ਵਿਜੈ ਮਾਲਿਆ ਦੇ ਪੁੱਤਰ ਸਿਧਾਰਥ ਦੇ ਵਿਆਹ 'ਚ ਸ਼ਾਮਲ ਹੋਇਆ ਲਲਿਤ ਮੋਦੀ

24/06/2024 | Public Times Bureau | National

ਭਾਰਤੀ ਬੈਂਕਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲਗਾ ਕੇ ਫਰਾਰ ਹੋਏ ਕਾਰੋਬਾਰੀ ਵਿਜੇ ਮਾਲਿਆ ਦੇ ਬੇਟੇ ਸਿਧਾਰਥ ਮਾਲਿਆ ਨੇ ਸ਼ਨਿਚਰਵਾਰ ਨੂੰ ਆਪਣੀ ਪ੍ਰੇਮਿਕਾ ਜੈਸਮੀਨ ਨਾਲ ਵਿਆਹ ਕਰ ਲਿਆ। ਪਿਛਲੇ ਹਫਤੇ ਹੀ ਸਿਧਾਰਥ ਦਾ ਵਿਆਹ ਹੋਇਆ ਸੀ। ਉਨ੍ਹਾਂ ਦੇ ਵਿਆਹ 'ਚ ਆਉਣ ਵਾਲੇ ਮਹਿਮਾਨਾਂ ਦੀ ਲਿਸਟ ਦੀ ਵੀ ਤੇਜ਼ੀ ਨਾਲ ਚਰਚਾ ਹੋ ਰਹੀ ਹੈ। ਇਸ ਦੌਰਾਨ ਇਕ ਹੋਰ ਭਗੌੜੇ ਲਲਿਤ ਮੋਦੀ ਦੇ ਸਿਧਾਰਥ ਦੇ ਵਿਆਹ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।ਲਲਿਤ ਮੋਦੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਇਕ ਵਿਆਹ 'ਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਹਨ। ਇਹ ਵਿਆਹ ਲੰਡਨ ਦੇ ਹਰਟਫੋਰਡਸ਼ਾਇਰ ਇਲਾਕੇ 'ਚ ਹੋਇਆ। ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਮਾਲਿਆ ਤੇ ਜੈਸਮੀਨ ਨੇ ਪਹਿਲਾਂ ਈਸਾਈ ਧਰਮ ਮੁਤਾਬਕ ਵਿਆਹ ਕੀਤਾ ਤੇ ਫਿਰ ਦੋਹਾਂ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕੀਤਾ। ਸਿਧਾਰਥ ਮਾਲਿਆ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਸਟੋਰੀਜ਼ 'ਤੇ ਸ਼ੇਅਰ ਕੀਤੀਆਂ ਹਨ। ਇਹ ਤਸਵੀਰ ਅਸਲ 'ਚ ਜੋੜੇ ਦੇ ਦੋਸਤ ਜਨੰਗੀ ਨੇ ਸਾਂਝੀ ਕਾਤੀ ਸੀ ਜਿਸ ਵਿਚ ਨਵ-ਵਿਆਹਿਆ ਜੋੜਾ ਬੇਹੱਦ ਖੂਬਸੂਰਤ ਲੱਗ ਰਿਹਾ ਹੈ।

ਸਿਧਾਰਥ ਨੇ emerald green velvet tuxedo ਪਾਇਆ ਸੀ, ਜਦੋਂਕਿ ਜੈਸਮੀਨ ਨੂੰ ਸਫੈਦ ਗਾਊਨ ਪਹਿਨੇ ਦੇਖਿਆ ਜਾ ਸਕਦਾ ਹੈ। ਤਸਵੀਰ 'ਤੇ ਲਿਖਿਆ ਹੈ, "ਵਧਾਈ ਹੋ!!!" ਜੈਸਮੀਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀਆਂ ਮੁੰਦਰੀਆਂ ਦੀ ਤਸਵੀਰ ਦੇ ਨਾਲ ਖੁਸ਼ਖਬਰੀ ਦਾ ਐਲਾਨ ਕੀਤਾ। ਕਾਰ ਦੇ ਅੰਦਰ ਕਲਿੱਕ ਕੀਤੀ ਤਸਵੀਰ ਨੂੰ ਸਾਂਝਾ ਕਰਦਿਆਂ ਜੈਸਮੀਨ ਨੇ ਲਿਖਿਆ, "ਫੋਰੈਵਰ" ਤੇ ਸਿਧਾਰਥ ਮਾਲਿਆ ਨੂੰ ਟੈਗ ਕੀਤਾ। ਇਸ ਤੋਂ ਪਹਿਲਾਂ ਜੈਸਮੀਨ ਨੇ ਆਪਣੇ ਵਿਆਹ ਦੇ ਸਵਾਗਤ ਵਾਲੇ ਬੈਗ ਦੀ ਇਕ ਝਲਕ ਸਾਂਝੀ ਕੀਤੀ ਸੀ ਜਿਸ ਵਿਚ ਚਿੱਟਾ ਗੁਲਾਬ ਸੀ। ਬੈਗ 'ਤੇ ਜੈਸਮੀਨ ਤੇ ਸਿਧਾਰਥ ਮਾਲਿਆ ਦੇ ਨਾਂ ਦੇ ਸ਼ੁਰੂਆਤੀ ਅੱਖਰ .... ਸਨ।

ਫੋਟੋ 'ਤੇ ਲਿਖਿਆ ਸੀ, ''ਗੁਡ ਮਾਰਨਿੰਗ! ਸਾਲ ਦਾ ਸਭ ਤੋਂ ਵੱਡਾ ਵਿਆਹ ਅੱਜ ਹੋ ਰਿਹਾ ਹੈ!” ਇਸ ਹਫਤੇ ਦੀ ਸ਼ੁਰੂਆਤ 'ਚ ਸਿਧਾਰਥ ਮਾਲਿਆ ਨੇ ਜੈਸਮੀਨ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ, ਵਿਆਹ ਦਾ ਹਫਤਾ ਸ਼ੁਰੂ ਹੋ ਗਿਆ ਹੈ...। ਦੱਸ ਦੇਈਏ ਕਿ ਇਕ ਸਾਲ ਤੋਂ ਡੇਟ ਕਰ ਰਹੇ ਸਿਧਾਰਥ ਮਾਲਿਆ ਤੇ ਜੈਸਮੀਨ ਨੇ ਪਿਛਲੇ ਸਾਲ ਨਵੰਬਰ 'ਚ ਮੰਗਣੀ ਕੀਤੀ ਸੀ। ਜੈਸਮੀਨ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕਰ ਕੇ ਆਪਣੀ ਮੰਗਣੀ ਦੀ ਖਬਰ ਦਾ ਐਲਾਨ ਕੀਤਾ। ਦੱਸ ਦੇਈਏ ਕਿ ਇਕ ਸਾਲ ਤੋਂ ਡੇਟ ਕਰ ਰਹੇ ਸਿਧਾਰਥ ਮਾਲਿਆ ਤੇ ਜੈਸਮੀਨ ਨੇ ਪਿਛਲੇ ਸਾਲ ਨਵੰਬਰ 'ਚ ਮੰਗਣੀ ਕੀਤੀ ਸੀ। ਜੈਸਮੀਨ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕਰ ਕੇ ਆਪਣੀ ਮੰਗਣੀ ਦੀ ਖਬਰ ਦਾ ਐਲਾਨ ਕੀਤਾ।

Lalit Modi Attended Vijay Mallya s Son Siddharth s Wedding


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App