JEE Advanced Result 2024: ਜੇਈਈ ਐਡਵਾਂਸ 2024 ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਆਈਆਈਟੀ ਦਿੱਲੀ ਜ਼ੋਨ ਦੇ ਵੇਦ ਲਾਹੋਟੀ ਨੇ 360 'ਚੋਂ 355 ਅੰਕ ਲੈ ਕੇ ਆਈਆਈਟੀ ਦਾਖ਼ਲਾ ਪ੍ਰੀਖਿਆ 'ਚ ਟਾਪ ਕੀਤਾ ਹੈ। ਵੇਦ ਲਾਹੋਟੀ ਇੰਦੌਰ ਦਾ ਰਹਿਣ ਵਾਲਾ ਹੈ, ਉਸਨੇ ਕੋਟਾ 'ਚ ਰਹਿ ਕੇ ਪ੍ਰੀਖਿਆ ਦੀ ਤਿਆਰੀ ਕੀਤੀ। ਜਦੋਂਕਿ ਲੜਕੀਆਂ 'ਚ ਆਈਆਈਟੀ ਬੰਬੇ ਜ਼ੋਨ ਦੀ ਦਵਿਜਾ ਧਰਮੇਸ਼ ਕੁਮਾਰ ਪਟੇਲ ਨੇ 360 'ਚੋਂ 332 ਅੰਕ ਲੈ ਕੇ ਟਾਪ ਕੀਤਾ ਹੈ। ਜੇਈਈ ਐਡਵਾਂਸ ਨਤੀਜਾ ਤੇ ਸਕੋਰ ਕਾਰਡ jeeadv.ac.in 'ਤੇ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਈਈ ਐਡਵਾਂਸ 2024 ਦੇ ਪੇਪਰ 1 ਤੇ ਪੇਪਰ 2 'ਚ ਲਗਭਗ 1,80,200 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਵਿੱਚੋਂ 48,248 ਉਮੀਦਵਾਰ ਪਾਸ ਹੋਏ ਹਨ, ਜਿਨ੍ਹਾਂ ਵਿੱਚੋਂ 7,964 ਮਹਿਲਾ ਉਮੀਦਵਾਰ ਹਨ।
JEE Advanced Result ਆਈਆਈਟੀ ਮਦਰਾਸ ਨੇ ਅੰਤਿਮ ਉੱਤਰ ਕੁੰਜੀ ਵੀ ਜਾਰੀ ਕੀਤੀ ਹੈ।ਜੇਈਈ ਐਡਵਾਂਸ 2024 'ਚ ਦਾਖਲੇ ਲਈ ਸਾਇੰਸ ਐਂਡ ਆਰਕੀਟੈਕਟ ਕੋਰਸ 'ਚ ਗ੍ਰੈਜੂਏਸ਼ਨ, ਇੰਟੀਗ੍ਰੇਟਿਡ ਮਾਸਟਰਜ਼, ਇੰਜੀਨੀਅਰਿੰਗ, ਗ੍ਰੈਜੂਏਸ਼ਨ-ਮਾਸਟਰ ਡੂਅਲ ਡਿਗਰੀ 'ਤੇ ਹੀ ਐਡਮਿਸ਼ਨ ਮਿਲਦੀ ਹੈ। ਉੱਥੇ ਹੀ, ਇਸ ਵਾਰ 23 ਆਈਆਈਟੀ 'ਚ ਕਰੀਬ 17385 ਸੀਟਾਂ ਉਪਲਬਧ ਹਨ। ਦੱਸਿਆ ਜਾ ਰਿਹਾ ਹੈ ਕਿ ਜੇਈਈ ਐਡਵਾਂਸ ਦੇ ਨਤੀਜੇ ਦੇ ਨਾਲ-ਨਾਲ ਅੱਜ ਟੌਪਰ, ਉਨ੍ਹਾਂ ਦੇ ਅੰਕ ਤੇ ਕੱਟ ਆਫ ਵੇਰਵੇ ਵੀ ਜਾਰੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਜੋਸਾ ਕਾਊਂਸਲਿੰਗ 10 ਜੂਨ ਤੋਂ ਸ਼ੁਰੂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਜੋ ਵਿਦਿਆਰਥੀ ਜੋਸਾ ਕਾਉਂਸਲਿੰਗ (JOSAA Counselling) ਰਾਹੀਂ ਜੇਈਈ ਐਡਵਾਂਸ ਦੀ ਯੋਗਤਾ ਪੂਰੀ ਕਰਦੇ ਹਨ, ਉਨ੍ਹਾਂ ਨੂੰ ਦੇਸ਼ ਦੇ 23 ਆਈਆਈਟੀ ਸੰਸਥਾਵਾਂ ਵਿੱਚ ਦਾਖਲਾ ਮਿਲੇਗਾ।
ਜੁਆਇੰਟ ਸੀਟ ਐਲੋਕੇਸ਼ਨ ਅਥਾਰਟੀ (JoSAA) ਨੇ ਦੇਸ਼ ਦੀਆਂ ਵੱਕਾਰੀ ਸੰਸਥਾਵਾਂ IIT, NIT, Triple IIT 'ਚ ਦਾਖਲੇ ਲਈ ਸ਼ਡਿਊਲ ਵੀ ਜਾਰੀ ਕੀਤਾ ਹੈ। ਇਸ ਕਾਉਂਸਲਿੰਗ ਤੋਂ ਬਾਅਦ ਉਮੀਦਵਾਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀ), ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ), ਆਈਆਈਈਐਸਟੀ, ਆਈਆਈਆਈਟੀ ਅਤੇ ਹੋਰ ਜੀਐਫਟੀਆਈ ਤਕਨੀਕੀ ਸੰਸਥਾਵਾਂ ਵਿੱਚ ਬੀ.ਟੈਕ ਅਤੇ ਹੋਰ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀ ਦੇ ਸਕਣਗੇ। ਇਸ ਵਾਰ ਜੋਸਾ ਕਾਉਂਸਲਿੰਗ ਦੇ ਪੰਜ ਗੇੜ ਹੋਣ ਜਾ ਰਹੇ ਹਨ। ਇਸ ਵਾਰ 9480 ਉਮੀਦਵਾਰਾਂ ਨੇ ਆਈਆਈਟੀ ਬੰਬੇ ਜ਼ੋਨ ਤੋਂ ਕੁਆਲੀਫਾਈ ਕੀਤਾ ਹੈ। ਇਨ੍ਹਾਂ ਵਿੱਚੋਂ 3 ਟਾਪ 10 'ਚ, 30 ਟਾਪ 100 'ਚ, 60 ਟਾਪ 200 'ਚ, 85 ਟਾਪ 300 'ਚ, 111 ਟਾਪ 400 'ਚ ਅਤੇ 136 ਟਾਪ 500 ਵਿੱਚ ਹਨ। ਰਾਜਦੀਪ ਮਿਸ਼ਰਾ ਦਾ ਸੀਆਰਐਲ 6 ਹੈ।
Jee Advanced Topper Ved Lahoti Scored 355 Out Of 360 Marks
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)