ਸੀਜ਼ਨ 'ਚ ਕਿੰਨੀ ਵਾਰੀ ਕਰਵਾਉਣੀ ਚਾਹੀਦੀ ਹੈ ਏਸੀ ਦੀ ਸਰਵਿਸ?

22/06/2025 | Public Times Bureau | National

ਇਨ੍ਹੀਂ ਦਿਨੀਂ ਦੇਸ਼ ਭਰ ਦੇ ਕਈ ਸੂਬਿਆਂ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਜਿਸ ਕਾਰਨ ਦਿਨ-ਰਾਤ ਏਸੀ ਦੀ ਵਰਤੋਂ ਆਮ ਤੋਰ ਤੋਂ ਜ਼ਿਆਦਾ ਕਿਤਿ ਜਾ ਰਹੀ ਹੈ। ਇਸ ਗਰਮੀ ਤੋਂ ਸਿਰਫ ਏਸੀ ਦੀ ਹਵਾ ਹੀ ਰਾਹਤ ਦਿਵਾ ਸਕਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਏਸੀ ਦੀ ਲਗਾਤਾਰ ਵਰਤੋਂ ਉਹ ਵੀ ਇੱਕ ਸੀਜ਼ਨ ਵਿੱਚ ਸਿਰਫ਼ ਇੱਕ ਵਾਰ ਸਰਵਿਸ ਕਰਨ ਤੋਂ ਬਾਅਦ ਖ਼ਤਰਨਾਕ ਹੋ ਸਕਦੀ ਹੈ। ਜੇਕਰ ਤੁਸੀਂ ਇਹ ਵੀ ਮਹਿਸੂਸ ਕਰਦੇ ਹੋ ਕਿ ਸੀਜ਼ਨ ਵਿੱਚ ਇੱਕ ਵਾਰ ਏਸੀ ਦੀ ਸਰਵਿਸ ਕਰਵਾਉਣ ਤੋਂ ਬਾਅਦ, ਇਸ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ ਤਾਂ ਇਹ ਬਿਲਕੁਲ ਸੱਚ ਨਹੀਂ ਹੈ, ਕਿਉਕਿ ਇਸਦੇ ਪਿੱਛੇ ਕਈ ਗੱਲਾਂ ਹਨ।

ਅਨੁਭਵ ਇੰਜੀਨੀਅਰ ਦਾ ਕਹਿਣਾ ਹੈ ਕਿ ਸਿਰਫ਼ ਇੱਕ ਵਾਰ ਸਰਵਿਸ ਕਰਵਾਉਣਾ ਕਾਫ਼ੀ ਨਹੀਂ ਹੈ, ਖਾਸ ਕਰਕੇ ਉੱਤਰੀ ਭਾਰਤ ਵਰਗੇ ਖੇਤਰਾਂ ਵਿੱਚ ਜਿੱਥੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਪ੍ਰਦੂਸ਼ਣ ਵੀ ਜ਼ਿਆਦਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਪੂਰੇ ਸੀਜ਼ਨ ਵਿੱਚ ਸਿਰਫ਼ ਇੱਕ ਵਾਰ ਸਰਵਿਸ ਕਰਵਾਉਂਦੇ ਹੋ, ਤਾਂ ਨਾ ਸਿਰਫ਼ ਏਸੀ ਦੀ ਕੂਲਿੰਗ ਘੱਟ ਸਕਦੀ ਹੈ, ਸਗੋਂ ਕੰਪ੍ਰੈਸਰ ਫੇਲ ਹੋਣ ਜਾਂ ਧਮਾਕੇ ਵਰਗੀਆਂ ਖ਼ਤਰਨਾਕ ਘਟਨਾਵਾਂ ਵੀ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਕੁਝ ਮਾਹਿਰਾਂ ਦਾ ਕਹਿਣਾ ਹੈ ਕਿ 2 ਮਹੀਨਿਆਂ ਬਾਅਦ ਏਸੀ ਦੀ ਸਰਵਿਸ ਕਰਵਾਉਣਾ ਜ਼ਰੂਰੀ ਹੈ।

ਸੀਜ਼ਨ ਦੀ ਸ਼ੁਰੂਆਤ ਵਿੱਚ ਕੀਤੀ ਜਾਣ ਵਾਲੀ ਸਰਵਿਸ ਮੁੱਢਲੀ ਸਫਾਈ ਦੀ ਹੁੰਦੀ ਹੈ ਜਿਸ ਵਿੱਚ ਧੂੜ ਹਟਾਈ ਜਾਂਦੀ ਹੈ, ਇਸਦਾ ਫਿਲਟਰ ਸਾਫ਼ ਕੀਤਾ ਜਾਂਦਾ ਹੈ ਅਤੇ ਸਿਸਟਮ ਦੀ ਜਾਂਚ ਕੀਤੀ ਜਾਂਦੀ ਹੈ, ਪਰ ਇਸ ਤੋਂ ਬਾਅਦ ਏਸੀ ਰੋਜ਼ਾਨਾ ਕਈ ਘੰਟੇ ਚੱਲਦਾ ਹੈ, ਜੋ ਇਸਦੀ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਅਗਲੇ 2 ਮਹੀਨਿਆਂ ਬਾਅਦ ਸਰਵਿਸ ਦੁਬਾਰਾ ਕਰਵਾਈ ਜਾਂਦੀ ਹੈ ਤਾ ਏਸੀ ਲੰਬੇ ਸਮੇਂ ਲਈ ਬਿਹਤਰ ਕੂਲਿੰਗ ਦੇਵੇਗਾ। ਜੇਕਰ ਸੀਜ਼ਨ ਦੌਰਾਨ ਦੁਬਾਰਾ ਸਰਵਿਸ ਕਰਵਾਈ ਗਈ ਤਾਂ ਏਸੀ ਵਿੱਚ ਸਮੱਸਿਆਵਾਂ ਦੀ ਪਛਾਣ ਕਰਨਾ ਆਸਾਨ ਹੋ ਜਾਂਦਾ ਹੈ। ਸਮੱਸਿਆ ਬਾਰੇ ਟੈਕਨੀਸ਼ੀਅਨ ਨਾਲ ਗੱਲ ਕਰ ਸਕਦੇ ਹੋ ਅਤੇ ਇਸਨੂੰ ਤੁਰੰਤ ਠੀਕ ਕਰਵਾਈ ਜਾ ਸਕਦੀ ਹੈ ਤੇ ਵੱਡਾ ਖਰਚਾ ਹੋਣ ਤੋਂ ਬਚਾਇਆ ਜਾ ਸਕਦਾ ਹੈ।


How Many Times Should Ac Be Serviced In A Season


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App