ਕੈਲਗਰੀ (ਕੈਨੇਡਾ) ਵੱਸਦੀ ਲਧਿਆਣਾ ਦੀ ਜੰਮੀ ਜਾਈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪੜਹੀ ਪੰਜਾਬਣ ਵਿਗਿਆਨੀ ਡਾਃ ਰਮਨ ਗਿੱਲ ਨੂੰ ਪਿਛਲੇ ਦਿਨੀਂ ਇੰਦੌਰ(ਮੱਧਯ ਪਰਦੇਸ਼) ਵਿਖੇ 17ਵੇ ਪਰਵਾਸੀ ਦਿਵਸ ਮੌਕੇ ਵਰਲਡ ਬੱਕ ਆਫ਼ ਰੀਕਾਰਡਜ਼ ਯੂ ਕੇ ਵੱਲੋਂ ਕੈਨੇਡੀਅਨ ਸਮਾਜ ਨੂੰ ਸਮਾਜਿਕ ਸੇਵਾਵਾਂ ਪਰਦਾਨ ਕਰਨ ਲਈ ਭਾਰਤ ਕੀਰਤੀਮਾਨ ਪਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾਃ ਰਮਨ ਗਿੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਲੈਂਡ ਸਕੇਪ ਅਫ਼ਸਰ ਸਃ ਹਰੀ ਸਿੰਘ ਸੰਧੂ ਜੀ ਦੀ ਸਪੱਤਰੀ ਹੈ। ਡਾਃ ਰਮਨ ਗਿੱਲ ਨੂੰ ਇਹ ਪਰਸਕਾਰ ਨਿਆਂ, ਸਿੱਖਿਆ,ਕਲਾ ਤੇ ਸੱਭਿਆਚਾਰ, ਅਧਿਆਤਮ, ਵਾਤਾਵਰਣ, ਤੇ ਸਰਬਪੱਖੀ ਵਿਕਾਸ ਲਈ ਤਕਨਾਲੋਜੀ ਦੇ ਖੇਤਰ ਵਿੱਚ ਚੋਣਵੀਆਂ ਪਰਵਾਸੀ ਸ਼ਖ਼ਸੀਅਤਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾਃ ਰਮਨ ਗਿੱਲ ਨੂੰ ਇਹ ਪਰਸਕਾਰ ਵਰਿੰਦਰ ਸ਼ਰਮਾ ਮੈਂਬਰ ਪਾਰਲੀਮੈਂਟ ਯੂ ਕੇ, ਸ਼ਰੀ ਸ਼ੰਕਰ ਲਾਲਵਾਨੀ ਮੈਂਬਰ ਪਾਰਲੀਮੈਂਟ ਭਾਰਤ, ਸ਼ਰੀਮਤੀ ਮਾਲਾ ਤਿਵਾੜੀ ਅਟੱਲ ਫਾਉਂਡੇਸ਼ਨ, ਡਾਃ ਦਿਵਾਕਰ ਸ਼ਕਲ ਲੰਡਨ ਨੇ ਪਰਦਾਨ ਕੀਤਾ। ਡਾਃ ਰਮਨ ਗਿੱਲ ਨੇ ਇਸੇ ਭਾਰਤ ਫੇਰੀ ਦੌਰਾਨ ਆਪਣੇ ਪਿਤਾ ਜੀ ਸਃ ਹਰੀ ਸਿੰਘ ਸੰਧੂ ਜੀ ਦੀ ਪੰਜਾਬ ਅੰਦਰ ਲੈਂਡ ਸਕੇਪਿੰਗ ਦੇ ਖੇਤਰ ਵਿੱਚ ਬਾਨੀ ਯੋਗਦਾਨ ਬਾਰੇ ਅੰਗਰੇਜ਼ੀ ਵਿੱਚ ਇੱਕ ਕੌਫੀ ਟੇਬਲ ਪਸਤਕ ਵੀ ਪੰਜਾਬ ਖੇਤੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਤੇ ਆਪਣੇ ਅਧਿਆਪਕ ਡਾਃ ਸਤਬੀਰ ਸਿੰਘ ਗੋਸਲ , ਡੀਨ ਡਾਇਰੈਕਟਰਜ਼ ਡਾਃ ਅਜਮੇਰ ਸਿੰਘ ਢੱਟ, ਡਾਃ ਨਿਰਮਲ ਸਿੰਘ ਜੌੜਾ, ਡਾਃ ਅਸ਼ੋਕ ਕਮਾਰ, ਡਾਃ ਸੰਦੀਪ ਕਪੂਰ ਕੰਪਟਰੋਲਰ, ਡਾਃ ਸ਼ੰਮੀ ਕਪੂਰ ਰਜਿਸਟਰਾਰ,ਡਾਃ ਰਿਸ਼ੀਇੰਦਰ ਸਿੰਘ ਗਿੱਲ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪਰੋਃ ਗਰਭਜਨ ਸਿੰਘ ਗਿੱਲ, ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਜਨਰਲ ਸਕੱਤਰ ਤੇਜ ਪਰਤਾਪ ਸਿੰਘ ਸੰਧੂ, ਆਪਣੇ ਪਿਤਾ ਜੀ ਤੇ ਮਾਤਾ ਜੀ ਸਰਦਾਰਨੀ ਗਰਦਰਸ਼ਨ ਕੌਰ ਸੰਧੂ ਅਤੇ ਵੱਡੀ ਭੈਣ ਡਾਃ ਸੰਦੀਪ ਕੌਰ ਬੈਂਸ ਡੀਨ ਪੋਸਟ ਗਰੈਜੂਟ ਸਟਡੀਜ਼ ਦੀ ਹਾਜ਼ਰੀ ਵਿੱਚ ਰਿਲੀਜ਼ ਕਰਵਾਈ ਹੈ।
calgary based punjabi scientist dr raman gill received the bharat kirtiman award
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)