ਮੰਗਲਵਾਰ ਨੂੰ ਸੇਵਾਮੁਕਤ ਹੋਏ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਨੇ ਕਿਹਾ ਹੈ ਕਿ ਉਹ ਹੁਣ ਕੋਈ ਅਹੁਦਾ ਸਵੀਕਾਰ ਨਹੀਂ ਕਰਨਗੇ। ਹਾਲਾਂਕਿ ਉਹ ਆਪਣੀ ਤੀਜੀ ਪਾਰੀ ਸ਼ੁਰੂ ਕਰਨਗੇ ਤੇ ਕਾਨੂੰਨ ਨਾਲ ਸਬੰਧਤ ਕੁਝ ਕੰਮ ਕਰਨਗੇ। ਜਸਟਿਸ ਖੰਨਾ ਨੇ ਇਹ ਵੀ ਕਿਹਾ ਕਿ ਨਿਆਪਾਲਿਕਾ ’ਚ ਜਨਤਾ ਦਾ ਜਿਹੜਾ ਭਰੋਸਾ ਹੈ, ਉਹ ਹਾਸਲ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਨੂੰ ਹਾਸਲ ਕਰਨਾ ਪੈਂਦਾ ਹੈ। ਜਸਟਿਸ ਖੰਨਾ ਦੀ ਥਾਂ ਹੁਣ ਬੁੱਧਵਾਰ ਨੂੰ ਜਸਟਿਸ ਬੀਆਰ ਗਵਈ ਭਾਰਤ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕਣਗੇ।
ਜਸਟਿਸ ਖੰਨਾ ਦਾ ਮੰਗਲਵਾਰ ਨੂੰ ਸੀਜੇਆਈ ਵਜੋਂ ਆਖਰੀ ਕੰਮ ਵਾਲਾ ਦਿਨ ਸੀ। ਅਦਾਲਤੀ ਕਾਰਵਾਈ ਖਤਮ ਹੋਣ ਤੋਂ ਬਾਅਦ ਅਟਾਰਨੀ ਜਨਰਲ ਆਰ ਵੈਂਕਟਰਮਣੀ, ਸਾਲਿਸਟਰ ਜਨਰਲ ਤੁਸ਼ਾਰ ਮਹਿਤਾ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੀਨੀਅਰ ਵਕੀਲ ਕਪਿਲ ਸਿੱਬਲ ਸਮੇਤ ਬਹੁਤ ਸਾਰੇ ਸੀਨੀਅਰ ਤੇ ਜੂਨੀਅਰ ਵਕੀਲਾਂ ਨੇ ਅਦਾਲਤ ਵਿਚ ਹੀ ਜਸਟਿਸ ਖੰਨਾ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਸੁਖਦਾਈ ਜੀਵਨ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਫੈਸਲਿਆਂ ’ਚ ਨਿਰਪੱਖਤਾ ਤੇ ਨਿਆਂ ਪ੍ਰਤੀ ਦ੍ਰਿੜ੍ਹਤਾ ਲਈ ਪ੍ਰਸੰਸਾ ਕੀਤੀ। ਸਾਰਿਆਂ ਦੀਆਂ ਸ਼ੁੱਭਕਾਮਨਾਵਾਂ ਸੁਣਨ ਤੋਂ ਬਾਅਦ ਜਸਟਿਸ ਖੰਨਾ ਨੇ ਕਿਹਾ ਕਿ ਉਹ ਆਪਣੇ ਨਾਲ ਬਹੁਤ ਸਾਰੀਆਂ ਯਾਦਾਂ ਲੈ ਕੇ ਜਾ ਰਹੇ ਹਨ। ਇਹ ਯਾਦਾਂ ਬਹੁਤ ਚੰਗੀਆਂ ਹਨ ਤੇ ਹਮੇਸ਼ਾ ਨਾਲ ਰਹਿਣਗੀਆਂ। ਸਾਹਮਣੇ ਮੌਜੂਦ ਵਕੀਲਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀਂ ਇਕ ਵਕੀਲ ਬਣਦੇ ਹੋ ਤਾਂ ਤੁਸੀਂ ਹਮੇਸ਼ਾ ਵਕੀਲ ਹੀ ਰਹਿੰਦੇ ਹੋ।
ਸੁਪਰੀਮ ਕੋਰਟ ਦੇ ਕੋਰਟ ਨੰਬਰ ਇਕ ਵਿਚ ਸੀਜੇਆਈ ਸੰਜੀਵ ਖੰਨਾ ਦੇ ਨਾਲ ਜਸਟਿਸ ਬੀਆਰ ਗਵਈ ਤੇ ਜਸਟਿਸ ਸੰਜੇ ਕੁਮਾਰ ਵੀ ਬੈਂਚ ਵਿਚ ਬੈਠੇ ਸਨ। ਇਸ ਮੌਕੇ ਜਸਟਿਸ ਗਵਈ ਨੇ ਵੀ ਜਸਟਿਸ ਖੰਨਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਇਕ ਵੱਖਰੀ ਵਿਰਾਸਤ ਛੱਡੀ ਹੈ। ਜੱਜਾਂ ਦੀਆਂ ਜਾਇਦਾਦਾਂ ਨੂੰ ਵੈੱਬਸਾਈਟ ’ਤੇ ਅਪਲੋਡ ਕਰ ਕੇ ਜਨਤਕ ਕਰਨ ਦਾ ਫ਼ੈਸਲਾ ਪਾਰਦਰਸ਼ਤਾ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਨੂੰ ਦਰਸਾਉਂਦਾ ਹੈ। ਜਸਟਿਸ ਸੰਜੇ ਕੁਮਾਰ ਨੇ ਜਸਟਿਸ ਖੰਨਾ ਦੇ ਨਾਲ ਲੰਬੇ ਸਮੇਂ ਤੱਕ ਬੈਂਚ ਸਾਂਝਾ ਕਰਨ ਦੇ ਤਜਰਬਿਆਂ ਨੂੰ ਦੱਸਿਆ ਤੇ ਕਿਹਾ ਕਿ ਜਸਟਿਸ ਖੰਨਾ ਦੀ ਯਾਦਦਾਸ਼ਤ ਬਹੁਤ ਤੇਜ਼ ਹੈ, ਉਹ ਕਦੇ ਵੀ ਨੋਟਸ ਨਹੀਂ ਬਣਾਉਂਦੇ, ਉਨ੍ਹਾਂ ਨੂੰ ਸਭ ਕੁਝ ਯਾਦ ਰਹਿੰਦਾ ਹੈ।
Cji Sanjiv Khanna Retires Says Will Not Take Any Post After Retirement
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)