1 ਜੁਲਾਈ ਤੋਂ ਮਹਿੰਗਾ ਹੋ ਜਾਵੇਗਾ ਸਫ਼ਰ, Indian Railway ਕਿਰਾਇਆ ਵਧਾਉਣ ਦੀ ਤਿਆਰੀ 'ਚ

24/06/2025 | Public Times Bureau | National

ਟ੍ਰੇਨ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਜੇਬਾਂ ਹੁਣ ਢਿੱਲੀਆਂ ਹੋਣ ਵਾਲੀਆਂ ਹਨ। ਭਾਰਤੀ ਰੇਲਵੇ ਏਸੀ ਅਤੇ ਨਾਨ-ਏਸੀ ਸਾਰੀਆਂ ਐਕਸਪ੍ਰੈਸ, ਮੇਲ ਤੇ ਸੈਕੰਡ ਕਲਾਸ ਟਿਕਟਾਂ 'ਚ ਵਾਧਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰੇਲਵੇ ਦਾ ਇਹ ਨਵਾਂ ਨਿਯਮ 1 ਜੁਲਾਈ 2025 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਭਾਰਤੀ ਰੇਲਵੇ ਇਕ ਨਵੀਂ ਫੇਅਰ ਨੀਤੀ ਲਿਆਉਣ ਜਾ ਰਿਹਾ ਹੈ, ਜਿਸ ਦੇ ਅਨੁਸਾਰ, ਨਾਨ-ਏਸੀ ਕੋਚ ਵਿਚ ਕਾਪੀ ਕਿਲੋਮੀਟਰ ਟਿਕਟਾਂ ਵਿਚ 1 ਪੈਸਾ ਅਤੇ ਏਸੀ ਕੋਚ ਵਿਚ 2 ਪੈਸੇ ਕਾਪੀ ਕਿਲੋਮੀਟਰ ਦੀ ਵਾਧਾ ਕੀਤਾ ਜਾ ਸਕਦਾ ਹੈ।

ਜਾਣਕਾਰੀ ਅਨੁਸਾਰ, ਨਜ਼ਦੀਕੀ ਜਾਂ ਰੋਜ਼ਾਨਾ ਯਾਤਰਾ ਕਰਨ ਵਾਲੇ ਲੋਕਾਂ 'ਤੇ ਇਸ ਦਾ ਅਸਰ ਨਹੀਂ ਹੋਵੇਗਾ। 500 ਕਿਲੋਮੀਟਰ ਤਕ ਦੀ ਯਾਤਰਾ ਕਰਨ ਵਾਲੇ ਲੋਕ ਇਸ ਬਦਲਾਅ ਤੋਂ ਬਚੇ ਰਹਿਣਗੇ। ਹਾਲਾਂਕਿ, 500 ਕਿਲੋਮੀਟਰ ਤੋਂ ਵੱਧ ਯਾਤਰਾ ਕਰਨ 'ਤੇ ਪ੍ਰਤੀ ਕਿਲੋਮੀਟਰ ਮੁਤਾਬਕ ਟ੍ਰੇਨ ਦੇ ਕਿਰਾਏ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਸੈਕੰਡ ਕਲਾਸ 'ਚ ਯਾਤਰਾ ਕਰਨ ਵਾਲੇ ਲੋਕਾਂ ਨੂੰ 500 ਕਿਲੋਮੀਟਰ ਤੋਂ ਵੱਧ ਦੂਰੀ 'ਤੇ ਪ੍ਰਤੀ ਕਿਲੋਮੀਟਰ ਅੱਧਾ ਪੈਸਾ ਦੇਣਾ ਪਵੇਗਾ। ਮੇਲ ਅਤੇ ਐਕਸਪ੍ਰੈਸ ਟ੍ਰੇਨ ਦੇ ਨਾਨ-ਏਸੀ ਕੋਚ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਪ੍ਰਤੀ ਕਿਲੋਮੀਟਰ 1 ਪੈਸਾ ਵੱਧ ਚਾਰਜ ਕੀਤਾ ਜਾਵੇਗਾ। ਇਸੇ ਤਰ੍ਹਾਂ, ਏਸੀ ਕੋਚ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਪ੍ਰਤੀ ਕਿਲੋਮੀਟਰ ਮੁਤਾਬਕ 2 ਪੈਸੇ ਵੱਧ ਦੇਣੇ ਪੈਣਗੇ।

ਇਹ ਜਾਣਨਾ ਜ਼ਰੂਰੀ ਹੈ ਕਿ ਇਹ ਕਿਰਾਇਆ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ 'ਤੇ ਹੀ ਲਾਗੂ ਹੋਵੇਗਾ। 500 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਟਿਕਟ ਪੁਰਾਣੇ ਰੇਟ 'ਤੇ ਹੀ ਮਿਲਣਗੇ। ਇਸ ਦੇ ਨਾਲ ਹੀ ਇਹ ਬਦਲਾਅ ਸਿਰਫ ਐਕਸਪ੍ਰੈਸ ਤੇ ਮੇਲ ਟ੍ਰੇਨਾਂ ਦੇ ਏਸੀ-ਨਾਨ-ਏਸੀ ਕੋਚ ਵਿਚ ਲਾਗੂ ਕੀਤਾ ਜਾਵੇਗਾ। ਕਿਰਾਇਆ ਵਧਾਉਣ ਦਾ ਪ੍ਰਸਤਾਵ ਰੇਲਵੇ ਬੋਰਡ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਰੇਲ ਮੰਤਰੀ ਕੋਲ ਭੇਜਿਆ ਜਾ ਚੁੱਕਾ ਹੈ। ਹਾਲਾਂਕਿ, ਇਸ ਪ੍ਰਸਤਾਵ 'ਤੇ ਹਾਲੇ ਤੱਕ ਰੇਲ ਮੰਤਰੀ ਦੀ ਮੋਹਰ ਨਹੀਂ ਲੱਗੀ। ਮੰਤਰੀ ਦੀ ਮਨਜ਼ੂਰੀ ਤੋਂ ਬਾਅਦ ਹੀ ਨਵਾਂ ਕਿਰਾਇਆ ਲਾਗੂ ਕੀਤਾ ਜਾਵੇਗਾ।

Travel Will Become More Expensive From July 1 Indian Railways Is Preparing To Increase Fares


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App