ਘਰਾਂ ਦੇ ਬਾਹਰ ਵੀ ਵਾਹਨ ਪਾਰਕਿੰਗ ਤੇ ਲੱਗੇਗੀ ਫੀਸ, ਪਾਇਲਟ ਪਰਾਜੈਕਟ ਦਾ ਜੰਮ ਕੇ ਵਿਰੋਧ

16/12/2022 | The public times | punjab

ਘਰਾਂ ਦੇ ਬਾਹਰ ਵਾਹਨ ਪਾਰਕਿੰਗ ਉੱਪਰ ਫੀਸ ਲਾਉਣ ਦੀ ਤਿਆਰੀ ਹੈ। ਚੰਡੀਗੜਹ ਨਗਰ ਨਿਗਮ ਵੱਲੋਂ ਰਿਹਾਇਸ਼ੀ ਇਲਾਕਿਆਂ ਵਿੱਚ ਘਰਾਂ ਦੇ ਬਾਹਰ ਵਾਹਨ ਪਾਰਕ ਕਰਨ ਲਈ ਸੈਕਟਰ 35 ਤੋਂ ਪਾਇਲਟ ਪਰਾਜੈਕਟ ਵਜੋਂ ਸ਼ਰੂ ਕੀਤੀ ਜਾ ਰਹੀ ਪੇਡ ਪਾਰਕਿੰਗ ਦੇ ਮੱਦੇ ਤੇ ਸਿਆਸਤ ਭਖ਼ ਗਈ ਹੈ। ਇਸ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਤੋਂ ਇਲਾਵਾ ਆਮ ਲੋਕ ਵੀ ਖਫਾ ਹਨ। ਚੰਡੀਗੜਹ ਮਹਿਲਾ ਕਾਂਗਰਸ ਦੀ ਪਰਧਾਨ ਦੀਪਾ ਦੂਬੇ ਨੇ ਕਿਹਾ ਕਿ ਸੈਕਟਰ 35 ਵਿੱਚ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਬਜਾ ਸੈਕਟਰ 7 ਵਿੱਚ ਸਥਿਤ ਸੰਸਦ ਮੈਂਬਰ ਕਿਰਨ ਖੇਰ ਤੇ ਪਰਸ਼ਾਸਕ ਦੇ ਸਲਾਹਕਾਰ ਦੇ ਘਰ ਦੇ ਬਾਹਰ ਖੜਹੇ ਵਾਹਨਾਂ ਤੋਂ ਪਾਰਕਿੰਗ ਫੀਸ ਵਸੂਲ ਕੇ ਇਹ ਪਾਇਲਟ ਪਰਾਜੈਕਟ ਸ਼ਰੂ ਕੀਤਾ ਜਾਵੇ। ਦੀਪਾ ਦੂਬੇ ਨੇ ਚੰਡੀਗੜਹ ਪਰਸ਼ਾਸਨ ਦੇ ਤਾਨਾਸ਼ਾਹੀ ਰਵੱਈ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਰਸ਼ਾਸਨ ਵੱਲੋਂ ਚੰਡੀਗੜਹ ਵਾਸੀਆਂ ਤੋਂ ਸਟਰੀਟ ਪਾਰਕਿੰਗ ਫੀਸ ਵਸੂਲਣ ਦੀ ਸ਼ਰੂ ਕੀਤੀ ਗਈ ਲੋਕ ਵਿਰੋਧੀ ਯੋਜਨਾ ਤੋਂ ਪਤਾ ਲੱਗਦਾ ਹੈ ਕਿ ਪਰਸ਼ਾਸਨਿਕ ਅਧਿਕਾਰੀ ਦਬਾਅ ਹੇਠ ਕੰਮ ਕਰ ਰਹੇ ਹਨ। ਭਾਜਪਾ ਚੰਡੀਗੜਹ ਦੇ ਮੱਧ ਵਰਗ ਨੂੰ ਪਰੇਸ਼ਾਨ ਕਰਨ ਲਈ ਨਵੀਆਂ-ਨਵੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ। ਉਨਹਾਂ ਦੋਸ਼ ਲਾਇਆ ਕਿ ਚੰਡੀਗੜਹ ਪਰਸ਼ਾਸਨ ਅਤੇ ਨਗਰ ਨਿਗਮ ਰੋਜ਼ਾਨਾ ਨਵੇਂ ਟੈਕਸ ਲਗਾ ਕੇ ਚੰਡੀਗੜਹ ਦੇ ਨਾਗਰਿਕਾਂ ਨੂੰ ਆਰਥਿਕ ਤੌਰ ਤੇ ਨਪੀੜਿਆ ਜਾ ਰਿਹਾ ਹੈ। ਉਨਹਾਂ ਕਿਹਾ ਕਿ ਪਰਸ਼ਾਸਨ ਵੱਲੋਂ ਸਮਾਰਟ ਸਿਟੀ ਦੇ ਪਾਇਲਟ ਪਰਾਜੈਕਟ ਵਜੋਂ ਸੈਕਟਰ 35 ਤੋਂ ਘਰਾਂ ਅੱਗੇ ਖੜਹੇ ਵਾਹਨਾਂ ਤੋਂ ਪਾਰਕਿੰਗ ਫੀਸ ਵਸੂਲਣ ਦਾ ਫੈਸਲਾ ਸਰਾਸਰ ਗਲਤ ਹੈ। ਸੈਕਟਰ 35 ਵਿੱਚ ਪਾਇਲਟ ਪਰਾਜੈਕਟ ਵਜੋਂ ਲਾਗੂ ਕੀਤੀ ਜਾ ਰਹੀ ਸਟਰੀਟ ਪਾਰਕਿੰਗ ਫੀਸ ਪਰਸ਼ਾਸਨ ਤੇ ਨਗਰ ਨਿਗਮ ਨੂੰ ਵੀਆਈਪੀ ਸੈਕਟਰ 7 ਤੋਂ ਸ਼ਰੂ ਕਰਨੀ ਚਾਹੀਦੀ ਹੈ, ਜਿੱਥੇ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਅਤੇ ਪਰਸ਼ਾਸਨ ਦੇ ਸਲਾਹਕਾਰ ਦੇ ਘਰ ਹਨ, ਤਾਂ ਜੋ ਸੀ ਕਮਰਿਆਂ ਵਿੱਚ ਬੈਠ ਕੇ ਫਰਮਾਨ ਜਾਰੀ ਕਰਨ ਵਾਲੇ ਅਸਲ ਹਕੀਕਤ ਨਾਲ ਜਾਣੂ ਹੋ ਸਕਣ।

there will be a fee for vehicle parking even outside the houses there is strong opposition to the pilot project


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App