ਲੁਧਿਆਣਾ 'ਚ ਤਿੰਨ ਨਾਮੀ ਫਰਮਾਂ ਦੇ ਸ਼ਰਾਬ ਦੇ 40 ਤੋਂ ਜ਼ਿਆਦਾ ਠੇਕੇ ਸੀਲ, ਤਿੰਨ ਦਿਨਾਂ ਬਾਅਦ ਖੁੱਲ੍ਹਣਗੇ

17/07/2024 | Public Times Bureau | National

ਲੁਧਿਆਣਾ ’ਚ ਤਿੰਨ ਨਾਮੀ ਫਰਮਾਂ ਦੇ ਸ਼ਰਾਬ ਦੇ ਠੇਕਿਆਂ ਨੂੰ ਆਬਕਾਰੀ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ। ਗੁਪਤ ਸੂਤਰਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਸ਼ਰਾਬ ਦੇ ਠੇਕਿਆਂ ਨੂੰ ਤਿੰਨ ਦਿਨਾਂ ਲਈ ਸੀਲ ਕੀਤਾ ਗਿਆ ਹੈ। ਤਿੰਨ ਦਿਨਾਂ ਬਾਅਦ ਇਹ ਸ਼ਰਾਬ ਦੇ ਠੇਕੇ ਆਬਕਾਰੀ ਵਿਭਾਗ ਦੀ ਇਜਾਜ਼ਤ ’ਤੇ ਹੀ ਖੁੱਲ੍ਹ ਸਕਣਗੇ। ਦੱਸਿਆ ਜਾ ਰਿਹਾ ਕਿ ਵਿਭਾਗ ਵੱਲੋਂ 40 ਤੋਂ ਵੱਧ ਠੇਕਿਆਂ ਨੂੰ ਸੀਲ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਆਬਕਾਰੀ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਆਬਕਾਰੀ ਵਿਭਾਗ ਦੇ ਇੰਸਪੈਕਟਰਾਂ ਵੱਲੋਂ ਸ਼ਰਾਬ ਦੇ ਠੇਕੇਦਾਰਾਂ ਨੂੰ ਸਮੇਂ-ਸਮੇਂ ਸਿਰ ਜਾਣੂ ਕਰਵਾਇਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਕਈ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਆਬਕਾਰੀ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀਆਂ ਧੱਜੀਆਂ ਉਡਾ ਕੇ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਜਿਸ ਸਬੰਧੀ ਸ਼ਿਕਾਇਤ ਦੇ ਆਧਾਰ ’ਤੇ ਉੱਚ ਅਧਿਕਾਰੀਆਂ ਵੱਲੋਂ ਲਾਪਰਵਾਹੀ ਵਰਤਦੇ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਤਿੰਨ ਫਰਮਾਂ ਦੇ ਠੇਕਿਆਂ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ।

ਮੰਗਲਵਾਰ ਸ਼ਾਮ ਨੂੰ ਆਬਕਾਰੀ ਵਿਭਾਗ ਦੀ ਟੀਮ ਸਹਾਇਕ ਕਮਿਸ਼ਨਰ ਇੰਦਰਜੀਤ ਸਿੰਘ ਨਾਗਪਾਲ ਤੇ ਈਟੀਓ ਹਰਜੋਤ ਸਿੰਘ ਬੇਦੀ ਅਤੇ ਸਬੰਧੀਤ ਇਲਾਕੇ ਦੇ ਇੰਸਪੈਕਟਰਾਂ ਦੀ ਹਾਜ਼ਰੀ ’ਚ ਫਰੈਂਡ ਵਾਈਨ ਬਸੰਤ ਪਾਰਕ, ਚਾਵਲਾ ਵਾਈਨ ਮਲਹਾਰ ਰੋਡ, ਐੱਨਕੇ ਗਰੁੱਪ ਘੁਮਾਰ ਮੰਡੀ ਦੇ ਠੇਕਿਆਂ ਨੂੰ ਤਿੰਨ ਦਿਨਾਂ ਲਈ ਸੀਲ ਕਰ ਦਿੱਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਇੰਦਰਜੀਤ ਸਿੰਘ ਨਾਗਪਾਲ ਦੱਸਿਆ ਕਿ ਉਹ ਇਸ ਸਮੇਂ ਕਾਰਵਾਈ ਸਬੰਧੀ ਟੀਮ ਸਮੇਤ ਮੈਦਾਨ ’ਚ ਹਨ ਅਤੇ ਠੇਕਿਆਂ ਨੂੰ ਸੀਲ ਕਰ ਕੇ ਕਾਰਵਾਈ ਅਰੰਭੀ ਜਾ ਰਹੀ ਹੈ। ਗੁਪਤ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਫਰਮਾਂ ਦੇ ਠੇਕਿਆਂ ਨੂੰ ਸੀਲ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ ਕੁਝ ਠੇਕਿਆਂ ਦੇ ਕਰਿੰਦਿਆਂ ਵੱਲੋਂ ਆਪਣੇ ਅਹਾਤਿਆਂ ਤੇ ਰੱਖ ਕੇ ਸ਼ਰਾਬ ਦੀ ਵੇਚੀ ਗਈ ਜਿਸ ਤੋਂ ਬਾਅਦ ਇਸਦੀ ਵੀ ਸ਼ਿਕਾਇਤ ਆਬਕਾਰੀ ਵਿਭਾਗ ਕੋਲ ਪਹੁੰਚੀ ਤਾਂ ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਸ਼ਿਕਾਇਤ ਦੀ ਜਾਂਚ ਲਈ ਵੀ ਸੰਬੰਧਿਤ ਇਲਾਕਿਆਂ ਦੇ ਇੰਸਪੈਕਟਰਾਂ ਨੂੰ ਆਦੇਸ਼ ਦਿੱਤੇ।


In Ludhiana More Than 40 Liquor Contracts Of Three Reputed Firms Will Be Sealed And Will Be Opened After Three Days


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App