ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੈਨ ਕੀਤੀ ਉੱਤਰ-ਪੁਸਤਕ (ਆਂਸਰ ਕੀ) ਦੇਖਣ ਦੀ ਪ੍ਰਕਿਰਿਆ ਨਾਲ ਜੁੜੀ ਅੰਤਿਮ ਮਿਤੀ ਵਧਾ ਕੇ ਵਿਦਿਆਰਥੀਆਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਇਹ ਫੈਸਲਾ ਵੈੱਬਸਾਈਟ ’ਤੇ ਆਈ ਤਕਨੀਕੀ ਸਮੱਸਿਆਵਾਂ ਅਤੇ ਲੌਗਇਨ ਦੌਰਾਨ ਆ ਰਹੀਆਂ ਦਿੱਕਤਾਂ ਦੇ ਕਾਰਨ ਲਿਆ ਗਿਆ ਹੈ। ਬੋਰਡ ਅਨੁਸਾਰ ਹੁਣ ਵਿਦਿਆਰਥੀ 20 ਮਈ ਦੁਪਹਿਰ 2 ਵਜੇ ਤੋਂ 23 ਮਈ ਤੱਕ ਆਪਣੀ ਸਕੈਨ ਕੀਤੀ ਉੱਤਰ-ਪੁਸਤਕ ਆਨਲਾਈਨ ਵੇਖ ਸਕਣਗੇ। ਪਹਿਲਾਂ ਕਈ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਲਿੰਕ ਕੰਮ ਨਹੀਂ ਕਰ ਰਿਹਾ ਅਤੇ ਫੀਸ ਜਮ੍ਹਾਂ ਕਰਨ ਤੋਂ ਬਾਅਦ ਵੀ ਪੰਨਾ ਨਹੀਂ ਖੁਲ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸੀਬੀਐਸਈ ਵੱਲੋਂ ਜਾਰੀ ਅਧਿਕਾਰਤ ਜਾਣਕਾਰੀ ਮੁਤਾਬਕ, ਇਸ ਪ੍ਰਕਿਰਿਆ ਲਈ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੋਵੇਗੀ ਅਤੇ ਪ੍ਰਤੀ ਵਿਸ਼ਾ 100 ਰੁਪਏ ਦੀ ਆਨਲਾਈਨ ਫੀਸ ਅਦਾ ਕਰਨੀ ਪਵੇਗੀ। ਇਸ ਮਗਰੋਂ ਹੀ ਉਹ ਆਪਣੀ ਸਕੈਨ ਕੀਤੀ ਉੱਤਰ-ਪੁਸਤਕ ਡਾਊਨਲੋਡ ਅਤੇ ਵੇਖ ਸਕਣਗੇ। ਜੇਕਰ ਕਿਸੇ ਵਿਦਿਆਰਥੀ ਨੂੰ ਉੱਤਰ-ਪੁਸਤਕ ਵਿੱਚ ਕੋਈ ਗਲਤੀ ਨਜ਼ਰ ਆਉਂਦੀ ਹੈ ਤਾਂ ਉਹ 26 ਮਈ ਤੋਂ 29 ਮਈ ਤੱਕ ਮੁੜ ਮੁਲਾਂਕਣ (ਰੀ-ਇਵੈਲੂਏਸ਼ਨ) ਲਈ ਅਰਜ਼ੀ ਦੇ ਸਕਣਗੇ। ਇਸ ਲਈ ਵੀ ਪ੍ਰਤੀ ਵਿਸ਼ਾ 100 ਰੁਪਏ ਦੀ ਫੀਸ ਲਾਗੂ ਹੋਵੇਗੀ। ਬੋਰਡ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਿਰਧਾਰਿਤ ਸਮੇਂ ਅੰਦਰ ਹੀ ਆਪਣੀ ਉੱਤਰ-ਪੁਸਤਕ ਲਈ ਅਰਜ਼ੀ ਦੇਣ, ਕਿਉਂਕਿ ਇਸ ਤੋਂ ਬਾਅਦ ਕੋਈ ਵਾਧੂ ਮੌਕਾ ਨਹੀਂ ਦਿੱਤਾ ਜਾਵੇਗਾ।
Cbse provides big relief to students date for viewing scanned answer books extended
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)