ਬਿੱਟੂ ਦੇ ਮੁਕਾਬਲੇ ਕਾਂਗਰਸ ਵੱਲੋਂ ਗੁਰਕੀਰਤ ਕੋਟਲੀ ’ਤੇ ਦਾਅ ਤੇ ਖੇਡਣ ਦੀ ਤਿਆਰੀ! ਟਿਕਟ ਦੇਣ ਨਾਲ ਮੁਕਾਬਲਾ ਬਣੇਗਾ ਦਿਲਚਸਪ

27/04/2024 | Public Times Bureau | Panjab

ਲੋਕ ਸਭਾ ਹਲਕਾ ਲੁਧਿਆਣਾ ਤੋਂ ਐਤਕੀਂ ਕੋਟਲੀ ਪਰਿਵਾਰ ’ਚ ਸਿੱਧੇ ਤੌਰ ’ਤੇ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਭਾਜਪਾ ਵੱਲੋਂ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਨੂੰ ਟਿਕਟ ਦਿੱਤੀ ਗਈ। ਬਿੱਟੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਕੁਝ ਦਿਨ ਪਹਿਲਾਂ ਹੀ ਭਾਜਪਾ ’ਚ ਸ਼ਮੂਲੀਅਤ ਕੀਤੀ ਗਈ ਸੀ। ਬਿੱਟੂ ਦੇ ਝਟਕੇ ਤੋਂ ਬਚਣ ਲਈ ਕਾਂਗਰਸ ਪਾਰਟੀ ਵੱਲੋਂ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਦੂਜੇ ਪੋਤਰੇ ਗੁਰਕੀਰਤ ਕੋਟਲੀ ਨੂੰ ਬਿੱਟੂ ਦੇ ਮੁਕਾਬਲੇ ਚੋਣ ਮੈਦਾਨ ’ਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੋਟਲੀ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੇ ਜਾਣ ਦੀ ਚਰਚਾ ਚੱਲ ਰਹੀ ਹੈ।

ਦੱਸਣਯੋਗ ਹੈ ਕਿ ਲੁਧਿਆਣਾ ’ਚ ਸਾਬਕਾ ਵਿਧਾਇਕ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਲੋਕ ਸਭਾ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਹਨ ਪਰ ਕਾਂਗਰਸ ਪਾਰਟੀ ਵੀ ਬੇਅੰਤ ਸਿੰਘ ਦੇ ਨਾਂਅ ’ਤੇ ਸਿਆਸੀ ਮੈਦਾਨ ’ਚ ਖੇਡਣ ਦੀ ਤਿਆਰੀ ਕਰ ਸਕਦੀ ਹੈ ਕਿਉਂਕਿ ਭਾਜਪਾ ਵੱਲੋਂ ਵੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਇਸੇ ਕਰਕੇ ਟਿਕਟ ਦਿੱਤੀ ਗਈ ਹੈ। ਗੁਰਕੀਰਤ ਕੋਟਲੀ ਖੰਨਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਤੇ ਪਿਛਲੀ ਚੰਨੀ ਦੀ ਸਰਕਾਰ ’ਚ ਕੈਬਨਿਟ ਮੰਤਰੀ ਵੀ ਰਹੇ ਹਨ। ਭਾਵੇਂ 2022 ਦੀਆਂ ਚੋਣਾਂ ’ਚ ਗੁਰਕੀਰਤ ਕੋਟਲੀ ਦੀ ਜ਼ਮਾਨਤ ਜਬਤ ਹੋ ਗਈ ਸੀ ਤੇ ਉਹ ਤੀਜੇ ਨੰਬਰ ’ਤੇ ਰਹੇ ਸਨ ਪਰ ਲੋਕ ਸਭਾ ਚੋਣਾਂ ਲਈ ਉਨ੍ਹਾਂ ਦੇ ਨਾਂਅ ਦੀ ਚਰਚਾ ਜ਼ੋਰਾਂ ’ਤੇ ਹੈ। ਜੇਕਰ ਕਾਂਗਰਸ ਹਾਈਕਮਾਂਡ ਕੋਟਲੀ ਨੂੰ ਲੋਕ ਸਭਾ ਲਈ ਉਮੀਦਵਾਰ ਬਣਾਉਂਦੀ ਹੈ ਤਾਂ ਸ਼ਹਿਰ ਦੀ ਸਿਆਸਤ ਦੇ ਸਮੀਕਰਨ ਬਦਲ ਜਾਣਗੇ। ਲੋਕ ਕੋਟਲੀ ਪਰਿਵਾਰ ’ਚੋਂ ਇੱਕ ਭਰਾ ਨੂੰ ਦੂਜੇ ਭਰਾ ਵਿਰੁੱਧ ਚੋਣ ਲੜਦੇ ਦੇਖਣਗੇ।

