ਟਿਹਰੀ ਗੜ੍ਹਵਾਲ ਵਿਚ ਅੱਜ ਦੁਪਹਿਰ ਭਿਆਨਕ ਸੜਕ ਹਾਦਸਾ ਵਾਪਰਿਆ, ਜਦੋਂ ਰਿਸ਼ੀਕੇਸ਼ ਦੇ ਦਯਾਨੰਦ ਆਸ਼ਰਮ ਤੋਂ ਸ਼ਰਧਾਲੂਆਂ ਨੂੰ ਲੈ ਕੇ ਕੁੰਜਾਪੁਰੀ ਮੰਦਰ ਤੋਂ ਵਾਪਸ ਆ ਰਹੀ ਬੱਸ 70 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ।
ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ 4 ਔਰਤਾਂ ਅਤੇ 1 ਨੌਜਵਾਨ ਸ਼ਾਮਲ ਹੈ। ਮ੍ਰਿਤਕਾਂ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ। ਬੱਸ ਵਿੱਚ ਕੁੱਲ 29 ਯਾਤਰੀ ਸਵਾਰ ਸਨ।
ਪ੍ਰਾਰੰਭਿਕ ਜਾਣਕਾਰੀ ਮੁਤਾਬਕ, ਕੁੰਜਾਪੁਰੀ–ਹਿੰਡੋਲਾਖਲ ਨੇੜੇ ਬੱਸ ਦੀਆਂ ਬ੍ਰੇਕ ਫੇਲ੍ਹ ਹੋਣ ਕਾਰਨ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਇਹ ਦੁਰਘਟਨਾ ਵਾਪਰੀ। ਹਾਦਸੇ ਵਿੱਚ ਗੁਜਰਾਤ, ਹਰਿਆਣਾ, ਬਿਹਾਰ, ਯੂਪੀ, ਪੰਜਾਬ, ਮਹਾਰਾਸ਼ਟਰ ਅਤੇ ਦਿੱਲੀ ਦੇ 13 ਸ਼ਰਧਾਲੂ ਜ਼ਖਮੀ ਹੋਏ।
6 ਗੰਭੀਰ ਜ਼ਖਮੀਆਂ ਨੂੰ ਤੁਰੰਤ AIIMS ਰਿਸ਼ੀਕੇਸ਼ ਭੇਜਿਆ ਗਿਆ ਹੈ, ਜਦੋਂ ਕਿ 7 ਜ਼ਖਮੀਆਂ ਦਾ ਇਲਾਜ ਸ਼੍ਰੀ ਦੇਵ ਸੁਮਨ ਹਸਪਤਾਲ, ਨਰਿੰਦਰਨਗਰ ਵਿੱਚ ਚੱਲ ਰਿਹਾ ਹੈ।
ਉੱਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ:“ਇਹ ਹਾਦਸਾ ਬਹੁਤ ਹੀ ਦੁਖਦਾਈ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀਆਂ ਰੂਹਾਂ ਨੂੰ ਚਰਨਾਂ ਵਿੱਚ ਥਾਂ ਮਿਲੇ ਅਤੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਪ੍ਰਾਪਤ ਹੋਵੇ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਮੈਂ ਸਭ ਦੇ ਜਲਦੀ ਸੁਸਥ ਹੋਣ ਦੀ ਕਾਮਨਾ ਕਰਦਾ ਹਾਂ।”
Bus Full Of Pilgrims Falls Into Deep Gorge In Uttarakhand Rescue Operation Underway