚ ਨੇ ਅਦਿਤੀ ਸ਼ਾਹ ਭੀਮਜਿਆਨੀ, ਐਮਾਜ਼ਾਨ ਇੰਡੀਆ, ਜੁਗਰਨਾਟ ਬੁਕਸ ਅਤੇ ਹੋਰਾਂ ਨੂੰ ਵੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 1 ਜੁਲਾਈ ਨੂੰ ਹੋਵੇਗੀ। ਦੱਸ ਦਈਏ ਕਿ ਜਬਲਪੁਰ ਸਿਵਲ ਲਾਈਨ ਦੇ ਰਹਿਣ ਵਾਲੇ ਕ੍ਰਿਸਟੋਫਰ ਐਂਥਨੀ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ, ਜਿਸ 'ਚ ਉਸ ਨੇ 'ਕਰੀਨਾ ਕਪੂਰ ਪ੍ਰੈਗਨੈਂਸੀ ਬਾਈਬਲ' ਕਿਤਾਬ ਰਾਹੀਂ ਈਸਾਈ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਪਟੀਸ਼ਨ ਰਾਹੀਂ ਕਰੀਨਾ ਕਪੂਰ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਕਰੀਨਾ ਕਪੂਰ ਖਾਨ ਨੇ ਇਹ ਕਿਤਾਬ ਸਸਤੀ ਪ੍ਰਸਿੱਧੀ ਹਾਸਲ ਕਰਨ ਦੇ ਇਰਾਦੇ ਨਾਲ ਲਿਖੀ ਹੈ, ਜਿਸ ਦਾ ਕਵਰ ਪੇਜ ਵੀ ਇਤਰਾਜ਼ਯੋਗ ਹੈ।

Case Filed Against Kareena Kapoor Khan Hurt The Feelings Of Christians In The Book pregnancy Bible


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App