ਆਪ’ ਪਾਰਟੀ ਨੇ ਬਰਨਾਲਾ ਤੋਂ ਹਰਿੰਦਰ ਧਾਲੀਵਾਲ ਨੂੰ ਉਤਾਰਿਆ ਚੋਣ ਮੈਦਾਨ ’ਚ

20/10/2024 | Public Times Bureau | Panjab

ਬਰਨਾਲਾ ਜਿਮਨੀ ਚੋਣਾਂ ’ਚ ਕੈਬਨਿਟ ਮੰਤਰੀ ਰਹੇ ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਮਾਸੀ ਦੇ ਮੁੰਡੇ ਨੂੰ ਟਿਕਟ ਦਿਵਾਉਂਦਿਆਂ ਆਪ ਦੇ ਉਮੀਦਵਾਰ ਵਜੋਂ ਬਰਨਾਲਾ ਤੋਂ ਚੋਣ ਮੈਦਾਨ ’ਚ ਉਤਾਰਨ ’ਤੇ ਮੋਹਰੀ ਰੋਲ ਅਦਾ ਕੀਤਾ ਹੈ। ਪਾਰਟੀ ਹਾਈ ਕਮਾਂਡ ਵਲੋਂ ਪੰਜਾਬ ਦੀਆਂ ਚਾਰੇ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ’ਚ ਇੱਕੋ ਸੂਚੀ ਰਾਹੀ ਚਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ ’ਤੇ ਲੱਗੀ ਉਮੀਦਵਾਰ ਵਜੋਂ ਮੋਹਰ ਨੇ ਹਲਕਾ ਬਰਨਾਲਾ ’ਚ ਆਪ ਦੇ ਸਮਰਥਕਾਂ ਵਲੋਂ ਸ਼ੋਸਲ ਮੀਡੀਆ ‘ਤੇ ਮੀਤ ਹੇਅਰ ਤੇ ਹਰਿੰਦਰ ਧਾਲੀਵਾਲ ਦੀ ਜੋੜੀ ਦੀਆਂ ਰੱਜ ਰੱਜ ਕੇ ਪੋਸਟਾਂ ਪਾਉਂਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ।

ਜਿੱਥੇ ਮੀਤ ਹੇਅਰ ਨੇ ਹਰਿੰਦਰ ਧਾਲੀਵਾਲ ਨੂੰ ਟਿਕਟ ਦਵਾ ਕੇ ਪੰਜਾਬ ਤੇ ਦੇਸ਼ ਦੀ ਰਾਜਨੀਤੀ ’ਚ ਆਪਣੀ ਸਿਆਸਤ ਦਾ ਪੱਕਾ ਲੋਹਾ ਮਨਵਾ ਲਿਆ ਹੈ, ਉੱਥੇ ਹੀ ਬਰਨਾਲਾ ਜਿਮਨੀ ਚੋਣ ਲਈ ਇਹ ਉਮੀਦਵਾਰ ਮਜਬੂਤ ਦਾਅਵੇਦਾਰੀ ਪੇਸ਼ ਕਰੇਗਾ। ਇਹ ਲਫ਼ਜ ਬਰਨਾਲਾ ਦੇ ਸਿਆਸਤਦਾਨਾਂ ਦੇ ਹਨ ਕਿ ਹੁਣ ਬਰਨਾਲਾ ਜਿਮਨੀ ਚੋਣ ਦਾ ਮੁਕਾਬਲਾ ਦਿਲਚਸਪ ਹੋਵੇਗਾ। ਦੱਸਣਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਮੈਂਬਰ ਪਾਰਲੀਮੈਂਟ ਜਿੱਤ ਜਾਣ ਤੋਂ ਬਾਅਦ ਉਹਨਾ ਵਲੋਂ ਵਿਧਾਇਕ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਤਿੰਨ ਹੋਰਨਾਂ ਵਿਧਾਨ ਸਭਾ ਹਲਕਿਆਂ ਚੱਬੇਵਾਲ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਦੇ ਨਾਲ ਵਿਧਾਨ ਸਭਾ ਹਲਕਾ ਬਰਨਾਲਾ ਦੀ ਸੀਟ ਖ਼ਾਲੀ ਹੋ ਗਈ ਸੀ ।

