ਸੁਪਰੀਮ ਕੋਰਟ ਨੇ ਕਿਹਾ 'ਉਰਦੂ ਕੋਈ ਵਿਦੇਸ਼ੀ ਭਾਸ਼ਾ ਨਹੀਂ ਹੈ, ਇਹ ਇਸੇ ਧਰਤੀ 'ਤੇ ਪੈਦਾ ਹੋਈ

16/04/2025 | Public Times Bureau | National

ਮਹਾਰਾਸ਼ਟਰ ਵਿਚ ਇਕ ਨਗਰ ਕੌਂਸਲ ਦੇ ਸਾਈਨ ਬੋਰਡਾਂ 'ਤੇ ਉਰਦੂ ਦੀ ਵਰਤੋਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਗਿਆ। ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਭਾਸ਼ਾ ਕੋਈ ਧਰਮ ਨਹੀਂ ਹੈ ਅਤੇ ਇਸ ਨੂੰ ਲੋਕਾਂ ਨੂੰ ਵੰਡਣ ਦਾ ਕਾਰਨ ਨਹੀਂ ਬਣਨਾ ਚਾਹੀਦਾ। ਨਾਲ ਹੀ, ਉਰਦੂ ਗੰਗਾ-ਜਮੁਨੀ ਸੱਭਿਆਚਾਰ ਦਾ ਪ੍ਰਤੀਕ ਹੈ। ਸੁਪਰੀਮ ਕੋਰਟ ਨੇ ਅੱਗੇ ਕਿਹਾ - ਇਹ ਕੋਈ ਵਿਦੇਸ਼ੀ ਭਾਸ਼ਾ ਨਹੀਂ ਹੈ, ਇਹ ਇਸ ਧਰਤੀ 'ਤੇ ਉਤਪੰਨ ਹੋਈ ਹੈ।

ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੀ ਇਕ ਨਗਰ ਕੌਂਸਲ ਦੇ ਸਾਈਨ ਬੋਰਡਾਂ 'ਤੇ ਉਰਦੂ ਦੀ ਵਰਤੋਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ। ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਭਾਸ਼ਾ ਕੋਈ ਧਰਮ ਨਹੀਂ ਹੈ ਅਤੇ ਇਸ ਨੂੰ ਲੋਕਾਂ ਨੂੰ ਵੰਡਣ ਦਾ ਕਾਰਨ ਨਹੀਂ ਬਣਨਾ ਚਾਹੀਦਾ। ਨਾਲ ਹੀ, ਉਰਦੂ ਗੰਗਾ-ਜਮੂਨੀ ਸੱਭਿਆਚਾਰ ਜਾਂ ਹਿੰਦੁਸਤਾਨੀ ਸੱਭਿਆਚਾਰ ਦੀ ਇੱਕ ਵੱਡੀ ਉਦਾਹਰਣ ਹੈ।

ਜਸਟਿਸ ਸੁਧਾਂਸ਼ੂ ਧੂਲੀਆ ਅਤੇ ਕੇ ਵਿਨੋਦ ਚੰਦਰਨ ਦੀ ਬੈਂਚ ਮਹਾਰਾਸ਼ਟਰ ਦੇ ਅਕੋਲਾ ਜ਼ਿਲੇ ਦੇ ਪਾਤੂਰ ਦੀ ਸਾਬਕਾ ਕੌਂਸਲਰ ਵਰਸ਼ਤਾਈ ਸੰਜੇ ਬਾਗੜੇ ਦੁਆਰਾ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਬਾਗੜੇ ਨੇ ਨਗਰ ਕੌਂਸਲ ਦੇ ਸਾਈਨ ਬੋਰਡਾਂ 'ਤੇ ਮਰਾਠੀ ਦੇ ਨਾਲ-ਨਾਲ ਉਰਦੂ ਦੀ ਵਰਤੋਂ ਨੂੰ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਨਗਰ ਕੌਂਸਲ ਦਾ ਕੰਮ ਸਿਰਫ਼ ਮਰਾਠੀ ਵਿਚ ਹੀ ਕੀਤਾ ਜਾ ਸਕਦਾ ਹੈ ਅਤੇ ਸਾਈਨ ਬੋਰਡਾਂ 'ਤੇ ਵੀ ਉਰਦੂ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ।

Supreme Court Said urdu Is Not A Foreign Language It Was Born On This Land


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App