ਮਿਆਂਮਾਰ ਚ ਜ਼ਮੀਨ ਤੋਂ ਕੀਤੀ ਫਾਇਰਿੰਗ, 3500 ਫੱਟ ਦੀ ਉਚਾਈ ਤੇ ਹਵਾਈ ਜਹਾਜ਼ ਚ ਬੈਠੇ ਵਿਅਕਤੀ ਨੂੰ ਲੱਗੀ ਗੋਲੀ

02/10/2022 | The public times | punjab

ਮਿਆਂਮਾਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਹਵਾਈ ਜਹਾਜ਼ ਤੇ ਗੋਲੀਬਾਰੀ ਕੀਤੀ ਗਈ। ਇਹ ਹਮਲਾ ਜ਼ਮੀਨ ਤੋਂ ਕੀਤਾ ਗਿਆ ਅਤੇ ਗੋਲੀ 3500 ਫੱਟ ਦੀ ਉਚਾਈ ਤੇ ਉੱਡਦੇ ਹਵਾਈ ਜਹਾਜ਼ ਚ ਬੈਠੇ ਵਿਅਕਤੀ ਤੇ ਲੱਗੀ। ਗੋਲੀ ਲੱਗਣ ਤੋਂ ਬਾਅਦ ਖੂਨ ਨਾਲ ਲਥਪਥ ਵਿਅਕਤੀ ਨੂੰ ਉਤਰਨ ਤੋਂ ਬਾਅਦ ਤਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਮਿਆਂਮਾਰ ਨੈਸ਼ਨਲ ਅਰਲਾਈਨਜ਼ ਦੇ ਇਸ ਜਹਾਜ਼ ਵਿੱਚ 63 ਯਾਤਰੀ ਸਵਾਰ ਸਨ। ਪੂਰਬੀ ਰਾਜ ਕਾਯਾ ਦੀ ਰਾਜਧਾਨੀ ਲੋਇਕਾਵ ਵਿਖੇ ਉਤਰਨ ਵਾਲੀ ਸੀ। ਉਦੋਂ ਹੀ ਹਮਲਾ ਹੋਇਆ। ਇਸ ਘਟਨਾ ਨਾਲ ਜੜੀਆਂ ਕਈ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਚ ਜਹਾਜ਼ ਚ ਗੋਲੀ ਦੇ ਛੇਕ ਦਿਖਾਈ ਦੇ ਰਹੇ ਹਨ। ਖੂਨ ਨਾਲ ਲਥਪਥ ਇੱਕ ਯਾਤਰੀ ਸੀਟ ਤੇ ਬੈਠਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸ ਦੀ ਗਰਦਨ ਦੇ ਕੋਲ ਲੱਗੀ। ਲੋਈਕਾਵ ਵਿੱਚ ਮਿਆਂਮਾਰ ਨੈਸ਼ਨਲ ਅਰਲਾਈਨਜ਼ ਦੇ ਦਫਤਰ ਨੇ ਕਿਹਾ ਕਿ ਸ਼ਹਿਰ ਲਈ ਸਾਰੀਆਂ ਉਡਾਣਾਂ ਨੂੰ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ। ਮਿਆਂਮਾਰ ਦੀ ਫੌਜੀ ਸਰਕਾਰ ਨੇ ਬਾਗੀ ਬਲਾਂ ਤੇ ਜਹਾਜ਼ ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ - ਹਾਲਾਂਕਿ ਬਾਗੀ ਸਮੂਹਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮਿਆਂਮਾਰ ਦੀ ਸੱਤਾਧਾਰੀ ਫੌਜੀ ਕੌਂਸਲ ਦੇ ਬਲਾਰੇ ਮੇਜਰ ਜਨਰਲ ਜ਼ੌ ਮਿਨ ਤਨ ਨੇ ਸਰਕਾਰੀ ਟੀਵੀ ਨੂੰ ਦੱਸਿਆ, ਮੈਂ ਕਹਿਣਾ ਚਾਹੰਦਾ ਹਾਂ ਕਿ ਯਾਤਰੀ ਜਹਾਜ਼ ਤੇ ਅਜਿਹਾ ਹਮਲਾ ਜੰਗੀ ਅਪਰਾਧ ਹੈ।

firing from the ground in myanmar a person sitting in an airplane at an altitude of 3500 feet was shot


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App