ਡੇਰਾ ਮੁਖੀ ਰਾਮ ਰਹੀਮ ਨੇ, ਹਾਈ ਕੋਰਟ ’ਚ ਅਰਜ਼ੀ ਦਾਖ਼ਲ ਕਰ ਕੇ ਪੈਰੋਲ ਦੇਣ ’ਤੇ ਲੱਗੀ ਰੋਕ ਵਾਪਸ ਲੈਣ ਦੀ ਲਾਈ ਗੁਹਾਰ

19/05/2024 | Public Times Bureau | National

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਮੁੜ ਜੇਲ੍ਹ ’ਚੋਂ ਬਾਹਰ ਆਉਣਾ ਚਾਹੁੰਦਾ ਹੈ। ਇਸੇ ਉਮੀਦ ਨਾਲ ਕਿਸੇ ਵੀ ਤਰ੍ਹਾਂ ਦੀ ਪੈਰੋਲ ਜਾਂ ਫਰਲੋ ਦੇਣ ’ਤੇ ਰੋਕ ਦੇ ਹੁਕਮ ਨੂੰ ਹਟਾਉਣ ਲਈ ਹਾਈ ਕੋਰਟ ਨੂੰ ਗੁਹਾਰ ਲਗਾਈ ਹੈ। ਡੇਰਾ ਮੁਖੀ ਅਨੁਸਾਰ ਇਸ ਸਾਲ ਉਸ ਕੋਲ ਹਾਲੇ ਵੀ 41 ਦਿਨਾਂ ਦੀ ਪੈਰੋਲ/ਫਰਲੋ ਬਚੀ ਹੋਈ ਹੈ ਤੇ ਇਸਦਾ ਲਾਭ ਉਠਾਉਣਾ ਚਾਹੁੰਦਾ ਹੈ। ਗੁਰਮੀਤ ਸਿੰਘ ਜਬਰ ਜਨਾਹ ਤੇ ਹੱਤਿਆ ਦੇ ਮਾਮਲਿਆਂ ’ਚ ਦੋਸ਼ੀ ਹੈ ਤੇ ਮੌਜੂਦਾ ਸਮੇਂ ’ਚ ਰੋਹਤਕ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ। ਉਹ ਪੈਰੋਲ ਜਾਂ ਫਰਲੋ ’ਤੇ ਰਿਹਾਈ ਲਈ ਅਰਜ਼ੀ ਦੇਣਾ ਚਾਹੁੰਦਾ ਹੈ।ਉਸਨੇ ਦਾਅਵਾ ਕੀਤਾ ਹੈ ਕਿ ਉਹ ਇਸ ਸਾਲ 20 ਦਿਨ ਦੀ ਪੈਰੋਲ ਤੇ 21 ਦਿਨ ਦੀ ਫਰਲੋ ਸਮੇਤ ਕੁੱਲ 41 ਦਿਨਾਂ ਦੀ ਮਿਆਦ ਲਈ ਰਿਹਾਈ ਲੈਣ ਦਾ ਪਾਤਰ ਹੈ।

29 ਫਰਵਰੀ ਨੂੰ ਹਾਈ ਕੋਰਟ ਦੀ ਇਕ ਡਵੀਜ਼ਨਲ ਬੈਂਚ ਨੇ ਸੂਬੇ ਨੂੰ ਹੁਕਮ ਦਿੱਤਾ ਸੀ ਕਿ ਭਵਿੱਖ ’ਚ ਅਦਾਲਤ ਦੀ ਇਜਾਜ਼ਤ ਬਿਨਾਂ ਡੇਰਾ ਮੁਖੀ ਦੀ ਪੈਰੋਲ ਦੀ ਅਰਜ਼ੀ ’ਤੇ ਵਿਚਾਰ ਨਾ ਕੀਤਾ ਜਾਵੇ। 29 ਫਰਵਰੀ ਦੇ ਹੁਕਮਾਂ ਤੋਂ ਰੋਕ ਹਟਾਉਣ ਦੀ ਮੰਗ ਕਰਦੇ ਹੋਏ ਡੇਰਾ ਮੁਖੀ ਨੇ ਹੁਣ ਦਲੀਲ ਦਿੱਤੀ ਹੈ ਕਿ ਪੈਰੋਲ ਤੇ ਫਰਲੋ ਦੇਣ ਦਾ ਮੰਤਵ ਸੁਧਾਰਾਤਮਕ ਪ੍ਰਕਿਰਤੀ ਦਾ ਹੈ ਤੇ ਦੋਸ਼ੀ ਨੂੰ ਪਰਿਵਾਰ ਤੇ ਸਮਾਜ ਨਾਲ ਆਪਣੇ ਸਮਾਜਿਕ ਸਬੰਧਾਂ ਨੂੰ ਬਣਾਏ ਰੱਖਣ ਦੇ ਸਮਰੱਥ ਬਣਾਉਣਾ ਹੈ। ਰੋਹਤਕ ਜੇਲ੍ਹ ’ਚ ਬੰਦ ਡੇਰਾ ਮੁਖੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੂੰ ਦਿੱਤੀ ਗਈ ਪੈਰੋਲ ਉਨ੍ਹਾਂ ਦੋਸ਼ੀਆਂ ਦੇ ਬਰਾਬਰ ਹੈ, ਜੋ ਇਸੇ ਤਰ੍ਹਾਂ ਦੇ ਹਾਲਾਤ ’ਚ ਹਨ। 29 ਫਰਵਰੀ ਦਾ ਹੁਕਮ ਡੇਰੀ ਮੁਖੀ ਦੇ ਅਧਿਕਾਰਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਕਿਉਂਕਿ ਉਹ ਐਕਟ ਦੇ ਅਨੁਸਾਰ ਇਸ ਸਾਲ 20 ਦਿਨਾਂ ਲਈ ਪੈਰੋਲ ਤੇ 21 ਦਿਨਾਂ ਦੀ ਫਰਲੋ ਲਈ ਪਾਤਰ ਹੈ ਤੇ ਜਿਵੇਂ ਕਿ ਹੋਰਨਾਂ ਸਮਾਨ ਰੂਪ ’ਚ ਰੱਖੇ ਗਏ ਦੋਸ਼ੀਆਂ ਨੂੰ ਦਿੱਤੀ ਗਈ ਹੈ।