ਗੁਰਕੀਰਤ ਕੋਟਲੀ, ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਚਚੇਰਾ ਭਰਾ ਹੈ। ਕੋਟਲੀ ਦੀ ਕਾਂਗਰਸ ਹਾਈਕਮਾਂਡ ਦੀ ਚੰਗੀ ਪਕੜ ਹੈ। ਉਹ ਰਾਹੁਲ ਗਾਂਧੀ ਦੇ ਕਰੀਬੀ ਵੀ ਮੰਨੇ ਜਾਂਦੇ ਹਨ। ਕਾਂਗਰਸ ਪਾਰਟੀ ਵੀ ਪੰਜਾਬ ਦੀਆਂ ਸੀਟਾਂ ਨੂੰ ਅਹਿਮ ਮੰਨ ਰਹੀ ਹੈ, ਉਹ ਜ਼ਿਆਦਾਤਰ ਲੋਕ ਸਭਾ ਸੀਟਾਂ ਤੋਂ ਪਾਰਟੀ ਦੇ ਵੱਡੇ ਆਗੂਆਂ ਨੂੰ ਚੋਣ ਮੈਦਾਨ ’ਚ ਉਤਾਰ ਰਹੀ ਹੈ। ਜਿਵੇਂ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇੇ ਸੰਗਰੂਰ ਤੋਂ ਵਿਧਾਇਕ ਸੁਖਪਾਲ ਖਹਿਰਾ ’ਤੇ ਦਾਅ ਖੇਡਿਆ ਜਾ ਰਿਹਾ ਹੈ। ਇਸ ਕਰਕੇ ਲੁਧਿਆਣਾ ਜ਼ਿਲ੍ਹੇ ’ਚ ਬੇਅੰਤ ਸਿੰਘ ਦਾ ਵੋਟ ਬੈਂਕ ਬਚਾਉਣ ਲਈ ਕਾਂਗਰਸ ਪਾਰਟੀ ਗੁਰਕੀਰਤ ’ਤੇ ਦਾਅ ਲਾਉਣ ਦੀ ਤਿਆਰੀ ਕਰ ਰਹੀ ਦੱਸੀ ਜਾਂਦੀ ਹੈ। ਸਵ. ਬੇਅੰਤ ਸਿੰਘ ਦੇ ਨਾਂ ’ਤੇ ਲੋਕਾਂ ਤੋਂ ਵੋਟਾਂ ਇਕੱਠੀਆਂ ਕਰਨ ਲਈ ਭਾਜਪਾ ਬਿੱਟੂ ਨੂੰ ਟਿਕਟ ਦੇ ਸਕਦੀ ਹੈ, ਜਦੋਂਕਿ ਕਾਂਗਰਸ ਬੇਅੰਤ ਸਿੰਘ ਕੋਟਲੀ ਦੇ ਪਿਤਾ ਤੇਜਪ੍ਰਕਾਸ਼ ਸਿੰਘ ਕੋਟਲੀ ਪਾਇਲ ਦੇ ਨਾਂ ’ਤੇ ਆਪਣਾ ਵੋਟ ਬੈਂਕ ਬਚਾਉਣ ਲਈ ਕੋਟਲੀ ’ਤੇ ਸੱਟਾ ਲਾਉਣ ਲਈ ਤਿਆਰ ਹੈ ਰਹਿੰਦੇ ਹਨ। ਭਾਜਪਾ ਤੋਂ ਬਾਅਦ ਕਾਂਗਰਸ ਜਿੱਥੇ ਕਾਂਗਰਸ ਬੇਅੰਤ ਸਿੰਘ ਦੇ ਨਾਂਅ ’ਤੇ ਵੋਟਾਂ ਬਟੋਰਨ ਦੀ ਤਾਕ ’ਚ ਹੈ, ਉੱਥੇ ਹੀ ਬਿੱਟੂ ਨੂੰ ਪਾਰਟੀ ਛੱਡਣ ’ਤੇ ਪਰਿਵਾਰ ’ਚੋਂ ਹੀ ਟੱਕਰ ਦੇਣ ਦੀ ਰਣਨੀਤੀ ’ਤੇ ਕੰਮ ਕਰ ਸਕਦੀ ਹੈ। ਕਾਂਗਰਸ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਣਾ ਚਾਹੁੰਦੀ ਹੈ।

ਬਿੱਟੂ ਨੂੰ ਸਿਆਸਤ ’ਚ ਅੱਗੇ ਲਿਆਉਣ ਵਾਲਾ ਗੁਰਕੀਰਤ ਹੀ ਮੰਨਿਆ ਜਾ ਰਿਹਾ ਹੈ ਕਿਉਂਕਿ 2008 ’ਚ ਗੁਰਕੀਰਤ ਨੂੰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਲਈ ਚੋਣ ਲੜਨ ਲਈ ਕਿਹਾ ਗਿਆ ਸੀ ਪਰ ਉਹ ਸਿਰਫ਼ 2 ਜਾਂ 3 ਮਹੀਨੇ ਵੱਡੇ ਹੋਣ ਕਾਰਨ ਚੋਣ ਨਹੀਂ ਲੜ ਸਕੇ। ਗੁਰਕੀਰਤ ’ਤੇ ਯੂਥ ਪ੍ਰਧਾਨਗੀ ਲਈ ਆਪਣੇ ਚਚੇਰੇ ਭਰਾ ਰਵਨੀਤ ਬਿੱਟੂ ਨੂੰ ਅੱਗੇ ਕੀਤਾ ਸੀ। ਜੇਕਰ ਕਾਂਗਰਸ ਪਾਰਟੀ ਲੁਧਿਆਣਾ ਤੋਂ ਗੁਰਕੀਰਤ ਨੂੰ ਟਿਕਟ ਦਿੰਦੀ ਹੈ ਤਾਂ ਮੁਕਾਬਲਾ ਦਿਲਚਸਪ ਬਣ ਸਕਦਾ ਹੈ। ਦੋਵੇਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਦੀ ਤੀਜੀ ਪੀੜ੍ਹੀ ’ਚੋਂ ਆਉਂਦੇ ਹਨ। ਦੋਵਾਂ ਲਈ ਇਹ ਚੋਣ ਜਿੱਤਣੀ ਵੱਕਾਰ ਦਾ ਸਵਾਲ ਬਣ ਸਕਦੀ ਹੈ।

Compared To Bittu The Congress Is Preparing To Gamble On Gurkirat Kotli Giving Tickets Will Make The Competition Interesting


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App