ਹੇਮਕੁੰਟ ਸਾਹਿਬ ’ਚ ਦਰਸ਼ਨ ਕਰਨ ਆਏ ਪੰਜਾਬ ਦੇ 12 ਮੈਂਬਰੀ ਨਿਹੰਗਾਂ ਦੇ ਜੱਥੇ ਨੇ ਕੇਸ ਖੋਲ੍ਹ ਕੇ ਬਿਨਾ ਸਿਰ ਢਕੇ ਹੇਮਕੁੰਟ ਸਾਹਿਬ ਸਰੋਵਰ ’ਚ ਇਸਨਾਨ ਕਰ ਰਿਹਾ ਸੀ, ਇਹ ਦੇਖ ਦੇ ਹੋਏ ਇਕ ਨਿਹੰਗ ਸਿੰਘ ਦੇ ਵਲੋਂ ਗੰਡਾਸੇ ਨਾਲ ਹਮਲਾ ਕੀਤਾ ਜਿਸ ਨਾਲ ਉਹ ਸੱਖਸ ਜ਼ਖ਼ਮੀ ਹੋਗਿਆ। ਇਸ ਦੌਰਾਨ ਨਿਸ਼ਾਨ ਸਾਹਿਬ ਨੇੜੇ ਖੜ੍ਹੇ ਇਕ ਵਿਅਕਤੀ ’ਤੇ ਵੀ ਤਲਵਾਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਨਿਹੰਗਾਂ ਨੇ ਦੋ ਘੰਟਿਆਂ ਤੱਕ ਹੇਮਕੁੰਟ ਸਾਹਿਬ ’ਚ ਹੰਗਾਮਾ ਕੀਤਾ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਉਹ ਭੱਜ ਗਏ। ਪੁਲਿਸ ਨੇ ਹੇਮਕੁੰਟ ਸਾਹਿਬ ਦੇ ਬੇਸ ਕੈਂਪ ਘਾਂਘਰੀਆ ’ਚ ਨਾਕਾਬੰਦੀ ਕਰ ਕੇ ਚਾਰ ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ। ਹੇਮਕੁੰਟ ਸਾਹਿਬ ਪੁੱਜੇ ਸ਼ਰਧਾਲੂ ਬੁੱਧਵਾਰ ਨੂੰ ਸਰੋਵਰ ’ਚ ਨਹਾ ਰਹੇ ਸਨ। ਇਸ ਦੌਰਾਨ ਉੱਥੇ ਪੁੱਜੇ ਨਿਹੰਗਾਂ ਦੇ ਜੱਥੇ ਨੇ ਇਕ ਸ਼ਰਧਾਲੂ ਨੂੰ ਸਰੋਵਰ ਤੋਂ ਬਾਹਰ ਬੁਲਾਇਆ ਤੇ ਕੇਸ ਖੋਲ੍ਹ ਕੇ ਨਹਾਉਣ ’ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਵਿਵਾਦ ਵਧਿਆ ਤਾਂ ਨਿਹੰਗਾਂ ਨੇ ਗੰਡਾਸੇ ਨਾਲ ਉਸ ’ਤੇ ਹਮਲਾ ਕਰ ਦਿੱਤਾ। ਇਸ ਨਾਲ ਉੱਥੇ ਹਫੜਾ-ਦਫੜੀ ਮਚ ਗਈ।
ਨਿਹੰਗਾਂ ਨੇ ਗੰਡਾਸੇ ਨਾਲ ਸ਼ਰਧਾਲੂ ਦੇ ਮੱਥੇ ਅਤੇ ਹੱਥ ’ਤੇ ਵਾਰ ਕੀਤਾ ਜਿਸ ਨਾਲ ਉਹ ਲਹੂ-ਲੁਹਾਣ ਹੋ ਗਿਆ। ਇਸ ਦੌਰਾਨ ਨਿਸ਼ਾਨ ਸਾਹਿਬ ਨੇੜੇ ਜੁੱਤੀ ਪਾ ਕੇ ਆਉਣ ਵਾਲੇ ਇਕ ਸ਼ਰਧਾਲੂ ’ਤੇ ਨਿਹੰਗਾਂ ਦਾ ਜੱਥਾ ਟੁੱਟ ਪਿਆ। ਨਿਹੰਗਾਂ ਨੇ ਬਜ਼ੁਰਗ ਸ਼ਰਧਾਲੂ ਨਾਲ ਵੀ ਹੱਥੋਪਾਈ ਕੀਤੀ। ਜਦੋਂ ਇਕ ਸ਼ਰਧਾਲੂ ਨੇ ਇਸ ਦਾ ਵਿਰੋਧ ਕੀਤਾ ਤਾਂ ਨਿਹੰਗ ਨੇ ਉਸ ’ਤੇ ਤਲਵਾਰ ਅਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਸ਼ਰਧਾਲੂ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਪਰ ਨਿਹੰਗਾਂ ਦੇ ਤਲਵਾਰ ਅਤੇ ਗੰਡਾਸੇ ਲਹਿਰਾਉਣ ਕਾਰਨ ਉਨ੍ਹਾਂ ਦੀ ਇਕ ਨਾ ਚੱਲੀ। ਨਿਹੰਗਾਂ ਨੇ ਲਗਪਗ ਦੋ ਘੰਟਿਆਂ ਤੱਕ ਉੱਥੇ ਹੰਗਾਮਾ ਕੀਤਾ ਅਤੇ ਸ਼ਰਧਾਲੂਆਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਂਦੇ ਹੋਏ ਡਾਂਟਦੇ ਰਹੇ। ਇਸ ’ਤੇ ਪੁਲਿਸ ਨੇ ਹੇਮਕੁੰਟ ਸਾਹਿਬ ਦੇ ਬੇਸ ਕੈਂਪ ਘਾਂਘਰੀਆ ਤੋਂ ਪਹਿਲਾਂ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਇੱਥੇ ਆਏ ਚਾਰ ਨਿਹੰਗਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਜ਼ਖ਼ਮੀ ਸ਼ਰਧਾਲੂ ਪੰਜਾਬ ਦੇ ਬਲਵੰਤ ਸਿੰਘ ਨੂੰ ਇਲਾਜ ਤੋਂ ਬਾਅਦ ਗੋਬਿੰਦ ਘਾਟ ਲਿਆਂਦਾ ਗਿਆ । ਬਲਵੰਤ ਸਿੰਘ ਤੇ ਇਕ ਹੋਰ ਜ਼ਖ਼ਮੀ ਸ਼ਰਧਾਲੂ ਨੇ ਪੁਲਿਸ ਨੂੰ ਹਮਲੇ ਬਾਰੇ ਸ਼ਿਕਾਇਤ ਦਿੱਤੀ ਹੈ।
Nihangs Attacked With Gandasa For Bathing In Hemkunt Sahib Sarovar With Open Case Police Arrested Four Nihangs
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)