OnePlus 29 ਅਕਤੂਬਰ ਨੂੰ ਚੀਨ ਵਿੱਚ ਆਪਣੀ ਨਵੀਂ Ace 7 ਸੀਰੀਜ਼ ਪੇਸ਼ ਕਰਨ ਜਾ ਰਹੀ ਹੈ। ਇਸ ਵਿੱਚ OnePlus Ace 7 ਅਤੇ Ace 7 Pro ਸਮਾਰਟਫੋਨ ਸ਼ਾਮਲ ਹੋ ਸਕਦੇ ਹਨ। ਲਾਂਚ ਤੋਂ ਪਹਿਲਾਂ ਸਾਹਮਣੇ ਆਈ ਜਾਣਕਾਰੀ ਮੁਤਾਬਕ, ਫੋਨਾਂ ਵਿੱਚ ਵੱਡੀ ਬੈਟਰੀ, ਫਾਸਟ ਚਾਰਜਿੰਗ ਅਤੇ ਹਾਈ ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਮਿਲ ਸਕਦੀ ਹੈ।
OnePlus Ace 7 ਵਿੱਚ 9,000mAh ਦੀ ਬੈਟਰੀ ਅਤੇ 100W SuperVOOC ਫਾਸਟ ਚਾਰਜਿੰਗ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਫੋਨ ਵਿੱਚ 200MP ਦਾ ਪ੍ਰਾਇਮਰੀ ਕੈਮਰਾ ਅਤੇ 185Hz ਤੱਕ ਦੀ ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਦਿੱਤੀ ਜਾ ਸਕਦੀ ਹੈ।
ਪਰਫਾਰਮੈਂਸ ਲਈ Ace 7 ਵਿੱਚ Snapdragon 8 Elite Gen 5 V ਸੀਰੀਜ਼ ਚਿਪਸੈੱਟ ਮਿਲਣ ਦੀ ਸੰਭਾਵਨਾ ਹੈ, ਜਦਕਿ Ace 7 Pro ਵਿੱਚ Snapdragon 8 Elite Gen 5 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਦੋਵਾਂ ਫੋਨਾਂ ਵਿੱਚ 16GB ਤੱਕ ਰੈਮ ਅਤੇ 512GB ਤੱਕ ਸਟੋਰੇਜ ਮਿਲਣ ਦੀ ਵੀ ਚਰਚਾ ਹੈ।
ਗੇਮਿੰਗ ਦੌਰਾਨ ਫੋਨ ਨੂੰ ਠੰਢਾ ਰੱਖਣ ਲਈ Ace 7 ਵਿੱਚ Dual-Path Glacier Air Cooling System ਦਿੱਤਾ ਜਾ ਸਕਦਾ ਹੈ। ਹਾਲਾਂਕਿ, ਇਨ੍ਹਾਂ ਫੀਚਰਾਂ, ਕੀਮਤ ਅਤੇ ਭਾਰਤ ਵਿੱਚ ਲਾਂਚ ਸਬੰਧੀ ਅਧਿਕਾਰਤ ਜਾਣਕਾਰੀ ਦੀ ਪੁਸ਼ਟੀ ਹੋਣੀ ਬਾਕੀ ਹੈ।





