ਰਾਮ ਬਾਗ ਵਿੱਚ ਤੜਕਸਾਰ ਮਿਲਾਵਟਖੋਰੀ ਖ਼ਿਲਾਫ਼ ਵੱਡਾ ਦਬਿਸ਼: ਸੱਤ ਕੁਇੰਟਲ ਸ਼ੱਕੀ ਦੇਸੀ ਘਿਓ ਜ਼ਬਤ, ਜਾਂਚ ਲਈ ਸੈਂਪਲ ਭੇਜੇ ਗਏ

03/06/2026 | Public Times Bureau | National

ਪੰਜਾਬ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਚਲਾਈ ਜਾ ਰਹੀ ਸਖ਼ਤ ਮੁਹਿੰਮ ਤਹਿਤ ਫੂਡ ਸੇਫਟੀ ਵਿਭਾਗ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਤੜਕਸਾਰ ਵਿਭਾਗ ਦੀ ਟੀਮ ਨੇ ਰਾਮ ਬਾਗ ਇਲਾਕੇ ਵਿੱਚ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਹੈ, ਜਿਸ ਨਾਲ ਇਲਾਕੇ ਵਿੱਚ ਹਲਚਲ ਮਚ ਗਈ।
ਵਿਭਾਗੀ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਮਿਲੀ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਗਈ। ਛਾਪੇ ਦੌਰਾਨ ਇੱਕ ਡੇਅਰੀ ਉਪਰ ਕਾਰਵਾਈ ਕਰਦੇ ਹੋਏ ਕਰੀਬ ਸੱਤ ਕੁਇੰਟਲ ਦੇਸੀ ਘਿਓ ਜ਼ਬਤ ਕੀਤਾ ਗਿਆ ਜੋ ਹਰਿਆਣਾ ਤੋਂ ਸਪਲਾਈ ਹੋ ਕੇ ਆਇਆ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਘਿਓ ਦੇ ਬਿੱਲ ਵਿੱਚ ਕੀਮਤ ਘੱਟ ਦਰਸਾਈ ਗਈ ਸੀ, ਜਿਸ ਕਾਰਨ ਮਿਲਾਵਟ ਜਾਂ ਗੜਬੜੀ ਦਾ ਸ਼ੱਕ ਹੋਰ ਵਧ ਗਿਆ।
ਫੂਡ ਸੇਫਟੀ ਵਿਭਾਗ ਦੀ ਟੀਮ ਨੇ ਤੁਰੰਤ ਘਿਓ ਅਤੇ ਉਥੇ ਤਿਆਰ ਕੀਤੇ ਜਾ ਰਹੇ ਪਨੀਰ ਦੇ ਨਮੂਨੇ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ਭੇਜ ਦਿੱਤੇ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਮਿਲਾਵਟ ਸਾਬਤ ਹੁੰਦੀ ਹੈ ਤਾਂ ਸਾਰਾ ਸਟਾਕ ਨਸ਼ਟ ਕਰਵਾਇਆ ਜਾਵੇਗਾ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।
ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਗਰਮੀਆਂ ਦੇ ਮੌਸਮ ਵਿੱਚ ਦੁੱਧ ਅਤੇ ਇਸ ਨਾਲ ਬਣੇ ਉਤਪਾਦਾਂ ਦੀ ਮੰਗ ਵਧਣ ਕਾਰਨ ਕੁਝ ਲੋਕ ਗਲਤ ਤਰੀਕੇ ਨਾਲ ਲਾਭ ਕਮਾਉਣ ਲਈ ਮਿਲਾਵਟ ਦਾ ਰਾਹ ਅਪਣਾਉਂਦੇ ਹਨ। ਅਜਿਹੀਆਂ ਗਤੀਵਿਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਜ਼ਿਲ੍ਹੇ ਵਿੱਚ ਜੇਕਰ ਕੋਈ ਵੀ ਵਪਾਰੀ ਮਿਲਾਵਟ ਜਾਂ ਕਾਲਾਬਾਜ਼ਾਰੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Major Raid Against Adulteration In Ram Bagh Early Morning Seven Quintals Of Suspected Desi Ghee Seized Samples Sent For Testing


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App