ਨਿੱਜੀ ਸਕੂਲ ਚ ਬੱਚੇ ਦੀ ਸਕੂਲ ਪ੍ਰਬੰਧਕ ਵੱਲੋਂ ਬੇਰਹਿਮੀ ਨਾਲ ਕੁੱਟਮਾਰ

21/09/2023 | Public Times Bureau | Panjab

"ਮਹਾ ਨਗਰ ਦੇ ਮੁਸਲਿਮ ਇਲਾਕੇ ਦੇ ਨਿੱਜੀ ਸਕੂਲ ਦੀ ਛੋਟੀ ਜਮਾਤ ਵਿੱਚ ਪੜ੍ਹਨ ਵਾਲੇ ਬੱਚੇ ਨਾਲ ਬੇਰਹਿਮੀ ਨਾਲ ਸਕੂਲ ਪ੍ਰਬੰਧਕਾਂ ਵੱਲੋਂ ਹੀ ਪੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਬੱਚੇ ਨਾਲ ਹੋਈ ਤਸ਼ੱਦਦ ਦਾ ਖੁਲਾਸਾ ਹੋਇਆ। ਪੀੜਿਤ ਬੱਚੇ ਦੇ ਪਰਿਵਾਰ ਨੂੰ ਇਸ ਦਰਦਨਾਕ ਘਟਨਾ ਬਾਰੇ ਪਤਾ ਲੱਗਾ ਤਾਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਭੱਜ ਦੌੜ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸਕੂਲ ਵਿੱਚ ਪੜ੍ਹਨ ਵਾਲੇ ਕਿਸੇ ਵਿਦਿਆਰਥੀ ਨੂੰ ਉਸਦੇ ਸਹਿਪਾਠੀ ਨੇ ਪੈਨਸਿਲ ਮਾਰ ਦਿੱਤੀ ਸੀ। ਇਸ ਮਾਮਲੇ ਦੀ ਜਾਣਕਾਰੀ ਸਕੂਲ ਸਟਾਫ ਨੂੰ ਮਿਲੀ ਤਾਂ ਉਹਨਾਂ ਪੀੜਿਤ ਬੱਚੇ ਤੇ ਸ਼ੱਕ ਹੋਣ ਕਾਰਨ ਮਾਸੂਮ ਪੀੜਿਤ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਗੈਰ ਮਾਨਵੀਂ ਢੰਗ ਨਾਲ ਦੋ ਬੱਚਿਆਂ ਨੇ ਪੀੜਿਤ ਬੱਚੇ ਦੇ ਹੱਥ ਪੈਰ ਫੜੇ ਤੇ ਸਕੂਲ ਪ੍ਰਿੰਸੀਪਲ ਨੇ ਛੋਟੇ ਬੱਚੇ ਦੇ ਹੱਥਾਂ ਪੈਰਾਂ ਤੇ ਤਾਂਬੜਤੋੜ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਬੱਚੇ ਨਾਲ ਥਰਡ ਡਿਗਰੀ ਵਾਂਗ ਕੁੱਟਮਾਰ ਹੁੰਦੀ ਰਹੀ ਤੇ ਮਾਸੂਮ ਬੱਚਾ ਰਹਿਮ ਦੀ ਦੁਹਾਈ ਦਿੰਦਾ ਰਿਹਾ। ਇਸ ਸਾਰੇ ਘਟਨਾ ਕ੍ਰਮ ਨੂੰ ਵੇਖ ਰਹੇ ਕਿਸੇ ਨੌਜਵਾਨ ਨੇ ਵੀਡੀਓ ਬਣਾਈ ਅਤੇ ਪਰਿਵਾਰ ਨੂੰ ਵਿਖਾ ਦਿੱਤੀ। ਪੀੜਿਤ ਬੱਚੇ ਦੀ ਮਾਂ ਸਾਹਿਲੂਨਾ ਖਾਤੂਨ ਮੁਤਾਬਿਕ ਉਸ ਦਾ ਬੇਟਾ ਮੁਸਲਿਮ ਕਲੋਨੀ ਸਥਿਤੀ ਬਾਲ ਵਿਕਾਸ ਸਕੂਲ ਵਿੱਚ ਐਲ ਕੇ ਜੀ ਜਮਾਤ ਦਾ ਵਿਦਿਆਰਥੀ ਹੈ। ਉਨ੍ਹਾ ਦੱਸਿਆ ਕਿ ਕਰੀਬ ਦੋ ਦਿਨ ਪਹਿਲਾਂ ਜਦ ਬੱਚਾ ਸਕੂਲ ਤੋਂ ਘਰ ਆਇਆ ਤਾਂ ਸਹੀ ਢੰਗ ਨਾਲ ਨਹੀਂ ਚੱਲ ਰਿਹਾ ਸੀ। ਜਦੋਂ ਉਨ੍ਹਾਂ ਬੱਚੇ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਬੱਚੇ ਨਾਲ ਸਕੂਲ ਪ੍ਰਬੰਧਕਾਂ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ। ਪੜਤਾਲ ਕਰਨ ਤੇ ਪਤਾ ਲੱਗਾ ਕਿ ਬੱਚੇ ਦੇ ਪੈਰਾਂ ਦੀ ਤਲੀ ਬੁਰੀ ਤਰ੍ਹਾਂ ਨਾਲ ਸੁੱਜੀ ਹੋਈ ਸੀ ਤੇ ਬੱਚੇ ਦੇ ਹੱਥਾਂ ਪੈਰਾਂ ਵਿੱਚ ਕਾਫ਼ੀ ਦਰਦ ਹੋ ਰਿਹਾ ਸੀ। ਇਸ ਮਾਮਲੇ ਵਿੱਚ ਸਕੂਲ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਗੱਲ ਕਰਦੇ ਹੀ ਦੋ ਵਾਰ ਫੋਨ ਕੱਟ ਦਿੱਤਾ। ਹਾਲਾਂਕਿ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਭਗਵਾਨ ਨੇ ਬੱਚੇ ਦੇ ਪਰਿਵਾਰ ਨੂੰ ਦੱਸਿਆ ਕਿ ਬੱਚੇ ਦੀਆਂ ਕੁਝ ਗ਼ਲਤ ਆਦਤਾਂ ਕਾਰਨ ਉਸ ਨੂੰ ਮਾਮੂਲੀ ਸਜ਼ਾ ਦਿੱਤੀ ਗਈ ਸੀ। ਉਨ੍ਹਾਂ ਪਰਿਵਾਰ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਗੈਰ ਮਾਨਵੀ ਕੁੱਟ ਮਾਰ ਤੋਂ ਇਨਕਾਰ ਕੀਤਾ।"

A child was brutally beaten by the school administrator in a private school


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App