ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਨੌਜਵਾਨ

04/05/2025 | Public Times Bureau | National

ਜਮਸ਼ੇਦਪੁਰ ਦੇ ਕਦਮਾ ਥਾਣਾ ਖੇਤਰ ਦੇ ਭਾਟੀਆ ਬਸਤੀ ਮਰੀਨ ਡਰਾਈਵ ਰੋਡ 'ਤੇ ਐਤਵਾਰ ਸਵੇਰੇ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਰ ਚ ਹਨੀ ਭੈਣਕ ਅੱਗ ਲੱਗੀ ਸੀ ਕਿ ਕਾਰ ਦੇ ਅੰਦਰ ਸਵਾਰ ਡਰਾਈਵਰ ਵੀ ਆਪਣੀ ਜਾਨ ਨਹੀਂ ਬਚਾ ਸਕਿਆ। ਅੱਗ ਵਿੱਚ ਫਸਣ ਕਰਕੇ ਜ਼ਿੰਦਾ ਹੀ ਕਾਰ ਚ ਉਸਦੀ ਮੌਤ ਹੋ ਗਈ। ਉਸ ਦੀ ਲਾਸ਼ ਦੀ ਪਛਾਣ ਕਰਨਾ ਵੀ ਮੁਸ਼ਕਲ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਡਰਾਈਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਡਰਾਈਵਰ ਨੂੰ ਗੱਡੀ ਵਿੱਚੋਂ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ।

ਸਵੇਰ ਦੀ ਸੈਰ ਕਰਨ ਵਾਲੇ ਅਤੇ ਕੰਮ 'ਤੇ ਜਾਣ ਵਾਲੇ ਲੋਕ ਇਸ ਘਟਨਾ ਨੂੰ ਦੇਖਦੇ ਰਹੇ ਅਤੇ ਇਸ ਦੀਆਂ ਵੀਡੀਓ ਬਣਾਉਂਦੇ ਰਹੇ। ਇਸ ਦੌਰਾਨ ਲੋਕ ਇਸ ਗੱਲ 'ਤੇ ਵੀ ਚਰਚਾ ਕਰਦੇ ਰਹੇ ਕਿ ਕਾਰ ਨੂੰ ਅੱਗ ਕਿਵੇਂ ਲੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਕੜਮਾ ਪੁਲਿਸ ਸਟੇਸ਼ਨ ਅਤੇ ਫਾਇਰ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ। ਬਹੁਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉੱਥੋਂ ਲੰਘਣ ਵਾਲਿਆਂ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਡਰਾਈਵਰ ਵੀ ਸੜ ਰਹੀ ਕਾਰ ਦੇ ਅੰਦਰ ਮੌਜੂਦ ਸੀ। ਸਿਰਫ਼ ਲਾਸ਼ ਦੇ ਅਵਸ਼ੇਸ਼ ਹੀ ਬਚੇ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਾਹਨ ਨੰਬਰ ਦੇ ਆਧਾਰ 'ਤੇ ਵਾਹਨ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ।

A Moving Car Caught Fire A Young Man Was Burnt Alive


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App