ਜੇਲ੍ਹ ’ਚ ਬੰਦ ਵਿਚਾਰ ਅਧੀਨ ਤੇ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਦੋ ਤਰ੍ਹਾਂ ਨਾਲ ਰਿਆਇਤ ਦਿੱਤੀ ਜਾਂਦੀ ਹੈ। ਪਹਿਲੀ ਪੈਰੋਲ ਤੇ ਦੂਜੀ ਫਰਲੋ। ਕੈਦੀ ਨੂੰ ਪੈਰੋਲ ਉਤੋਂ ਦਿੱਤੀ ਜਾਂਦੀ ਹੈ, ਜਦੋਂ ਉਸਦੀ ਸਜ਼ਾ ਦਾ ਇਕ ਸਾਲ ਪੂਰਾ ਹੋ ਜਾਂਦਾ ਹੈ। ਫਰਲੋ ਉਸੇ ਸੂਰਤ ’ਚ ਦਿੱਤੀ ਜਾਂਦੀ ਹੈ ਜਦੋਂ ਸਜ਼ਾ ਦੇ ਤਿੰਨ ਸਾਲ ਪੂਰੇ ਹੋ ਚੁੱਕੇ ਹੋਣ। ਫਰਲੋ ਦਾ ਮਤਲਬ ਜੇਲ੍ਹ ਤੋਂ ਮਿਲਣ ਵਾਲੀ ਛੁੱਟੀ ਹੈ। ਇਹ ਪਰਿਵਾਰਕ, ਨਿੱਜੀ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਦਿੱਤੀ ਜਾਂਦੀ ਹੈ। ਇਕ ਸਾਲ ’ਚ ਕੋਈ ਕੈਦੀ ਤਿੰਨ ਵਾਰ ਫਰਲੋ ਲੈ ਸਕਦਾ ਹੈ। ਪੈਰੋਲ ਲਈ ਕਾਰਨ ਦੱਸਣਾ ਪੈਂਦਾ ਹੈ ਜਦਕਿ ਫਰਲੋ ਸਜ਼ਾ ਭੁਗਤ ਰਹੇ ਕੈਦੀਆਂ ਦੇ ਮਾਨਸਿਕ ਸੰਤੁਲਨ ਨੂੰ ਬਣਾਏ ਰੱਖਣ ਲਈ ਤੇ ਸਮਾਜ ਨਾਲ ਸਬੰਧ ਜੋੜਨ ਲਈ ਦਿੱਤੀ ਜਾਂਦੀ ਹੈ, ਪੈਰੋਲ ਦੀ ਮਿਆਦ ਇਕ ਮਹੀਨੇ ਤੱਕ ਵਧਾਈ ਜਾ ਸਕਦੀ ਹੈ, ਜਦਕਿ ਫਰਲੋ ਵੱਧ ਤੋਂ ਵੱਧ 14 ਦਿਨਾਂ ਲਈ ਦਿੱਤੀ ਜਾ ਸਕਦੀ ਹੈ।

Dera Chief Ram Rahim Filed An Application In The High Court And Requested To Withdraw The Ban On Granting Parole


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App