ਜੋਧਪੁਰ ਦੇ ਮਥੁਰਾਦਾਸ ਮਾਥੁਰ ਹਸਪਤਾਲ ’ਚ ਸੋਮਵਾਰ ਨੂੰ ਐੱਮਆਰਆਈ ਲੈਬ (MRI Lab) ਦੇ ਚੇਂਜਿੰਗ ਰੂਮ ’ਚ ਇਕ ਸੁਰੱਖਿਆ ਗਾਰਡ ਵੱਲੋਂ ਮਹਿਲਾ ਮਰੀਜ਼ਾਂ ਦੀਆਂ ਵੀਡੀਓਜ਼ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਸੂਚਨਾ ਮਿਲਦਿਆਂ ਹੀ ਹਸਪਤਾਲ ’ਚ ਸਥਿਤ ਪੁਲਿਸ ਚੌਕੀ ਦਾ ਸਟਾਫ ਪੁੱਜਾ ਤੇ ਮੁਲਜ਼ਮ ਸਕਿਓਰਿਟੀ ਗਾਰਡ ਨੂੰ ਹਿਰਾਸਤ ’ਚ ਲੈ ਕੇ ਥਾਣੇ ਪੁੱਜੀ। ਥਾਣਾ ਅਧਿਕਾਰੀ ਸ਼ਾਸਤਰੀ ਨਗਰ ਦੇ ਅਨੁਸਾਰ, ਮੁਲਜ਼ਮ ਰਹੀਮੂਦੀਨ ਦਾ ਮੋਬਾਈਲ ਜ਼ਬਤ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਦੇ ਮੋਬਾਈਲ ਦੀ ਜਾਂਚ ਕੀਤੀ ਜਾ ਰਹੀ ਹੈ, ਇਸਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸਦੇ ਮੋਬਾਈਲ ’ਚ ਹੋਰ ਵੀ ਅਜਿਹੀਆਂ ਵੀਡੀਓਜ਼ ਹਨ ਜਾਂ ਨਹੀਂ। ਜਾਣਕਾਰੀ ਅਨੁਸਾਰ, ਮਥੁਰਾਦਾਸ ਮਾਥੁਰ ਹਸਪਤਾਲ ਦੇ ਨਿਊਰੋ ਵਾਰਡ ’ਚ ਭਰਤੀ ਮਹਿਲਾ ਦੀ ਐੱਮਆਰਆਈ ਹੋਣੀ ਸੀ। ਜਦੋਂ ਮਹਿਲਾ ਨੂੰ ਲੈਬ ’ਚ ਭੇਜਿਆ ਗਿਆ ਤਾਂ ਉਥੇ ਕੱਪੜੇ ਬਦਲਣ ਦੌਰਾਨ ਉਸ ਨੂੰ ਕੁਝ ਸ਼ੱਕ ਹੋਇਆ। ਲੱਗਾ ਕਿ ਕਿਤੇ ਕੋਈ ਕੈਮਰਾ ਤਾਂ ਨਹੀਂ ਲੱਗਾ। ਇਸ ’ਤੇ ਮਹਿਲਾ ਨੇ ਉਸ ਸਥਾਨ ਨੂੰ ਧਿਆਨ ਨਾਲ ਦੇਖਿਆ ਤਾਂ ਲੁਕੋ ਕੇ ਰੱਖਿਆ ਮੋਬਾਈਲ ਦਿਸਿਆ, ਉਸਨੇ ਤੁਰੰਤ ਇਸਦੀ ਸ਼ਿਕਾਇਤ ਹਸਪਤਾਲ ਤੇ ਪੁਲਿਸ ਨੂੰ ਦਿੱਤੀ। ਦਰਅਸਲ, ਸਕਿਓਰਿਟੀ ਗਾਰਡ ਰਹੀਮੁਦੀਨ ਅੱਬਾਸੀ ਨੇ ਆਪਣਾ ਮੋਬਾਈਲ ਚੇਂਜਿੰਗ ਰੂਮ ’ਚ ਲੁਕੋ ਕੇ ਰੱਖਿਆ ਸੀ। ਮਹਿਲਾ ਦੇ ਪਰਿਵਾਰ ਨੇ ਸ਼ਾਸਤਰੀ ਨਗਰ ਥਾਣੇ ’ਚ ਸ਼ਿਕਾਇਤ ਦੇ ਦਿੱਤੀ ਹੈ।
Security Guard Used To Hide In Changing Room Of Government Hospital And Make Videos Of Women Arrested
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)