ਉੱਤਰਾਖੰਡ ਦੇ ਨੌਜਵਾਨ ਨੇ ਬਣਾਈ ‘ਫਲਾਇੰਗ ਕਾਰ’, ਅਲਮੋੜਾ ’ਚ ਸਫਲ ਪ੍ਰੀਖਣ

08/08/2026 | Public Times Bureau | National

ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੇ ਕਾਫਲੀਖਾਨ ਪਿੰਡ ਵਾਸੀ ਨੌਜਵਾਨ ਇਨੋਵੇਟਰ ਰਵੀ ਟਮਟਾ ਨੇ ਇੰਟਰਨੈੱਟ ਰਾਹੀਂ ਤਕਨੀਕ ਸਿੱਖ ਕੇ ਆਪਣੇ ਪਿੰਡ ਵਿੱਚ ਫਲਾਇੰਗ ਕਾਰ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਸ਼ੁੱਕਰਵਾਰ ਨੂੰ ਅਲਮੋੜਾ ਦੇ ਆਰਮੀ ਹੈਲੀਪੈਡ ’ਤੇ ਇਸ ਦਾ ਸਫਲ ਪ੍ਰੀਖਣ ਕੀਤਾ ਗਿਆ, ਜਿਸ ਦੌਰਾਨ ਵਾਹਨ ਕਰੀਬ ਇੱਕ ਮਿੰਟ ਤੱਕ ਹਵਾ ਵਿੱਚ ਰਿਹਾ। ਰਵੀ ਟਮਟਾ ਵੱਲੋਂ ਤਿਆਰ ਕੀਤੀ ਇਹ ਇਲੈਕਟ੍ਰਿਕ ਹੈਲੀਕਾਰ ਉਸ ਦੀ ਕੰਪਨੀ ਹੈਪਿਡਾ ਸਕਾਈ ਪ੍ਰਾਈਵੇਟ ਲਿਮਟਿਡ ਦੇ ਨਿੱਜੀ ਉਡਾਣ ਵਾਹਨ ‘ਹਪਿਡਾ ਸਕਾਈਨੈਕਸ’ ਦਾ ਪ੍ਰੋਟੋਟਾਈਪ ਹੈ। ਡ੍ਰੋਨ ਤਕਨੀਕ ’ਤੇ ਆਧਾਰਿਤ ਇਸ ਵਾਹਨ ਨੂੰ ਦੇਸ਼-ਵਿਦੇਸ਼ ਤੋਂ ਇਕੱਠੇ ਕੀਤੇ ਯੰਤਰਾਂ ਅਤੇ ਸਵਦੇਸ਼ੀ ਤਕਨੀਕ ਨਾਲ ਵਿਕਸਿਤ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਰਵੀ ਮੁਤਾਬਕ ਉਸ ਨੇ 2015 ਵਿੱਚ ਉਡਣ ਵਾਲੀ ਕਾਰ ਬਣਾਉਣ ਦਾ ਸੁਪਨਾ ਦੇਖਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਕੰਪਨੀ ਸਥਾਪਤ ਕੀਤੀ ਅਤੇ ਲਗਭਗ 10 ਸਾਲ ਦੀ ਮਿਹਨਤ ਮਗਰੋਂ ਇਹ ਪ੍ਰੋਟੋਟਾਈਪ ਤਿਆਰ ਕੀਤਾ। ਵਾਹਨ ਨੂੰ ਤਿਆਰ ਕਰਨ ਵਿੱਚ ਕਰੀਬ ਡੇਢ ਸਾਲ ਦਾ ਸਮਾਂ ਲੱਗਿਆ। ਨੌਜਵਾਨ ਇਨੋਵੇਟਰ ਦਾ ਦਾਅਵਾ ਹੈ ਕਿ ਇਹ ਵਾਹਨ ਹਵਾ ਵਿੱਚ ਕਰੀਬ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ। ਉਸ ਨੇ ਅਲਮੋੜਾ ਤੋਂ ਆਪਣੇ ਪਿੰਡ ਕਾਫਲੀਖਾਨ ਤੱਕ ਕਰੀਬ 40 ਕਿਲੋਮੀਟਰ ਦੀ ਉਡਾਣ ਭਰਨ ਦੀ ਯੋਜਨਾ ਬਣਾਈ ਸੀ, ਜਿਸ ਨੂੰ ਲਗਭਗ 12 ਮਿੰਟ ਵਿੱਚ ਪੂਰਾ ਕਰਨ ਦਾ ਟੀਚਾ ਸੀ। ਹਾਲਾਂਕਿ ਇਜਾਜ਼ਤ ਨਾ ਮਿਲਣ ਕਾਰਨ ਇਹ ਪ੍ਰੀਖਣ ਹੈਲੀਪੈਡ ’ਤੇ ਹੀ ਕੀਤਾ ਗਿਆ।

Youth From Uttarakhand Builds flying Car Successful Test Run In Almora


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App