ਊਧਮਪੁਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ, CRPF ਤੇ ਫ਼ੌਜ ਨੇ ਇਲਾਕੇ ਨੂੰ ਘੇਰਿਆ

11/07/2024 | Public Times Bureau | National

ਕਠੂਆ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਊਧਮਪੁਰ ਦੇ ਬਸੰਤਗੜ੍ਹ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ ਹੈ। ਸੰਗ ਅਤੇ ਮਾਂਗ ਇਲਾਕੇ 'ਚ ਪੁਲਸ ਚੌਕੀ ਨੇੜੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲ਼ੀਬਾਰੀ ਸ਼ੁਰੂ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 8 ਵਜੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲ਼ੀਬਾਰੀ ਸ਼ੁਰੂ ਹੋਈ। SOG, CRPF ਅਤੇ ਫ਼ੌਜ ਅੱਤਵਾਦੀਆਂ ਨੂੰ ਘੇਰ ਰਹੀ ਹੈ। ਇਸ ਤੋਂ ਪਹਿਲਾਂ, 28 ਅਪ੍ਰੈਲ 2024 ਨੂੰ, ਅੱਤਵਾਦੀਆਂ ਨੇ ਬਸੰਤਗੜ੍ਹ ਦੇ ਚੋਚਰੂ ਗਾਲਾ ਵਿੱਚ ਐਸਪੀਓ ਅਤੇ ਵੀਡੀਜੀ ਦੀ ਟੀਮ 'ਤੇ ਹਮਲਾ ਕੀਤਾ ਸੀ। ਇਸ ਵਿਚ ਇਕ ਵੀਡੀਜੀ ਸ਼ਹੀਦ ਹੋ ਗਏ ਸਨ।

ਊਧਮਪੁਰ ਦੇ ਐੱਸਐੱਸਪੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਊਧਮਪੁਰ ਜ਼ਿਲ੍ਹੇ ਦੀ ਬਸੰਤਗੜ੍ਹ ਤਹਿਸੀਲ ਦੇ ਨਾਲ ਲੱਗਦੇ ਪੁਲਿਸ ਚੌਕੀ ਵਿੱਚ ਗੋਲ਼ੀਬਾਰੀ ਦੀ ਖ਼ਬਰ ਮਿਲੀ ਹੈ।ਉਸ ਤੋਂ ਬਾਅਦ ਤੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਗਏ। ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਉਸ ਦੇ ਇਕ ਸਹਾਇਕ ਨੂੰ ਵੀ ਕਠੂਆ ਦੇ ਲੋਹਾ ਨਾਠੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅੱਤਵਾਦੀਆਂ ਦੀ ਮੌਜੂਦਗੀ ਲਗਾਤਾਰ ਦਿਖਾਈ ਦੇ ਰਹੀ ਸੀ। ਅੱਜ ਢਾਈ ਮਹੀਨਿਆਂ ਬਾਅਦ ਇਲਾਕੇ 'ਚ ਸੁਰੱਖਿਆ ਬਲ ਅਤੇ ਅੱਤਵਾਦੀ ਆਹਮੋ-ਸਾਹਮਣੇ ਹੋ ਗਏ ਹਨ।


Encounter Started Between Security Forces And Terrorists In Udhampur Crpf And Army Surrounded The Area


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App