ਪੰਚਾਇਤ ਚੋਣ ਲੜਨ ਲਈ ਉਮੀਦਵਾਰ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਲਾਜ਼ਮੀ ਹੈ। ਛੱਤੀਸਗੜ੍ਹ ਹਾਈ ਕੋਰਟ ਨੇ ਗ੍ਰਾਮ ਪੰਚਾਇਤ ਕ੍ਰਿਸ਼ਨਾਨਗਰ ਵਿੱਚ ਸਰਪੰਚ ਦੀ ਚੋਣ ਨਾਲ ਜੁੜੇ ਮਾਮਲੇ ਵਿੱਚ ਇਹ ਅਹਿਮ ਗੱਲ ਸਪੱਸ਼ਟ ਕਰਦਿਆਂ ਚੋਣ ਅਧਿਕਾਰੀ ਵੱਲੋਂ ਚੋਣ ਰੱਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਮਾਮਲੇ ਵਿੱਚ ਚੁਣੀ ਗਈ ਉਮੀਦਵਾਰ ਨੇ ਦਾਅਵਾ ਕੀਤਾ ਸੀ ਕਿ ਨਾਮਜ਼ਦਗੀ ਦਾਖਲ ਕਰਨ ਸਮੇਂ ਉਸ ਦੀ ਉਮਰ 21 ਸਾਲ ਸੀ। ਹਾਲਾਂਕਿ, ਉਸ ਦੇ ਵੱਖ-ਵੱਖ ਦਸਤਾਵੇਜ਼ਾਂ ਵਿੱਚ ਜਨਮ ਮਿਤੀ ਵੱਖਰੀ ਦਰਜ ਹੋਣ ਕਾਰਨ ਉਸ ਦੀ ਉਮਰ ’ਤੇ ਸਵਾਲ ਖੜ੍ਹੇ ਹੋਏ।
ਪਟੀਸ਼ਨਕਰਤਾ ਦੇ ਆਧਾਰ ਕਾਰਡ ਅਤੇ ਵੋਟਰ ਆਈਡੀ ਵਿੱਚ ਜਨਮ ਮਿਤੀ 12 ਅਪ੍ਰੈਲ 2002 ਦਰਜ ਸੀ, ਜਦਕਿ ਪਹਿਲੀ ਜਮਾਤ ਤੋਂ ਮੈਟ੍ਰਿਕ ਤੱਕ ਦੇ ਵਿਦਿਅਕ ਰਿਕਾਰਡਾਂ ਵਿੱਚ ਜਨਮ ਮਿਤੀ 12 ਅਪ੍ਰੈਲ 2004 ਦਰਜ ਸੀ। ਜੇ 2004 ਵਾਲੀ ਜਨਮ ਮਿਤੀ ਨੂੰ ਮੰਨਿਆ ਜਾਵੇ ਤਾਂ ਨਾਮਜ਼ਦਗੀ ਸਮੇਂ ਉਹ 21 ਸਾਲ ਦੀ ਨਹੀਂ ਸੀ। ਅਦਾਲਤ ਨੇ ਕਿਹਾ ਕਿ ਆਧਾਰ ਕਾਰਡ ਪਛਾਣ ਦਾ ਦਸਤਾਵੇਜ਼ ਹੈ ਪਰ ਜਨਮ ਮਿਤੀ ਸਾਬਤ ਕਰਨ ਲਈ ਇਹ ਇਕੱਲਾ ਨਿਰਣਾਇਕ ਸਬੂਤ ਨਹੀਂ ਮੰਨਿਆ ਜਾ ਸਕਦਾ। ਪਟੀਸ਼ਨਕਰਤਾ ਵੱਲੋਂ 12 ਅਪ੍ਰੈਲ 2002 ਦੀ ਜਨਮ ਮਿਤੀ ਵਾਲਾ ਜਨਮ ਸਰਟੀਫਿਕੇਟ ਵੀ ਪੇਸ਼ ਕੀਤਾ ਗਿਆ ਸੀ, ਪਰ ਇਹ 5 ਜੁਲਾਈ 2025 ਨੂੰ ਅਪਡੇਟ ਕਰਕੇ ਜਾਰੀ ਕੀਤਾ ਗਿਆ, ਜਦਕਿ ਚੋਣ ਲਈ ਨਾਮਜ਼ਦਗੀ ਇਸ ਤੋਂ ਪਹਿਲਾਂ ਦਾਖਲ ਹੋ ਚੁੱਕੀ ਸੀ।
ਹਾਈ ਕੋਰਟ ਨੇ ਲਗਾਤਾਰ ਪੁਰਾਣੇ ਵਿਦਿਅਕ ਰਿਕਾਰਡਾਂ ਵਿੱਚ ਦਰਜ 12 ਅਪ੍ਰੈਲ 2004 ਦੀ ਜਨਮ ਮਿਤੀ ਨੂੰ ਵਧੇਰੇ ਭਰੋਸੇਯੋਗ ਮੰਨਦਿਆਂ ਚੋਣ ਅਧਿਕਾਰੀ ਦਾ ਫੈਸਲਾ ਕਾਇਮ ਰੱਖਿਆ। ਅਦਾਲਤ ਨੇ ਸੰਵਿਧਾਨ ਦੇ ਆਰਟੀਕਲ 243-F ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਚਾਇਤ ਚੋਣ ਲਈ 21 ਸਾਲ ਦੀ ਉਮਰ ਪੂਰੀ ਕਰਨਾ ਲਾਜ਼ਮੀ ਸੰਵਿਧਾਨਕ ਸ਼ਰਤ ਹੈ। ਨਾਲ ਹੀ ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ ਚੋਣ ਟ੍ਰਿਬਿਊਨਲ ਸਾਹਮਣੇ ਆਪਣਾ ਪੱਖ ਰੱਖਣ ਲਈ ਉਚਿਤ ਮੌਕਾ ਮਿਲਿਆ ਸੀ, ਪਰ ਉਹ ਨਾਮਜ਼ਦਗੀ ਦੇ ਸਮੇਂ 21 ਸਾਲ ਦੀ ਉਮਰ ਸਾਬਤ ਕਰਨ ਲਈ ਭਰੋਸੇਯੋਗ ਸਬੂਤ ਪੇਸ਼ ਨਹੀਂ ਕਰ ਸਕੀ।
Those Under 21 Cannot Contest The Sarpanch Election Chhattisgarh High Court Upholds Decision To Cancel The Election
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)