ਵਿਪਨ ਸੂਦ ਕਾਕਾ ਨੇ ਕੀਤੇ ਹੱਥ ਖੜੇ, ਗੋਹਲਵੜੀਆ ਜਾਂ ਘੁੰਮਣ ਹੋ ਸਕਦੇ ਨੇ ਅਕਾਲੀ ਦਲ ਦੇ ਲੁਧਿਆਣਾ ਤੋਂ ਉਮੀਦਵਾਰ

11/04/2024 | Public Times Bureau | Panjab

ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਕਈ ਪਾਰਟੀਆਂ ਨੇ ਤਾ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ I ਸ਼੍ਰੋਮਣੀ ਅਕਾਲੀ ਦਲ ਵਲੋਂ ਲੁਧਿਆਣਾ ਤੋਂ ਉਮੀਦਵਾਰ ਦੀ ਭਾਲ ਅਜੇ ਵੀ ਜਾਰੀ ਹੈ I ਪਿਛਲੇ ਸਾਲ ਹੀ ਸੁਖਬੀਰ ਸਿੰਘ ਬਾਦਲ ਨੇ ਇਸ਼ਾਰਾ ਕਰ ਦਿੱਤਾ ਸੀ ਕਿ ਵਿਪਨ ਸੂਦ ਕਾਕਾ ਲੁਧਿਆਣਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ I ਜਾਣਕਾਰੀ ਅਨੁਸਾਰ ਹੁਣ ਵਿਪਨ ਕਾਕਾ ਸੂਦ ਨੇ ਜਵਾਬ ਦੇ ਦਿੱਤਾ ਹੈ ਕਿ ਉਹ ਲੋਕ ਸਭਾ ਚੋਣ ਨਹੀਂ ਲੜ ਸਕਦੇ I ਉਹਨਾਂ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਚੋਣ ਨਾ ਲੜਨ ਦੀ ਅਸਮਰਥ ਜਤਾਈ ਹੈ I ਇਹ ਵੀ ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਕਾਕਾ ਸੂਦ ਦੇ ਕਾਰੋਬਾਰ ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰੀਆ ਸੀ I ਕਾਕਾ ਸੂਦ ਤੋਂ ਬਾਅਦ ਪਾਰਟੀ ਨੇ ਵਿਧਾਇਕ ਮਨਪ੍ਰੀਤ ਇਯਾਲੀ ਨੂੰ ਚੋਣ ਲੜਨ ਲਈ ਕਿਹਾ ਪਰ ਇਆਲੀ ਨੇ ਵੀ ਜਵਾਬ ਦੇ ਦਿੱਤਾ I ਹੁਣ ਪਾਰਟੀ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਜਾਂ ਪਾਰਟੀ ਦੇ ਲੀਗਲ ਸੈੱਲ ਦੇ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਦੇ ਨਾਮ ਤੇ ਵਿਚਾਰ ਕਰ ਰਹੀ ਹੈ I

Vipan sood kaka may stand up gohalwadia or walk around akali dal s candidate from ludhiana


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App