LPG ਸੰਕਟ ਗੰਭੀਰ: ਮਜ਼ਦੂਰ ਪਿੰਡਾਂ ਵੱਲ ਵਾਪਸੀ, ਆਟੋ ਪਾਰਟਸ ਉਦਯੋਗ ਨੇ ਦਿੱਤੀ ਸਰਕਾਰ ਨੂੰ ਚੇਤਾਵਨੀ

17/03/2026 | Public Times Bureau | National

ਦੇਸ਼ ਵਿੱਚ ਵਧ ਰਹੇ LPG ਸੰਕਟ ਕਾਰਨ ਆਟੋ ਪਾਰਟਸ ਉਦਯੋਗ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੱਲ ਨਾ ਕੱਢਿਆ ਗਿਆ ਤਾਂ ਉਤਪਾਦਨ ਠੱਪ ਹੋ ਸਕਦਾ ਹੈ, ਕਿਉਂਕਿ ਮਜ਼ਦੂਰ ਖਾਣ-ਪੀਣ ਦੀ ਸਮੱਸਿਆ ਕਾਰਨ ਫੈਕਟਰੀਆਂ ਛੱਡ ਕੇ ਪਿੰਡਾਂ ਵੱਲ ਵਾਪਸ ਜਾਣ ਲੱਗੇ ਹਨ।
(ACMA) ਨੇ ਕਿਹਾ ਕਿ ਹਾਲਾਤ ਹਾਲੇ ਕੋਵਿਡ ਸਮੇਂ ਵਰਗੇ ਗੰਭੀਰ ਨਹੀਂ ਹਨ, ਪਰ ਸੰਕਟ ਵਧਣ ਦੀ ਸੰਭਾਵਨਾ ਹੈ। ਸੰਘ ਦੀ ਡਾਇਰੈਕਟਰ ਜਨਰਲ ਵਿੰਨੀ ਮਹਿਤਾ ਮੁਤਾਬਕ ਬਹੁਤ ਸਾਰੇ ਮਜ਼ਦੂਰ ਕਿਰਾਏ ਦੇ ਕਮਰਿਆਂ ਵਿੱਚ ਰਹਿੰਦੇ ਹਨ ਅਤੇ ਖਾਣਾ ਬਣਾਉਣ ਲਈ ਪੂਰੀ ਤਰ੍ਹਾਂ LPG ’ਤੇ ਨਿਰਭਰ ਹਨ।
ਗੈਸ ਸਿਲੰਡਰਾਂ ਦੀ ਕਮੀ ਕਾਰਨ ਨਾ ਸਿਰਫ਼ ਮਜ਼ਦੂਰਾਂ ਲਈ ਖਾਣਾ ਬਣਾਉਣਾ ਔਖਾ ਹੋ ਗਿਆ ਹੈ, ਸਗੋਂ ਕਈ ਫੈਕਟਰੀਆਂ ਦੀਆਂ ਕੈਂਟੀਨਾਂ ਵੀ ਬੰਦ ਹੋ ਰਹੀਆਂ ਹਨ। ਇਸ ਦਿਨਚਰਿਆ ਦੇ ਸੰਕਟ ਤੋਂ ਤੰਗ ਆ ਕੇ ਮਜ਼ਦੂਰ ਵਾਪਸ ਆਪਣੇ ਪਿੰਡਾਂ ਨੂੰ ਪਰਤ ਰਹੇ ਹਨ, ਜਿਸ ਨਾਲ ਉਦਯੋਗਿਕ ਉਤਪਾਦਨ ’ਤੇ ਅਸਰ ਪੈ ਰਿਹਾ ਹੈ।
ACMA ਦੇ ਅਨੁਸਾਰ, ਇਹ ਸੰਸਥਾ ਦੇਸ਼ ਦੇ 1,000 ਤੋਂ ਵੱਧ ਨਿਰਮਾਤਾਵਾਂ ਦੀ ਨੁਮਾਇੰਦਗੀ ਕਰਦੀ ਹੈ, ਜੋ ਆਟੋ ਪਾਰਟਸ ਖੇਤਰ ਦੇ ਲਗਭਗ 90% ਕਾਰੋਬਾਰ ਨਾਲ ਜੁੜੇ ਹਨ। ਵਿੱਤੀ ਸਾਲ 2024-25 ਵਿੱਚ ਇਸ ਉਦਯੋਗ ਦਾ ਆਕਾਰ ਕਰੀਬ 80.2 ਅਰਬ ਡਾਲਰ ਰਿਹਾ ਹੈ।
ਉਦਯੋਗ ਜਗਤ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਤਣਾਅ ਅਤੇ ਊਰਜਾ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ ਸਥਿਤੀ ਬਿਗੜ ਰਹੀ ਹੈ। ਸਰਕਾਰ ਵੱਲੋਂ ਘਰੇਲੂ ਉਪਭੋਗਤਾਵਾਂ ਨੂੰ ਤਰਜੀਹ ਦੇਣ ਨਾਲ ਉਦਯੋਗਾਂ ਲਈ ਕਮਰਸ਼ੀਅਲ ਗੈਸ ਦੀ ਘਾਟ ਵੱਧ ਰਹੀ ਹੈ।
ਇਸ ਮਾਮਲੇ ਨੂੰ ਦੇਖਦੇ ਹੋਏ Ministry of Petroleum and Natural Gas ਨੇ 9 ਮਾਰਚ ਨੂੰ ਇਕ ਕਮੇਟੀ ਬਣਾਈ ਹੈ। ਇਸ ਦੇ ਨਾਲ ਹੀ ACMA ਨੇ ਭਾਰੀ ਉਦਯੋਗ ਮੰਤਰਾਲੇ ਨੂੰ ਪੱਤਰ ਲਿਖ ਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਭਾਰਤ ਦੀ ਗਲੋਬਲ ਸਪਲਾਈ ਚੇਨ ਵਿੱਚ ਸਥਿਤੀ ਅਤੇ ਨਿਰਯਾਤ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।

Lpg crisis serious workers return to villages auto parts industry warns government


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App