ਬਰਨਾਲਾ ਸੀਟ ਤੋਂ ਹੋਣ ਵਾਲੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੀ ਟਿਕਟ ਲਈ ਬੀਤੇ ਸਾਲ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਦਾ ਨਾਮ ਪਹਿਲੀ ਕਤਾਰ ’ਚ ਜਾਣਿਆ ਜਾਣ ਲੱਗਾ। ਹਲਕਾ ਬਰਨਾਲਾ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਇਲਾਵਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹੋਰਨਾਂ ਪਾਰਟੀਆਂ ਦੇ ਵਰਕਰ ਵੀ ਇਹੋ ਕਹਿੰਦੇ ਸੁਣੇ ਗਏ ਕਿ ਇਸ ਵਾਰ ਟਿਕਟ ’ਤੇ ਹੱਕ ਗੁਰਦੀਪ ਸਿੰਘ ਬਾਠ ਦਾ ਹੀ ਬਣਦਾ ਹੈ। ਗੁਰਦੀਪ ਸਿੰਘ ਬਾਠ ਵਲੋਂ ਵੀ ਟਿਕਟ ਲੈਣ ਆਪਣਾ ਹਰ ਹੀਲਾ-ਵਸੀਲਾ ਵਰਤਿਆ। ਪਰ ਬਰਨਾਲਾ ਹਲਕੇ ਤੋਂ ਦੋ ਵਾਰ ਦੇ ਸਾਬਕਾ ਵਿਧਾਇਕ, ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਰਹੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਇਹ ਸੀਟ ਆਪਣੇ ਹੱਥਾਂ ’ਚ ਹੀ ਰੱਖਣ ਦੀ ਇੱਛਾ ਰੱਖਦਿਆਂ ਟਿਕਟ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਹੀ ਦਿਵਾਉਣਾ ਚਾਹੁੰਦੇ ਸਨ।

ਗੁਰਮੀਤ ਸਿੰਘ ਮੀਤ ਹੇਅਰ ਦੀ ਹਰ ਚੋਣ ’ਚ ਮੋਹਰੀ ਰੋਲ ਨਿਭਾਉਣ ਵਾਲੇ ਗੁਰਦੀਪ ਸਿੰਘ ਬਾਠ ਨੂੰ ਟਿਕਟ ਦੇਣ ਦਾ ਵਿਰੋਧ ਕਰਦਿਆਂ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਆਪਣੀ ਧਰਮਪਤਨੀ, ਆਪਣੇ ਸਿਆਸੀ ਸਲਾਹਕਾਰ ਤੇ ਹਰ ਸਮੇਂ ਪਰਛਾਵੇਂ ਵਾਂਗ ਨਾਲ ਰਹਿਣ ਵਾਲੇ ਮਾਸੇ ਦੇ ਮੁੰਡੇ ਦੱਸੇ ਜਾਂਦੇ ਹਰਿੰਦਰ ਸਿੰਘ ਧਾਲੀਵਾਲ ਲਈ ਟਿਕਟ ਦੀਆਂ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਰਹੀਆਂ। ਭਾਂਵੇਂ ਕਿ ਹਲਕੇ ਦੇ ਵਰਕਰਾਂ ਵਲੋਂ ਆਪਣੇ ਹਲਕੇ ਦੇ ਆਗੂ ਗੁਰਦੀਪ ਸਿੰਘ ਬਾਠ ਨੂੰ ਟਿਕਟ ਦੇਣ ਦੀ ਮੰਗ ਕੀਤੀ ਜਾ ਰਹੀ ਸੀ, ਪਰ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਰਿਸ਼ਤੇਦਾਰ ਨੂੰ ਟਿਕਟ ਦੇ ਕੇ ਹਲਕਾ ਬਰਨਾਲਾ ਤੋਂ ਜ਼ਿਮਨੀ ਚੋਣ ਲਈ ਚੋਣ ਮੈਦਾਨ ’ਚ ਉਤਾਰ ਦਿੱਤਾ ਹੈ। ਆਪ ਦੇ ਸਮਰਥਕ ਤੇ ਮੀਤ ਹੇਅਰ ਦੀ ਟੀਮ ਨੇ ਹਰਿੰਦਰ ਧਾਲੀਵਾਲ ਨੂੰ ਉਮੀਦਵਾਰ ਬਣਾਏ ਜਾਣ ’ਤੇ ਖੁਸ਼ੀ ਦਾ ਇਜਹਾਰ ਕਰਦਿਆਂ ਆਪਣੀਆਂ ਚੋਣ ਸਰਗਮੀਆਂ ਸ਼ੁਰੂ ਕਰ ਦਿੱਤੀਆਂ ਹਨ।

Aap Has Fielded Harinder Dhaliwal From Barnala


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App