ਹਰਪ੍ਰੀਤ ਬਹਿਣੀਵਾਲ ਨੇ ਹੇਮਾ ਮਾਲਿਨੀ ਨੂੰ ਵਧਾਈਆਂ ਦੇ ਤੌਰ ’ਤੇ ਦਿੱਤੀ 41 ਅੱਖਰੀ ਫੱਟੀ, ਅਦਾਕਾਰਾ ਹੋਈ ਬਾਗੋ-ਬਾਗ

10/06/2024 | Public Times Bureau | National

ਮਥੁਰਾ ਲੋਕ ਸਭਾ ਹਲਕੇ ਤੋਂ ਲਗਾਤਾਰ ਤੀਜੀ ਵਾਰ ਮੈਂਬਰ ਪਾਰਲੀਮੈਂਟ ਚੁਣੀ ਅਤੇ ਰਾਜ ਸਭਾ ਮੈਂਬਰ ਰਹਿ ਚੁੱਕੀ ਅਦਾਕਾਰਾ ਹੇਮਾ ਮਾਲਿਨੀ ਨੂੰ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਨਵੀਂ ਦਿੱਲੀ ਵਿਖੇ ਉਨ੍ਹਾਂ ਨੂੰ 41 ਅੱਖਰੀ ਪੰਜਾਬੀ ਫੱਟੀ ਭੇਂਟ ਕੀਤੀ। ਇਸ 41 ਅੱਖਰੀ ਫੱਟੀ ’ਤੇ ਪੰਜਾਬੀ ਅੱਖਰਾਂ ਹੇਠ ਪੰਜਾਬੀ ਭਾਸ਼ਾ ਨਾ ਜਾਨਣ ਵਾਲਿਆਂ ਲਈ ਅੱਖਰਾਂ ਦੀ ਪਛਾਣ ਅੰਗਰੇਜ਼ੀ ਵਿੱਚ ਵੀ ਲਿਖੀ ਗਈ ਹੈ। ਅਦਾਕਾਰਾ ਹੇਮਾ ਮਾਲਿਨੀ ਨੇ ਹਰਪ੍ਰੀਤ ਬਹਿਣੀਵਾਲ ਦੇ ਇਸ ਨਿਵੇਕਲੇ ਯਤਨ ਅਤੇ ਮਾਤ ਭਾਸ਼ਾ ਦੇ ਪ੍ਰਚਾਰ ਕਰਨ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਫੱਟੀ ਉਨ੍ਹਾਂ ਦੇ ਦਫਤਰ ਦਾ ਸ਼ਿੰਗਾਰ ਬਣ ਕੇ ਰਹੇਗੀ।ਜ਼ਿਕਰਯੋਗ ਹੈ ਕਿ ਹਰਪ੍ਰੀਤ ਬਹਿਣੀਵਾਲ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਾਸਾਰ ਲਈ ਫਿਲਮੀ ਅਤੇ ਸਾਹਿਤਕ ਹਸਤੀਆਂ, ਖਿਡਾਰੀਆਂ ਅਤੇ ਨਾਮਵਰ ਵਿਅਕਤੀਆਂ ਨੂੰ ਸੈਂਕੜਿਆਂ ਦੀ ਤਾਦਾਦ ਵਿੱਚ ਇਹ ਫੱਟੀ ਦੇ ਚੁੱਕੇ ਹਨ।

ਅਦਾਕਾਰਾ ਤੇ ਮੈਂਬਰ ਪਾਰਲੀਮੈਂਟ ਹੇਮਾ ਮਾਲਿਨੀ ਨੇ ਕਿਹਾ ਕਿ ਆਪਣੀ ਮਾਤ ਭਾਸ਼ਾ ਦੇ ਪ੍ਰਚਾਰ ਲਈ ਇਸ ਪੰਜਾਬੀ ਵੱਲੋਂ ਕੀਤਾ ਗਿਆ ਯਤਨ ਉਨ੍ਹਾਂ ਨੂੰ ਬੇਹੱਦ ਚੰਗਾ ਅਤੇ ਪ੍ਰਭਾਵਿਤ ਕਰਨ ਵਾਲਾ ਲੱਗਾ ਹੈ। ਮਾਤ ਭਾਸ਼ਾ ਹਰ ਇੱਕ ਲਈ ਪਿਆਰੀ ਹੋਣੀ ਚਾਹੀਦੀ ਹੈ। ਪੰਜਾਬੀ ਮਿੱਠੀ ਅਤੇ ਮਧੁਰ ਜ਼ੁਬਾਨ ਹੈ। ਹਿੰਦੀ ਫਿਲਮਾਂ ਵਿੱਚ ਵੀ ਉਨ੍ਹਾਂ ਅਤੇ ਹੋਰ ਅਦਾਕਾਰਾਂ ਲਈ ਪੰਜਾਬੀ ਬੋਲ ਕੇ ਆਪਣੇ-ਆਪ ਤੇ ਮਾਣ ਮਹਿਸੂਸ ਕੀਤਾ ਅਤੇ ਅਦਾਕਾਰਾਂ ਨੇ ਪੰਜਾਬ ਦੇ ਪੁੱਤਰ ਧਰਮਿੰਦਰ ਨੂੰ ਆਪਣਾ ਜੀਵਨ ਸਾਥੀ ਚੁਣਿਆ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਵਿੱਚ ਪੰਜਾਬੀ ਆਮ ਹੀ ਬੋਲੀ ਜਾਂਦੀ ਹੈ।

ਪੰਜਾਬੀ ਬੋਲਣ ਵਿੱਚ ਜੋ ਰਸ, ਅਪਣੱਤ, ਮਿਠਾਸ ਅਤੇ ਮਧੁਰਤਾ ਖਿਲਰਦੀ ਹੈ, ਉਹ ਹੋਰ ਕਿਸੇ ਭਾਸ਼ਾ ਵਿੱਚ ਸ਼ਾਇਦ ਹੀ ਹੋਵੇ। ਉਹ ਹਰਪ੍ਰੀਤ ਸਿੰਘ ਬਹਿਣੀਵਾਲ ਦੇ ਇਸ ਯਤਨ ਨੂੰ ਆਪਣੀਆਂ ਨਿਮਾਣੀਆਂ ਕੋਸ਼ਿਸ਼ਾਂ ਨਾਲ ਵੀ ਹੁਲਾਰਾ ਦਿੰਦੇ ਰਹਿਣਗੇ। ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਉਨ੍ਹਾਂ ਨਾਲ ਪੰਜਾਬੀ, ਪੰਜਾਬੀ ਜ਼ੁਬਾਨ, ਪੰਜਾਬੀ ਅੱਖਰਾਂ ਦੀ ਜਾਣ-ਪਛਾਣ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਤੇ ਵੱਖ-ਵੱਖ ਵਿਚਾਰਾਂ ਕੀਤੀਆਂ। ਹਰਪ੍ਰੀਤ ਬਹਿਣੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਇਸ ਯਤਨ ਨੂੰ ਹਰ ਇੱਕ ਨੇ ਸਲਾਹਿਆ ਅਤੇ ਇਸ ਨਾਲ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਹੋਰ ਵੀ ਹੌਸਲਾ ਮਿਲਦਾ ਹੈ।


Harpreet Bahniwal Congratulates Hema Malini With A 41 letter Letter The Actress Became Bago bag


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App