ਕਾਂਵੜ ਯਾਤਰਾ ਮਾਰਗ 'ਤੇ ਸਥਿਤ ਹੋਟਲਾਂ 'ਚ ਉਨ੍ਹਾਂ ਦੇ ਮਾਲਕਾਂ ਦੇ ਨਾਂ ਪ੍ਰਦਰਸ਼ਿਤ ਕਰਨ ਦੇ ਉੱਤਰ ਪ੍ਰਦੇਸ਼ ਸਰਕਾਰ ਦੇ ਆਦੇਸ਼ ਦੇ ਮਾਮਲੇ ਦੀ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਹ ਪਟੀਸ਼ਨ ਗੈਰ ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਵੱਲੋਂ ਦਾਇਰ ਕੀਤੀ ਗਈ ਸੀ। ਜਸਟਿਸ ਰਿਸ਼ੀਕੇਸ਼ ਰਾਏ ਤੇ ਜਸਟਿਸ ਐਸਵੀਐਨ ਭੱਟੀ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ।ਸੁਪਰੀਮ ਕੋਰਟ ਨੇ ਪੁੱਛਿਆ ਕਿ ਕੀ ਇਹ ਪ੍ਰੈੱਸ ਬਿਆਨ ਸੀ ਜਾਂ ਰਸਮੀ ਹੁਕਮ ਕਿ ਇਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇ? ਪਟੀਸ਼ਨਰਾਂ ਦੇ ਵਕੀਲ ਨੇ ਜਵਾਬ ਦਿੱਤਾ ਕਿ ਪਹਿਲਾਂ ਇਕ ਪ੍ਰੈਸ ਬਿਆਨ ਆਇਆ ਤੇ ਫਿਰ ਲੋਕਾਂ 'ਚ ਰੋਸ ਪੈਦਾ ਹੋਇਆ ਤੇ ਉਹ ਕਹਿੰਦੇ ਹਨ ਕਿ ਇਹ ਸਵੈ-ਇੱਛਤ ਹੈ ਪਰ ਉਹ ਇਸ ਨੂੰ ਸਖ਼ਤੀ ਨਾਲ ਲਾਗੂ ਕਰ ਰਹੇ ਹਨ। ਵਕੀਲ ਨੇ ਕਿਹਾ ਕਿ ਕੋਈ ਰਸਮੀ ਹੁਕਮ ਨਹੀਂ ਹੈ ਪਰ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਇਹ ਇੱਕ ਗ਼ਲਤ ਹੁਕਮ ਹੈ।
ਪਟੀਸ਼ਨਕਰਤਾਵਾਂ 'ਚੋਂ ਇਕ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਸੀ.ਯੂ. ਸਿੰਘ ਨੇ ਕਿਹਾ, 'ਜ਼ਿਆਦਾਤਰ ਲੋਕ ਬਹੁਤ ਗਰੀਬ ਸਬਜ਼ੀ ਤੇ ਚਾਹ ਦੀ ਦੁਕਾਨ ਦੇ ਮਾਲਕ ਹਨ ਤੇ ਜੇਕਰ ਅਜਿਹਾ ਆਰਥਿਕ ਬਾਈਕਾਟ ਕੀਤਾ ਗਿਆ ਤਾਂ ਉਨ੍ਹਾਂ ਦੀ ਆਰਥਿਕ ਮੌਤ ਹੋ ਜਾਵੇਗੀ। ਜੇਕਰ ਦੁਕਾਨਦਾਰ ਇਸ ਦੀ ਪਾਲਣਾ ਨਹੀਂ ਕਰਦੇ ਤਾਂ ਬੁਲਡੋਜ਼ਰ ਕਾਰਵਾਈ ਦਾ ਸਾਹਮਆ ਕਰਨਾ ਪਿਆ ਹੈ।' ਸੁਪਰੀਮ ਕੋਰਟ ਨੇ ਸਿੰਘਵੀ ਨੂੰ ਕਿਹਾ ਕਿ ਸਾਨੂੰ ਸਥਿਤੀ ਦਾ ਇਸ ਤਰ੍ਹਾਂ ਵਰਣਨ ਨਹੀਂ ਕਰਨਾ ਚਾਹੀਦਾ ਕਿ ਜ਼ਮੀਨ 'ਤੇ ਜੋ ਹੈ, ਉਸ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਵੇ। ਇਨ੍ਹਾਂ ਹੁਕਮਾਂ 'ਚ ਸੁਰੱਖਿਆ ਅਤੇ ਸਫਾਈ ਦੇ ਆਯਾਮ ਵੀ ਹਨ। ਸਿੰਘਵੀ ਦਾ ਕਹਿਣਾ ਹੈ ਕਿ ਕਾਂਵੜ ਯਾਤਰਾ ਦਹਾਕਿਆਂ ਤੋਂ ਹੁੰਦੀ ਆ ਰਹੀ ਹੈ ਤੇ ਮੁਸਲਮਾਨ, ਈਸਾਈ ਤੇ ਬੋਧੀ ਸਮੇਤ ਸਾਰੇ ਧਰਮਾਂ ਦੇ ਲੋਕ ਉਨ੍ਹਾਂ ਦੇ ਰਸਤੇ 'ਤੇ ਮਦਦ ਕਰਦੇ ਹਨ। ਹੁਣ ਤੁਸੀਂ ਇਕ ਖਾਸ ਧਰਮ ਦਾ ਬਾਈਕਾਟ ਕਰ ਰਹੇ ਹੋ।' ਅਭਿਸ਼ੇਕ ਮਨੂ ਸਿੰਘਵੀ ਨੇ ਅੱਗੇ ਕਿਹਾ, 'ਬਹੁਤ ਸਾਰੇ ਸ਼ੁੱਧ ਸ਼ਾਕਾਹਾਰੀ ਰੈਸਟੋਰੈਂਟ ਹਨ ਜੋ ਹਿੰਦੂਆਂ ਵੱਲੋਂ ਚਲਾਏ ਜਾਂਦੇ ਹਨ ਤੇ ਉਨ੍ਹਾਂ ਵਿਚ ਮੁਸਲਿਮ ਮੁਲਾਜ਼ਮ ਵੀ ਹੋ ਸਕਦੇ ਹਨ, ਕੀ ਮੈਂ ਕਹਿ ਸਕਦਾ ਹਾਂ ਕਿ ਮੈਂ ਉੱਥੇ ਜਾ ਕੇ ਨਹੀਂ ਖਾਵਾਂਗਾ ਕਿਉਂਕਿ ਖਾਣਾ ਕਿਸੇ ਨਾ ਕਿਸੇ ਤਰ੍ਹਾਂ ਨਾਲ ਮੁਸਲਮਾਨਾਂ ਜਾਂ ਦਲਿਤਾਂ ਵੱਲੋਂ ਛੂਹਿਆ ਜਾਂਦਾ ਹੈ ?'
Sc Has Placed An Interim Stay On The Decision To Install name Plates On The Kanwar Yatra Route
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)