ਹਿੰਦੂਆਂ ਨੂੰ ਇਸਾਈ ਬਣਾਉਣ ਦੇ ਮੁਲਜ਼ਮ ਮੌਦਹਾ ਹਮੀਰਪੁਰ ਦੇ ਕੈਲਾਸ਼ ਦੀ ਜ਼ਮਾਨਤ ਅਰਜ਼ੀ ਨੂੰ ਕੀਤਾ ਖਾਰਿਜ

03/07/2024 | Public Times Bureau | National

ਇਲਾਹਾਬਾਦ ਹਾਈ ਕੋਰਟ ਨੇ ਧਰਮ ਤਬਦੀਲੀ ਨੂੰ ਲੈ ਕੇ ਗੰਭੀਰ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਹੈ ਕਿ ਜੇ ਧਾਰਮਿਕ ਸਭਾਵਾਂ ’ਚ ਧਰਮ ਤਬਦੀਲੀ ਦਾ ਰੁਝਾਨ ਜਾਰੀ ਰਿਹਾ ਤਾਂ ਇਕ ਦਿਨ ਭਾਰਤ ਦੀ ਵੱਡੀ ਗਿਣਤੀ ’ਚ ਆਬਾਦੀ ਹੀ ਘੱਟਗਿਣਤੀ ਹੋ ਜਾਵੇਗੀ। ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਹਿੰਦੂਆਂ ਨੂੰ ਇਸਾਈ ਬਣਾਉਣ ਦੇ ਮੁਲਜ਼ਮ ਮੌਦਹਾ ਹਮੀਰਪੁਰ ਦੇ ਕੈਲਾਸ਼ ਦੀ ਜ਼ਮਾਨਤ ਅਰਜ਼ੀ ਨੂੰ ਖਾਰਿਜ ਕਰਦੇ ਹੋਏ ਸੋਮਵਾਰ ਨੂੰ ਇਹ ਹੁਕਮ ਦਿੱਤਾ ਹੈ।ਅਦਾਲਤ ਨੇ ਕਿਹਾ ਕਿ ਲੋਕਾਂ ਨੂੰ ਧਰਮ ਦੇ ਪ੍ਰਚਾਰ-ਪਸਾਰ ਦੀ ਛੋਟ ਹੈ ਪਰ ਧਰਮ ਬਦਲਵਾਉਣ ਦੀ ਇਜਾਜ਼ਤ ਨਹੀਂ ਹੈ। ਅਜਿਹੇ ਪ੍ਰੋਗਰਾਮ ਸੰਵਿਧਾਨ ਦੀ ਧਾਰਾ 25 ਵੱਲੋਂ ਦਿੱਤੀ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੇ ਵਿਰੁੱਧ ਹਨ। ਇਹ ਧਾਰਾ ਕਿਸੇ ਨੂੰ ਵੀ ਧਰਮ ਮੰਨਣ ਤੇ ਪੂਜਾ ਕਰਨ ਤੇ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਦਿੰਦਾ ਹੈ। ਧਰਮ ਪ੍ਰਚਾਰ ਦੀ ਆਜ਼ਾਦੀ ਕਿਸੇ ਨੂੰ ਧਰਮ ਤਬਦੀਲੀ ਕਰਵਾਉਣ ਦੀ ਇਜਾਜ਼ਤ ਨਹੀਂ ਦਿੰਦੀ। ਅਦਾਲਚਤ ਨੇ ਕਿਹਾ ਕਿ ਜਾਣਕਾਰੀ ’ਚ ਆਇਆ ਹੈ ਕਿ ਉੱਤਰ ਪ੍ਰਦੇਸ਼ ’ਚ ਧਾਰਮਿਕ ਪ੍ਰੋਗਰਾਮਾਂ ਰਾਹੀਂ ਭੋਲੇ-ਭਾਲੇ ਤੇ ਗਰੀਬ ਲੋਕਾਂ ਗੁੰਮਰਾਹ ਕਰ ਕੇ ਇਸਾਈ ਬਣਾਇਆ ਜਾ ਰਿਹਾ ਹੈ।

ਅਜਿਹੇ ’ਚ ਧਰਮ ਤਬਦੀਲੀ ਕਰਵਾਉਣ ਦੇ ਦੋਸ਼ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਟੀਸ਼ਨਰ ਨੂੰ ਜ਼ਮਾਨਤ ’ਤੇ ਰਿਹਾਅ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਟਿੱਪਣੀਆਂ ਨਾਲ ਅਦਾਲਤ ਨੇ ਕੈਲਾਸ਼ ਦੀ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ। ਰਾਮਕਲੀ ਪ੍ਰਜਾਪਤੀ ਨੇ ਐੱਫਆਈਆਰ ਦਰਜ ਕਰਵਾਈ ਸੀ ਕਿ ਉਸਦਾ ਭਰਾ ਮਾਨਸਿਕ ਤੌਰ ’ਤੇ ਬਿਮਾਰ ਸੀ, ਜਿਸੇ ਨੂੰ ਪਟੀਸ਼ਨਰ ਇਕ ਹਫਤੇ ਲਈ ਦਿੱਤੀ ਲੈ ਗਿਆ। ਉਸਨੇ ਕਿਹਾ ਕਿ ਇਲਾਜ ਕਰਵਾ ਕੇ ਪਿੰਡ ਵਾਪਸ ਭੇਜ ਦੇਵਾਂਗੇ ਪਰ ਵਾਪਸ ਨਹੀਂ ਭੇਜਿਆ। ਇਸ ਤੋਂ ਬਾਅਦ ਜਦੋਂ ਜਦੋਂ ਵੀ ਉਹ ਆਇਆ ਤਾਂ ਪਿੰਡ ਦੇ ਹੋਰਨਾਂ ਲੋਕਾਂ ਨੂੰ ਦਿੱਲੀ ’ਚ ਕਰਵਾਏ ਸਮਾਰੋਹ ’ਚ ਲੈ ਗਿਆ। ਜਿਥੇ ਉਨ੍ਹਾਂ ਨੂੰ ਇਸਾਈ ਧਰਮ ’ਚ ਤਬਦੀਲ ਕਰ ਦਿੱਤਾ ਗਿਆ। ਧਰਮ ਤਬਦੀਲੀ ਕਰਾਉਣ ਦੇ ਬਦਲੇ ਪੈਸੇ ਦਿੱਤੇ ਜਾਂਦੇ ਹਨ। ਪਟੀਸ਼ਨਰ ’ਤੇ ਬੇਹੱਦ ਗੰਭੀਰ ਦੋਸ਼ ਹੈ। ਉਸਨੇ ਪਿੰਡ ਦੇ ਤਮਾਮ ਲੋਕਾਂ ਨੂੰ ਇਸਾਈ ਬਣਾ ਦਿੱਤਾ ਹੈ।

The Bail Application Of Kailash Of Maudha Hamirpur Accused Of Converting Hindus To Christianity Was Rejected


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App