ਕੋਚੀ ਤੋਂ ਅਬੂ ਧਾਬੀ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ IX 415 ਨੂੰ ਉਡਾਣ ਭਰਨ ਤੋਂ ਕਰੀਬ 50 ਮਿੰਟ ਬਾਅਦ ਤਕਨੀਕੀ ਖ਼ਰਾਬੀ ਕਾਰਨ ਵਾਪਸ ਕੋਚੀ ਪਰਤਣਾ ਪਿਆ। ਜਹਾਜ਼ ਵਿੱਚ ਆਇਲ ਪ੍ਰੈਸ਼ਰ ਡੇਂਜਰ ਜ਼ੋਨ ਵਿੱਚ ਪਹੁੰਚਣ ਤੋਂ ਬਾਅਦ ਕੋਚਿਨ ਇੰਟਰਨੈਸ਼ਨਲ ਏਅਰਪੋਰਟ ’ਤੇ ਇਸ ਦੀ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਬੋਇੰਗ 737 ਜਹਾਜ਼ ਜਦੋਂ ਕਰੀਬ 36,000 ਫੁੱਟ ਦੀ ਉਚਾਈ ’ਤੇ ਉੱਡ ਰਿਹਾ ਸੀ ਤਾਂ ਪਾਇਲਟ ਅਤੇ ਕੋ-ਪਾਇਲਟ ਨੇ ਇੰਜਣ ਦੇ ਆਇਲ ਪ੍ਰੈਸ਼ਰ ਵਿੱਚ ਗੰਭੀਰ ਗਿਰਾਵਟ ਨੋਟ ਕੀਤੀ। ਸਥਿਤੀ ਨੂੰ ਦੇਖਦਿਆਂ ਕ੍ਰੂ ਨੇ ਇੰਜਣ ਬੰਦ ਕਰ ਦਿੱਤਾ ਅਤੇ ਜਹਾਜ਼ ਨੂੰ ਵਾਪਸ ਕੋਚੀ ਲਿਆਉਣ ਦਾ ਫ਼ੈਸਲਾ ਕੀਤਾ।
ਸੂਤਰਾਂ ਮੁਤਾਬਕ ਤੇਲ ਦੀ ਮਾਤਰਾ ਘਟਣ ਤੋਂ ਬਾਅਦ ਕ੍ਰੂ ਨੇ FORDEC ਪ੍ਰਕਿਰਿਆ ਤਹਿਤ ਸਥਿਤੀ ਦਾ ਮੁਲਾਂਕਣ ਕੀਤਾ। ਇਸ ਤੋਂ ਬਾਅਦ ਅਬੂ ਧਾਬੀ ਦੀ ਬਜਾਏ ਕੋਚੀ ਵਾਪਸੀ ਨੂੰ ਸੁਰੱਖਿਅਤ ਵਿਕਲਪ ਮੰਨਿਆ ਗਿਆ। ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਰਾਹਤ ਮਿਲੀ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇੰਜਣ ਵਿੱਚ ਆਇਲ ਪ੍ਰੈਸ਼ਰ ਨਾਲ ਸਬੰਧਤ ਖ਼ਰਾਬੀ ਕਿਹੜੇ ਕਾਰਨ ਪੈਦਾ ਹੋਈ। ਮਾਮਲੇ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।
Technical Glitch In Air India Express Flight At 36 000 Feet Aircraft Makes Emergency Landing Back In Kochi
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)