ਮਹਾਰਾਜਪੁਰ ਇਲਾਕੇ ਵਿੱਚ ਤਿੰਨ ਬੱਚਿਆਂ ਦੀ ਮਾਂ ਵੱਲੋਂ ਦਿੱਲੀ ਦੀ ਰਹਿਣ ਵਾਲੀ ਇੱਕ ਮੁਟਿਆਰ ਨਾਲ ਸਮਲਿੰਗੀ ਸਬੰਧਾਂ ਦੇ ਚੱਲਦਿਆਂ ਘਰੋਂ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 6 ਸਤੰਬਰ ਨੂੰ ਆਪਣੇ ਪੇਕੇ ਘਰੋਂ ਅਚਾਨਕ ਗਾਇਬ ਹੋਈ 32 ਸਾਲਾ ਔਰਤ ਦੀ ਪਰਿਵਾਰਕ ਮੈਂਬਰਾਂ ਨੇ ਮਹਾਰਾਜਪੁਰ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਜਾਂਚ ਦੌਰਾਨ ਸੁਰਾਗ ਮਿਲਣ 'ਤੇ ਬੁੱਧਵਾਰ ਰਾਤ ਪਨਕੀ 'ਚ ਛਾਪੇਮਾਰੀ ਕਰਕੇ ਔਰਤ ਅਤੇ ਉਸ ਦੀ 30 ਸਾਲਾ ਮਹਿਲਾ ਦੋਸਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਦੀ ਮੁਲਾਕਾਤ ਇੱਕ ਸਾਲ ਪਹਿਲਾਂ ਇੰਸਟਾਗ੍ਰਾਮ 'ਤੇ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਵਿਚਾਲੇ ਗੱਲਬਾਤ ਵਧਦੀ ਗਈ। ਔਰਤ ਆਪਣੇ ਦੋ ਪੁੱਤਰਾਂ, ਇੱਕ ਧੀ ਅਤੇ ਸਹੁਰੇ ਪਰਿਵਾਰ ਨੂੰ ਛੱਡ ਕੇ ਪੇਕੇ ਆਈ ਅਤੇ ਉੱਥੋਂ ਗਾਇਬ ਹੋ ਗਈ। ਦੋਵਾਂ ਨੇ ਸਰਸੌਲ ਦੇ ਇੱਕ ਨੌਜਵਾਨ ਦੀ ਮਦਦ ਨਾਲ ਪਨਕੀ 'ਚ ਕਿਰਾਏ ਦਾ ਕਮਰਾ ਲਿਆ ਅਤੇ ਇਕੱਠੀਆਂ ਰਹਿਣ ਲੱਗੀਆਂ।
ਮਹਾਰਾਜਪੁਰ ਥਾਣਾ ਮੁਖੀ ਜਨਾਰਦਨ ਸਿੰਘ ਅਨੁਸਾਰ ਦੋਵੇਂ ਔਰਤਾਂ ਬਾਲਗ਼ ਹਨ ਅਤੇ ਆਪਸੀ ਰਜ਼ਾਮੰਦੀ ਨਾਲ ਇੱਕ-ਦੂਜੇ ਨਾਲ ਰਹਿਣ ਅਤੇ ਵਿਆਹ ਕਰਵਾਉਣ ਦੀ ਜ਼ਿੱਦ 'ਤੇ ਅੜੀਆਂ ਹੋਈਆਂ ਹਨ। ਫਿਲਹਾਲ ਪੁਲਿਸ ਦੋਵਾਂ ਔਰਤਾਂ ਸਮੇਤ ਕਮਰਾ ਦਿਵਾਉਣ ਵਾਲੇ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਕਾਨੂੰਨੀ ਜਾਂਚ ਜਾਰੀ ਹੈ।
Romance Blossoms On Instagram Man Elopes With Woman a Mother Of Three taken Into Custody
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)