ਵਿਆਹ ਟੁੱਟਣ ਤੋਂ ਬਾਅਦ ਦੂਜਾ ਵਿਆਹ ਕਰਨਾ ਔਰਤ ਦੀ ਮਰਜ਼ੀ, ਰੋਜ਼ੀ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ: ਅਦਾਲਤ

03/10/2026 | Public Times Bureau | National

ਵਿਆਹੁਤਾ ਰਿਸ਼ਤਾ ਖ਼ਤਮ ਹੋਣ ਤੋਂ ਬਾਅਦ ਕਿਸੇ ਔਰਤ ਤੋਂ ਆਪਣੀ ਰੋਜ਼ੀ-ਰੋਟੀ ਲਈ ਦੂਜਾ ਵਿਆਹ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਵਿਆਹ ਕਰਨਾ ਜਾਂ ਨਾ ਕਰਨਾ ਉਸ ਦਾ ਨਿੱਜੀ ਫ਼ੈਸਲਾ ਹੈ ਅਤੇ ਉਸ ਦੀ ਖ਼ੁਦਮੁਖ਼ਤਿਆਰੀ ਤੇ ਮਾਣ-ਸਨਮਾਨ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਇਹ ਟਿੱਪਣੀ ਸ੍ਰੀਨਗਰ ਦੀ ਸਪੈਸ਼ਲ ਮੋਬਾਈਲ ਮਜਿਸਟ੍ਰੇਟ ਮਸਰਤ ਜਬੀਨ ਦੀ ਅਦਾਲਤ ਨੇ ਘਰੇਲੂ ਹਿੰਸਾ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ। ਸ਼ੀਮਾ ਇਕਬਾਲ ਉਰਫ਼ ਸ਼ਬਨਮ ਦੀ ਪਟੀਸ਼ਨ ’ਤੇ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ ਪਤੀ ਨੂੰ ਔਰਤ ਅਤੇ ਉਸ ਦੀ ਨਾਬਾਲਗ ਧੀ ਲਈ 45 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਰਥਿਕ ਸਹਾਇਤਾ ਦੇਣ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ ਮਾਨਸਿਕ ਪਰੇਸ਼ਾਨੀ ਅਤੇ ਭਾਵਨਾਤਮਕ ਪੀੜਾ ਲਈ 20 ਲੱਖ ਰੁਪਏ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਔਰਤ ਨੇ 40 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ। ਅਦਾਲਤ ਮੁਤਾਬਕ 15 ਹਜ਼ਾਰ ਰੁਪਏ ਔਰਤ ਲਈ, 20 ਹਜ਼ਾਰ ਰੁਪਏ ਨਾਬਾਲਗ ਧੀ ਦੇ ਪਾਲਣ-ਪੋਸ਼ਣ, ਸਿੱਖਿਆ ਅਤੇ ਇਲਾਜ ਲਈ ਅਤੇ 10 ਹਜ਼ਾਰ ਰੁਪਏ ਰਿਹਾਇਸ਼ ਦੇ ਕਿਰਾਏ ਲਈ ਦਿੱਤੇ ਜਾਣਗੇ। ਇਸੇ ਮਿਆਦ ਲਈ ਕਿਸੇ ਹੋਰ ਅਦਾਲਤ ਤੋਂ ਮਿਲਣ ਵਾਲੀ ਰਾਹਤ ਦੀ ਰਕਮ ਦਾ ਇਸ ਵਿੱਚ ਸਮਾਯੋਜਨ ਕੀਤਾ ਜਾਵੇਗਾ।


ਅਦਾਲਤ ਨੇ ਕਿਹਾ ਕਿ ਘਰੇਲੂ ਹਿੰਸਾ ਸਿਰਫ਼ ਸਰੀਰਕ ਹਮਲੇ ਤੱਕ ਸੀਮਿਤ ਨਹੀਂ ਹੈ। ਮਾਨਸਿਕ, ਭਾਵਨਾਤਮਕ, ਮੌਖਿਕ ਅਤੇ ਆਰਥਿਕ ਸ਼ੋਸ਼ਣ ਦੇ ਨਾਲ-ਨਾਲ ਆਰਥਿਕ ਸਰੋਤਾਂ ਤੋਂ ਵਾਂਝਾ ਕਰਨਾ ਅਤੇ ਰਿਹਾਇਸ਼ੀ ਅਧਿਕਾਰਾਂ ਨੂੰ ਪ੍ਰਭਾਵਿਤ ਕਰਨਾ ਵੀ ਇਸ ਦੇ ਦਾਇਰੇ ਵਿੱਚ ਆ ਸਕਦਾ ਹੈ। ਸੁਪਰੀਮ ਕੋਰਟ ਦੇ ਪ੍ਰਭਾ ਤਿਆਗੀ ਬਨਾਮ ਕਮਲੇਸ਼ ਦੇਵੀ ਮਾਮਲੇ ਦਾ ਹਵਾਲਾ ਦਿੰਦਿਆਂ ਅਦਾਲਤ ਨੇ ਕਿਹਾ ਕਿ ਘਰੇਲੂ ਹਿੰਸਾ ਐਕਟ ਦੀ ਸੁਰੱਖਿਆ ਪੁਰਾਣੇ ਘਰੇਲੂ ਸਬੰਧਾਂ ਨਾਲ ਜੁੜੇ ਮਾਮਲਿਆਂ ਵਿੱਚ ਵੀ ਲਾਗੂ ਹੋ ਸਕਦੀ ਹੈ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਆਹੁਤਾ ਰਿਸ਼ਤਾ ਬਾਅਦ ਵਿੱਚ ਖ਼ਤਮ ਹੋ ਜਾਣ ਨਾਲ ਉਸ ਦੌਰਾਨ ਹੋਈ ਕਥਿਤ ਘਰੇਲੂ ਹਿੰਸਾ ਲਈ ਕਾਨੂੰਨੀ ਸੁਰੱਖਿਆ ਆਪਣੇ ਆਪ ਖ਼ਤਮ ਨਹੀਂ ਹੁੰਦੀ।

ਮਾਮਲੇ ਮੁਤਾਬਕ ਔਰਤ ਨੇ ਆਪਣੇ ਪਤੀ ਅਤੇ ਸੱਸ ’ਤੇ ਸਰੀਰਕ, ਮਾਨਸਿਕ ਅਤੇ ਆਰਥਿਕ ਸ਼ੋਸ਼ਣ ਦੇ ਦੋਸ਼ ਲਗਾਏ ਸਨ, ਜਦਕਿ ਮੁਲਜ਼ਮਾਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਅਦਾਲਤ ਨੇ ਕਿਹਾ ਕਿ ਔਰਤ ਦੀ ਆਪਣੀ ਆਮਦਨ ਨਾ ਹੋਣ ਅਤੇ ਨਾਬਾਲਗ ਬੱਚੇ ਦੀ ਜ਼ਿੰਮੇਵਾਰੀ ਹੋਣ ਦੀ ਸਥਿਤੀ ਵਿੱਚ ਉਸ ਦੀ ਆਰਥਿਕ ਅਤੇ ਰਿਹਾਇਸ਼ੀ ਸੁਰੱਖਿਆ ਯਕੀਨੀ ਬਣਾਉਣਾ ਜ਼ਰੂਰੀ ਹੈ। ਗੁਜ਼ਾਰੇ ਦੀ ਰਕਮ ਹਰ ਮਾਮਲੇ ਵਿੱਚ ਧਿਰਾਂ ਦੀ ਆਮਦਨ, ਲੋੜਾਂ ਅਤੇ ਹਾਲਾਤ ਦੇ ਆਧਾਰ ’ਤੇ ਤੈਅ ਕੀਤੀ ਜਾਵੇਗੀ।

A Woman s Decision To Remarry After The Breakdown Of A Marriage Is Her Own Choice She Cannot Be Compelled To Do So For The Sake Of Livelihood Court


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App